www.sabblok.blogspot.com
ਨਵੀਂ ਦਿੱਲੀ, 30 ਮਈ
ਅਧਿਆਪਕ ਘੁਟਾਲੇ ਵਿਚ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓ.ਪੀ. ਚੌਟਾਲਾ ਦੀ ਇਕ ਰਿਹਾਇਸ਼ੀ ਜਾਇਦਾਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜ਼ਬਤ ਕਰ ਲਈ ਹੈ। ਏਜੰਸੀ ਨੇ ਇਹ ਕਾਰਵਾਈ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਇਕ ਕੇਸ ਵਿਚ ਕੀਤੀ ਹੈ। ਏਜੰਸੀ ਨੇ ਪੰਜ ਵਾਰ ਮੁੱਖ ਮੰਤਰੀ ਰਹੇ ਚੌਟਾਲਾ ਖ਼ਿਲਾਫ਼ ਜਾਇਦਾਦ ਜ਼ਬਤ ਕਰਨ ਦੀ ਇਹ ਪਹਿਲੀ ਕਾਰਵਾਈ ਕੀਤੀ ਹੈ ਜਿਸ ਤਹਿਤ ਗੁੜਗਾਓਂ ਸਥਿਤ ਇਕ ਪਲਾਟ ਜ਼ਬਤ ਕੀਤਾ ਗਿਆ ਹੈ। ਇਸ ਪਲਾਟ ਦੀ ਕੀਮਤ 46,96000 ਹੈ। ਇਸੇ ਦੌਰਾਨ ਦਿੱਲੀ ਦੀ ਇਕ ਅਦਾਲਤ ਨੇ ਆਈਐਨਐਲਡੀ ਦੇ ਵਿਧਾਇਕ ਅਜੇ ਚੌਟਾਲਾ ਨੂੰ ਨਿਰਦੇਸ਼ ਦਿੱਤਾ ਹੈ ਕਿ ਦੋ ਸਰਕਾਰੀ ਗਵਾਹਾਂ ਦਾ ਸਫ਼ਰੀ ਖਰਚਾ ਉਹ ਭਰੇ। ਵਿਸ਼ੇਸ਼ ਜੱਜ ਮੰਨੂ ਰਾਏ ਸੇਠੀ ਨੇ ਕਿਹਾ ਕਿ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿਚ ਚੌਟਾਲਾ ਦਾ ਵਕੀਲ ਨਾ ਆਉਣ ਕਰਕੇ ਜਿਰ੍ਹਾ ਨਹੀਂ ਹੋ ਸਕੀ, ਜਿਸ ਕਰਕੇ ਅਦਾਲਤ ’ਚ ਪੁੱਜੇ ਸਰਕਾਰੀ ਗਵਾਹਾਂ ਦਾ ਖਰਚਾ ਚੌਟਾਲਾ ਅਦਾ ਕਰੇ।
-ਪੀ.ਟੀ.ਆਈ.

No comments:
Post a Comment