jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 29 May 2013

ਜੁਗਨੀ-----ਬਲਵਿੰਦਰ ਕੌਰ

www.sabblok.blogspot.com

ਜੁਗਨੀ :- 'ਜੁਗਨੀ' ਪੰਜਾਬੀ ਵਿੱਚ ਜੁਗਨੂੰ ਦੇ ਇਸਤਰੀ ਲਿੰਗ ਨੂੰ ਕਿਹਾ ਜਾਂਦਾ ਹੈ ਇਹ ਇੱਕ ਨਿੱਕਾ ਜਿਹਾ ਜੰਤੁ ਹੈ |ਇਸਨੂੰ ' ਟਟਿਆਣੇ ; ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ |

1906 ਵਿੱਚ ਅੰਗਰੇਜਾਂ ਨੇ ਰਾਣੀ ਵਿਕਟੋਰੀਆ ਦੀ ਭਾਰਤ ਤੇ ਹਕੂਮਤ ਦੀ ਪਜਾਹਵੀਂ ਵਰੇਗੰਡ (golden jublee ) ਮਨਾਈ ਅਤੇ ਇਸ ਜਸ਼ਨ ਨੂੰ ਮਨਾਉਣ ਲਈ ਇੰਗਲੈਂਡ ਤੋਂ ਸੈਂਕੜੇ ਕਲਾਕਾਰ ਬੁਲਾਏ ਅਤੇ ਇੱਕ ਬਹੁਤ ਵੱਡੀ ਸੁਨਿਹਰੀ ਮਸ਼ਾਲ ਤਿਆਰ ਕੀਤੀ ਗਈ |ਇਸ ਸੁਨਿਹਰੀ ਮਸ਼ਾਲ ਨੂੰ ਜਗਾ ਕੇ ਬ੍ਰਿਟਿਸ਼ ਹੈਡ ਕਵਾਟਰ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਬੜੇ ਹੀ ਧੂਮ ਧਾਮ ਨਾਲ ਲਿਜਾਇਆ ਗਿਆ |ਪਰ ਅਜਾਦੀ ਦੇ ਪਰਵਾਨਿਆਂ ਵਲੋਂ ਇਸ ਮਸ਼ਾਲ ਦਾ ਹਰ ਜਗਾਹ ਵਿਰੋਧ ਕੀਤਾ ਗਿਆ |ਪੰਜਾਬ ਵਿੱਚ ਇਸਦਾ ਵਿਰੋਧ ਪੂਰੇ ਜੋਰ ਸ਼ੋਰ ਨਾਲ ਕੀਤਾ ਗਿਆ | ਪੰਜਾਬੀਆਂ ਨੇ ਇਸ ਗੋਲਡਨ ਜੁਬਲੀ ਮਸ਼ਾਲ ਦੀ ਤੁਲਨਾ ਜੁਗਨੀ ਨਾਲ ਕੀਤੀ |ਅਜਾਦੀ ਦੇ ਪ੍ਰਵਾਨੇ ਇਸ ਮਸ਼ਾਲ ਨੂੰ ਇੱਕ ਜੁਗਨੂੰ ਤੋਂ ਵਧ ਕੁਝ ਨਹੀ ਸਨ ਜਾਣਦੇ

ਉਸ ਸਮੇ ਦੇ ਦੋ ਮਸ਼ਹੂਰ ਲੋਕ ਗਾਇਕ 'ਮੰਡਾ ਅਤੇ ਬਿਸ਼ਨਾ ' ਆਪਦੀ ਗਾਇਕੀ ਦੁਵਾਰਾ ਇਲਾਕਾ ਨਿਵਾਸੀਆਂ ਦਾ ਮਨੋਰੰਜਨ ਕਰਦੇ ਸਨ, ੧੯੦੬ ਵਿੱਚ ਇਹਨਾ ਨੇ 'ਜੁਬਲੀ ' ਨੂੰ ਜੁਗਨੀ ਬਣਾਕੇ ਲੋਕਾਂ ਸਾਹਮਣੇ ਪੇਸ਼ ਕੀਤਾ ਅਤੇ ਲੋਕਾਂ ਨੂੰ ਇਹ ਆਪਣੀ ਜੁਗਨੀ ਦੁਵਾਰਾ ਅੰਗਰੇਜਾਂ ਦੇ ਅਤਿਆਚਾਰ ਪ੍ਰਤਿ ਜਾਗਰੂਕ ਕਰਦੇ ਸਨ |ਓਹਨਾ ਦੁਵਾਰਾ ਗਾਈ ਗਈ ਜੁਗਨੀ ਕੁਝ ਇਸਤਰਾਂ ਸੀ :
ਜੁਗਨੀ ਜਾ ਵੜੀ ਮਜੀਠੇ
ਕੋਈ ਰੰਨ ਨਾ ਚੱਕੀ ਪੀਠੇ
ਪੁੱਤ ਗਭਰੂ ਮੁਲਕ ਵਿੱਚ ਮਾਰੇ
ਰਵਣ ਅਖੀਆਂ ਪਰ ਬੁੱਲ ਸੀ ਸੀਤੇ
ਪੀਰ ਮੇਰਿਆ ਵੇ ਜੁਗਨੀ ਆਈ ਆ
ਇਹਨਾ ਕਿਹੜੀ ਜੋਤ ਜਗਾਈ ਆ |
ਉਪਰੋਕਤ ਸਤਰਾਂ ਤੋਂ ਪਤਾ ਲਗਦਾ ਹੈ ਕਿ ਸਮੇ ਦੀ ਅੰਗਰੇਜ ਹਕੂਮਤ ਨੇ ਲੋਕਾਂ ਦੇ ਗਭਰੂ ਪੁੱਤਾਂ ਨੂੰ ਮਾਰ ਮੁਕਾਇਆ ਸੀ
ਪਰ ਲੋਕ ਅੰਗਰੇਜਾਂ ਦੇ ਜ਼ੁਲਮ ਅੱਗੇ ਜੁਬਾਨ ਖੋਲਣ ਤੋਂ ਵੀ ਡਰਦੇ ਸਨ |
ਇਸੇ ਪ੍ਰਕਾਰ ਜਿਵੇਂ ਜਿਵੇਂ ਜੁਬਲੀ ਦੀ ਮਸ਼ਾਲ ਵੱਖ ਵੱਖ ਸ਼ਹਿਰਾਂ ਵਿੱਚ ਪਹੁੰਚਦੀ ਗਈ ਓਵੇਂ ਓਵੇਂ ਉੱਥੇ ਹੁੰਦੇ ਵਿਰੋਧ ਨੂੰ ਇਹ ਲੋਕ ਗਾਇਕ (ਮੰਡਾ ਅਤੇ ਬਿਸ਼ਨਾ )ਆਪਦੀ ਜੁਗਨੀ ਵਿੱਚ ਬਿਆਨ ਕਰਦੇ ਗਏ | 
ਪਰ ਅੱਜ ਦੇ ਅਨਜਾਣ ਗਾਇਕ ਅਤੇ ਗੀਤਕਾਰ ਜਿਹੜੇ ਇਤਹਾਸ ਤੋਂ ਕੋਹਾਂ ਦੂਰ ਹਨ ਓਹਨਾ ਨੇ 'ਜੁਗਨੀ ' ਦਾ ਰੂਪ ਵਿਗਾੜ ਕੇ ਇਸਨੂੰ ਸਿਰਫ ਇੱਕ 'ਕੁੜੀ ' ਦੇ ਰੂਪ ਵਿੱਚ ਪੇਸ਼ ਕਰਕੇ ਰੱਖ ਦਿੱਤਾ ਹੈ ਜੋ ਕਿ ਸਾਡੇ ਇਤਹਾਸ ਅਤੇ ਪੰਜਾਬੀਆਂ ਨਾਲ ਬੜੀ ਵੱਡੀ ਬੇਇਨਸਾਫੀ ਹੈ |
'' ਬਲਵਿੰਦਰ ਕੌਰ ''

No comments: