www.sabblok.blogspot.com
ਮਾਨਸਾ ( ਸਫਲਸੋਚ )ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਦੇਖਰੇਖ ਹੇਠ ਮਾਨਸਾ ਜ਼ਿਲ੍ਹੇ ਵਿੱਚ ਹੋਏ ਬੇਮਿਸਾਲ ਵਿਕਾਸ ਕਾਰਜਾਂ ਦੇ ਚੱਲਦਿਆਂ ਮਾਨਸਾ ਜ਼ਿਲ੍ਹਾ ਜਿੱਥੇ ਵਿਕਾਸ ਦੀਆਂ ਬੁਲੰਦੀਆਂ ਵੱਲ ਲਗਾਤਾਰ ਵੱਧ ਰਿਹਾ ਹੈ ਉੱਥੇ ਵਿਕਾਸ ਕਾਰਜਾਂ ਦੀ ਇਸੇ ਲੜੀ ਨੁੰ ਅੱਗੇ ਤੋਰਦਿਆ ਹਲਕਾ ਮਾਨਸਾ ਤੋਂ ਵਿਧਾਇਕ ਪ੍ਰੇਮ ਮਿੱਤਲ ਨੇ ਸੜਕ ਵਾਰਡ ਨੰਬਰ 13 ਵਿੱਚ ਲੜਕੀਆਂ ਦੇ ਸਰਕਾਰੀ ਸਕੂਲ ਦੇ ਅੱਗੋਂ ਨਿਕਲਣ ਵਾਲੀ ਡਾਕਖਾਨੇ ਤੋਂ ਡਾਕਟਰ ਸੁਨੀਤ ਜਿੰਦਲ ਵਾਲੀ ਸੜਕ (ਜਿਸਦੀ ਲੰਬਾਈ 1000 ਫੁੱਟ ਦੇ ਕਰੀਬ ਹੈ ਤੇ ਕਰੀਬ 18 ਲੱਖ 73 ਹਜਾਰ ਰੂਪੈ ਖਰਚ ਹੋਣਗੇ) ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹਾਜਰ ਹੋਏ ਵਾਰਡ ਵਾਸੀਆਂ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਹਲਕੇ ਦੇ ਵਿਕਾਸ ਲਈ ਦਿਖਾਈ ਜਾ ਰਹੀ ਦਿਲਚਸਪੀ ਕਾਰਣ ਕੋਈ ਵੀ ਵਿਕਾਸ ਕੰਮ ਬਾਕੀ ਨਹੀਂ ਰਹੇਗਾ।ਉਹਨਾਂ ਕਿਹਾ ਕਿ ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਸ਼ਹਿਰ ਦੇ ਵਾਰਡ ਨੰਬਰ ਇੱਕ, ਵਾਰਡ ਨੰਬਰ 16,ਵਾਰਡ ਨੰਬਰ 5,ਵਾਰਡ ਨੰਬਰ 12 ਅਤੇ ਠੂਠਿਆਂ ਵਾਲੀ ਰੋੜ ਤੇ ਸੜਕਾਂ ਦੇ ਨਿਰਮਾਣ ਲਈ ਕੰਮ ਸ਼ੁਰੂ ਕੀਤੇ ਜਾਣਗੇ।ਉਹਨਾਂ ਕਿਹਾ ਕਿ ਸਰਕਾਰ ਨੇ ਕੁੱਝ ਦਿਨ ਪਹਿਲਾਂ ਮਾਨਸਾ ਅਤੇ ਭੀਖੀ ਮਾਰਕਿਟ ਕਮੇਟੀ ਅਧੀਨ ਆਉਂਦੀਆਂ 125 ਕਿਲੋਮੀਟਰ ਦੇ ਕਰੀਬ ਸੜਕਾਂ ਦੇ ਨਵੀਨੀਕਰਣ ਲਈ ਗ੍ਰਾਂਟਾਂ ਜਾਰੀ ਕੀਤੀਆਂ ਹਨ। ਇਸ ਮੌਕੇ ਉਹਨਾਂ ਦੇ ਨਾਲ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਆਤਮਜੀਤ ਸਿੰਘ ਕਾਲਾ,ਯੂਥ ਅਕਾਲੀ ਆਗੂ ਨਰੇਸ਼ ਮਿੱਤਲ, ਐਮ.ਸੀ.ਤਰਸੇਮ ਫੱਤਾ, ਐਮ.ਸੀ.ਸੀਤਾ ਰਾਮ ਚੂੰਨੀਆਂ, ਐਮ.ਸੀ.ਭਗਵਾਨ ਕਾਲਾ,ਡਾਕਟਰ ਲਖਵਿੰਦਰ ਸਿੰਘ ਮੂਸਾ, ਪ੍ਰਿੰਸੀਪਲ ਪਦਮਿਨੀ ਅਤੇ ਸਮੂਹ ਸਟਾਫ, ਸੁਰਿੰਦਰ ਪਿੰਟਾ,ਸੱਜਣ ਕੁਮਾਰ ਮੰਗਲਾ, ਸੰਜੇ ਮਿੱਤਲ, ਡਾਕਟਰ ਪ੍ਰਸ਼ੋਤਮ ਗੋਇਲ, ਚੰਦਰ ਸ਼ੇਖਰ ਨੰਦੀ, ਵਿਜੈ ਪ੍ਰਕਾਸ਼, ਸੁਰਿੰਦਰ ਸਿੰਗਲਾ,ਗੁਰਵਿੰਦਰ ਬਾਹੀਆ, ਮਾਸਟਰ ਦਿਵਾਂਸ਼ੂ ਅੱਗਰਵਾਲ,ਵਿੱਕੀ ਸ਼ਰਮਾਂ ਅਤੇ ਬਲਰਾਜ ਸਿੰਗਲਾ ਲਾਹੌਰੀ ਤੋਂ ਇਲਾਵਾ ਪਾਰਟੀ ਵਰਕਾਰ ਹਾਜਰ ਸਨ।

No comments:
Post a Comment