www.sabblok.blogspot.com
ਚੰਡੀਗੜ੍ਹ 28 ਮਈ - ਸਿੱਖਿਆ ਵਿਭਾਗ ਨੂੰ ਕੁਝ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ
ਵੱਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦਾ ਸਖਤ ਨੋਟਿਸ ਲੈਂਦੇ ਹੋਏ ਪੰਜਾਬ ਦੇ ਸਿੱਖਿਆ
ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ
ਰਾਜਪੁਰਾ ਵਿਖੇ ਤਾਇਨਾਤ ਪੰਜਾਬੀ ਵਿਸ਼ੇ ਦੇ ਅਧਿਆਪਕ ਮਹੇਸ਼ ਗੁਪਤਾ ਨੂੰ ਸਕੂਲ ਵਿਚ
ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾ ਕਰਨ ਦੇ ਦੋਸ਼ ਵਿਚ ਤੂਰੰਤ ਮੁਅੱਤਲ ਕਰਕੇ ਇਸ ਦਾ
ਹੈਡਕੁਆਰਟਰ ਦਫਤਰ ਮੰਡਲ ਸਿੱਖਿਆ ਅਫਸਰ, ਨਾਭਾ ਵਿਖੇ ਨਿਸ਼ਚਿਤ ਕੀਤਾ ਜਾਂਦਾ ਹੈ। ਇੱਥੇ ਇਹ
ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਨੇ ਮੰਡਲ ਸਿੱਖਿਆ ਅਫਸਰ ਪਟਿਆਲਾ ਮੰਡਲ, ਨਾਭਾ ਨੂੰ ਇਸ
ਸਬੰਧ ਵਿਚ ਪੜਤਾਲ ਕਰਨ ਨੂੰ ਕਿਹਾ ਸੀ ਜਿਸਦੇ ਮੱਦੇਨਜ਼ਰ ਪੜਤਾਲੀਆ ਰਿਪੋਰਟ ਨੂੰ ਵੇਖਦੇ
ਹੋਏ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ। ਸਿੱਖਿਆ ਮੰਤਰੀ ਨੇ ਇਸੇ ਸੂਕਲ ਦੇ
ਪਿੰ੍ਰਸੀਪਲ ਨੂੰ ਸਮੇਂ ਸਿਰ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਵਿਚ
ਬਦਲ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਂਗਟ, ਲੁਧਿਆਣਾ ਵਿਖੇ ਖਾਲੀ ਥਾਂ 'ਤੇ ਲਗਾਉਣ
ਦਾ ਆਦੇਸ਼ ਦਿੱਤਾ ਹੈ।
No comments:
Post a Comment