jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 29 May 2013

ਜੌਰਜੀਆ ਯੂਰਪ ਦੀ ਹਿੱਸਾ ਨਹੀਂ ਹੈ ਜੌਰਜੀਆ 'ਚ ਜਮੀਨ ਖਰੀਦਕੇ ਪੰਜਾਬੀ ਕਿਸਾਨਾਂ ਲਈ ਖੇਤੀਬਾੜੀ ਕਰਨੀ ਸੌਖੀ ਨਹੀਂ : ਜਗਪਾਲ ਸਿੰਘ

www.sabblok.blogspot.com

ਬਰਨਾਲਾ, 29 ਮਈ (ਜਗਸੀਰ ਸਿੰਘ ਸੰਧੂ) : ਪੰਜਾਬੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੇ ਮੁਲਕ ਜੌਰਜੀਆ ਦੀਆਂ ਤਲਖ ਜ਼ਮੀਨੀ ਹਕੀਕਤਾਂ ਨੂੰ ਇਕ ਪੰਜਾਬੀ ਕਿਸਾਨ ਜਗਪਾਲ ਸਿੰਘ ਨੇ ਪਾਠਕਾਂ ਦੀ ਜਾਣਕਾਰੀ ਲਈ ਸਾਂਝੇ ਕਰਦਿਆਂ ਦੱਸਿਆ ਹੈ ਕਿ ਜੌਰਜੀਆ ਮੁਲਕ ਨਾ ਤਾਂ ਯੂਰਪ ਦਾ ਹਿੱਸਾ ਹੈ ਅਤੇ ਨਾ ਹੀ ਉਥੇ ਜ਼ਮੀਨ ਖਰੀਦ ਕੇ ਖੇਤੀਬਾੜੀ ਕਰਨੀ ਛੋਟੇ-ਛੋਟੇ ਕਿਸਾਨਾਂ ਦੇ ਵੱਸ ਦਾ ਰੋਗ ਹੈ। ਪਹਿਰੇਦਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਗਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਜੌਰਜੀਆ ਵਿਚ ਜ਼ਮੀਨ ਖਰੀਦ ਕੇ ਖੇਤੀਬਾੜੀ ਕਰਕੇ ਵੱਡਾ ਮੁਨਾਫਾ ਕਮਾਉਣ ਲਈ ਕੁਝ ਟਰੈਵਲ ਏਜੰਟਾਂ ਵੱਲੋਂ ਪੰਜਾਬੀ ਕਿਸਾਨਾਂ ਵਿਚ ਕਾਫੀ ਖਿੱਚ ਦਾ ਕੇਂਦਰ ਬਣਾਇਆ ਜਾ ਰਿਹਾ ਹੈ, ਪਰ ਉਥੋਂ ਦੀਆਂ ਤਲਖ ਹਕੀਕਤਾਂ ਕੁਝ ਹੋਰ ਹਨ। ਕਨੇਡਾ ਦੀ ਧਰਤੀ ਤੋਂ ਜਾ ਕੇ ਜੌਰਜੀਆ ਵਿਚ ਜ਼ਮੀਨ ਖਰੀਦਣ ਵਾਲੇ ਅਤੇ ਲੰਮੇਂ ਸਮੇਂ ਤੋਂ ਉਥੇ ਰਹਿ ਰਹੇ ਜਗਪਾਲ ਸਿੰਘ ਦਾ ਕਹਿਣਾ ਹੈ ਕਿ ਜੌਰਜੀਆ ਵਿਚ ਪਹੁੰਚੇ ਹਜਾਰਾਂ ਪੰਜਾਬੀ ਕਿਸਾਨਾਂ ਵਿਚੋਂ ਸਿਰਫ 5 ਫੀਸਦੀ ਹੀ ਉਥੇ ਜ਼ਮੀਨ ਖਰੀਦਣ ਵਿਚ ਸਫ਼ਲ ਹੋਏ ਹਨ, ਬਾਕੀ ਖਾਲੀ ਹੱਥ ਵਾਪਸ ਪਰਤ ਰਹੇ ਹਨ। ਜੌਰਜੀਆ ਦੀ ਸਰਕਾਰ ਨੂੰ ਛੋਟੇ ਕਿਸਾਨਾਂ ਵਿਚ ਕੋਈ ਦਿਲਚਸਪੀ ਨਹੀਂ ਹੈ, ਇਸ ਲਈ ਸਰਕਾਰ ਨੇ ਵੀਜਾ ਪ੍ਰਕਿਰਿਆ ਵਿਚ ਸਖ਼ਤੀ ਲਿਆਉਂਦਿਆਂ ਸਿਰਫ ਰੈਜੀਰੈਂਸ ਕਾਰਡ ਲੈਣ ਵਾਲਿਆਂ 'ਤੇ ਸਖ਼ਤ ਨਿਗਰਾਨੀ ਕਰ ਦਿੱਤੀ ਹੈ। ਪੰਜਾਬੀ ਅਤੇ ਭਾਰਤੀ ਕਿਸਾਨਾਂ ਦੇ ਜੌਰਜੀਆ ਵਿਚ ਆਏ ਹੜ੍ਹ ਕਾਰਨ ਉਥੋਂ ਦੇ ਸਥਾਨਕ ਲੋਕਾਂ ਵਿਚ ਬੇਚੈਨੀ ਪੈਦਾ ਹੋ ਗਈ ਹੈ ਅਤੇ ਲੋਕਾਂ ਵੱਲੋਂ ਬਾਹਰੋਂ ਆ ਰਹੇ ਵਿਦੇਸੀਆਂ ਨੂੰ ਰੋਕਣ ਲਈ ਸਰਕਾਰ 'ਤੇ ਭਾਰੀ ਦਬਾਅ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਏਜੰਟਾਂ ਵੱਲੋਂ ਪੰਜਾਬ ਵਿਚ ਕੀਤੇ ਜਾ ਰਹੇ ਪ੍ਰਚਾਰ ਦੇ ਉਲਟ ਜ਼ਮੀਨਾਂ ਖਰੀਦਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਪੈਂਦਾ ਹੈ ਅਤੇ ਘੱਟੋ-ਘੱਟ 200 ਏਕੜ ਤੋਂ ਵੱਧ ਜ਼ਮੀਨ ਖਰੀਦਣ ਵਾਲੇ ਕਿਸਾਨ ਹੀ ਕੁਝ ਫਾਇਦੇ ਵਿਚ ਹਨ, ਜਦਕਿ ਇਸ ਤੋਂ ਘੱਟ ਜ਼ਮੀਨ ਲੈਣ ਵਾਲੇ ਸਾਰੇ ਕਿਸਾਨ ਖੇਤੀਬਾੜੀ ਖਰਚੇ ਅਤੇ ਹੋਰ ਕਾਰਨਾਂ ਕਾਰਣ ਨੁਕਸਾਨ ਵਿਚ ਚੱਲੇ ਆ ਰਹੇ ਹਨ। ਜੌਰਜੀਆ ਦੇ ਮੌਸਮ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਉਥੇ ਸਾਲ ਵਿਚ ਸਿਰਫ ਇਕ ਹੀ ਫ਼ਸਲ ਹੋ ਸਕਦੀ ਹੈ। ਜੌਰਜੀਆ ਦੇ ਨਾਗਰਿਕਾਂ ਦੀ ਆਰਥਿਕ ਹਾਲਤ ਬਾਰੇ ਦੱਸਦਿਆਂ ਉਹਨਾਂ ਕਿਹਾ ਉਥੇ ਭਾਰੀਤ ਕਰੰਸੀ ਮੁਤਾਬਿਕ 35,000 ਰੁਪਏ ਵਿਚ ਇਕ ਵਿਅਕਤੀ ਦਾ ਇਕ ਮਹੀਨੇ ਵਿਚ ਗੁਜਾਰਾ ਹੁੰਦਾ ਹੈ। ਸਭ ਤੋਂ ਅਹਿਮ ਗੱਲ ਦੱਸਦਿਆਂ ਉਹਨਾਂ ਕਿਹਾ ਕਿ ਜੌਰਜੀਆ ਕਦੇ ਵੀ ਯੂਰਪ ਦਾ ਹਿੱਸਾ ਨਹੀਂ ਰਿਹਾ, ਜਦੋਂ ਕਿ ਜੌਰਜੀਆ ਦੇ ਵਸਨੀਕ ਵੀ ਭਾਰਤੀ ਲੋਕਾਂ ਵਾਂਗ ਹੀ ਯੂਰਪ ਜਾਣ ਦਾ ਸਦਾ ਸੁਪਨਾ ਸਿਰਜਦੇ ਰਹਿੰਦੇ ਹਨ। ਉਹਨਾਂ ਪੰਜਾਬੀ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਸਾਰੇ ਤੱਥਾਂ ਨੂੰ ਘੋਖਣ ਤੋਂ ਬਾਅਦ ਅਤੇ ਜੌਰਜੀਆ ਸਬੰਧੀ ਪੂਰੀ ਜਾਣਕਾਰੀ ਹਾਸ਼ਲ ਕਰਨ ਤੋਂ ਬਾਅਦ ਹੀ ਘਰੋਂ ਪੈਰ ਪੁੱਟਣ।

No comments: