www.sabblok.blogspot.com
ਬੰਗਲੌਰ, 30 ਮਈ (ਏਜੰਸੀ) ਬੰਗਲੌਰ ਨੇੜਲੇ ਇਕ ਦਿਹਾਤੀ ਰਿਜ਼ੋਰਟ ‘ਚ ਹੋ ਰਹੇ ਨੇਕਡ
ਡਾਂਸ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਉਣ ਨਾਲ ਬੰਗਲੌਰ ਵਿਚ ਸਨਸਨੀ ਫੈਲ ਗਈ ਹੈ। ਪੁਲਸ
ਨੇ ਰਿਜ਼ੋਰਟ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪਾਰਟੀ ਕਰਨ ਵਾਲੇ ਲੋਕਾਂ ਨੂੰ
ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਹ ਪਾਰਟੀ 2 ਦਸੰਬਰ 2009 ਨੂੰ ਇਸ
ਰਿਜ਼ੋਰਟ ਵਿਚ ਹੋਈ ਸੀ ਪਰ ਇਹ ਤਸਵੀਰਾਂ ਦੋ ਦਿਨ ਪਹਿਲਾਂ ਬੰਗਲੌਰ ਦਿਹਾਤੀ ਪੁਲਸ ਨੂੰ
ਮਿਲੀਆਂ ਹਨ। ਇਕ ਸੋਸ਼ਲ ਵਰਕਰ ਨੇ ਇਹ ਸੀ. ਡੀ. ਪੁਲਸ ਨੂੰ ਦਿੱਤੀ ਅਤੇ ਨਾਲ ਦੋਸ਼ ਲਗਾਇਆ
ਕਿ ਇਸ ਰਿਜ਼ੋਰਟ ਵਿਚ ਅਜਿਹੀਆਂ ਪਾਰਟੀਆਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਪੁਲਸ ਨੇ
ਰਿਜ਼ੋਰਟ ਦੇ ਮਾਲਕ ਸੰਪੰਗੀ ਰਮੱਈਆ ਅਤੇ ਉਸ ਦੇ ਬੇਟਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ
ਤੋਂ ਇਲਾਵਾ ਪਾਰਟੀ ਕਰਨ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
No comments:
Post a Comment