jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਜੇਲ੍ਹਾਂ ਵਿੱਚ ਸਮਗਲਰਾਂ ਨੂੰ ਸੁਰੱਖਿਆ ਦੇ ਰਹੇ ਹਨ ਜੇਲ੍ਹ ਮੰਤਰੀ ਫਿਲੌਰ- ਸਾਬਕਾ ਡੀਜੀਪੀ ਸ਼ਸੀਕਾਤ

www.sabblok.blogspot.com


 ਸੁਖਬੀਰ ਸਿੰਘ ਬਾਜਵਾ  

ਸਾਬਕਾ ਡੀਜੀਪੀ (ਜੇਲ) ਸ਼ਸ਼ੀਕਾਂਤ ਨੇ ਦੋਸ਼ ਲਗਾਇਆ ਕਿ ਜੇਲ ਮੰਤਰੀ ਸਰਵਨ ਸਿੰਘ ਫਿਲੌਰ  ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੇ  ਤਸਕਰਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ । ਉਹਨਾਂ ਦਾਅਵਾ ਕੀਤਾ ਕਿ ਇਸ ਦੀ ਜਾਣਕਾਰੀ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਹੈ। ਬਾਵਜੂਦ ਇਸਦੇ ਰਾਜਨੀਤਕ ਕਾਰਨਾਂ ਕਰਕੇ ਉਹ ਜੇਲ ਮੰਤਰੀ ਖਿਲਾਫ਼ ਕਾਰਵਾਈ ਕਰਨ ਤੋਂ ਕਤਰਾ ਰਹੇ ਹਨ ।
 ਸ਼ਸ਼ੀਕਾਂਤ 2009 ਵਿੱਚ  ਜਦੋਂ ਇੰਟੈਲੀਜੈਂਸ ਦੇ ਮੁਖੀ ਸਨ ਤਾਂ ਉਹਨਾਂ ਨੇ  ਰਾਜਨੇਤਾਵਾਂ ਦੇ ਤਸਕਰਾਂ ਨਾਲ ਸਬੰਧਾਂ ਬਾਰੇ ਇੱਕ  ਰਿਪੋਰਟ ਗ੍ਰਹਿ ਵਿਭਾਗ ਅਤੇ ਗ੍ਰਹਿ ਮੰਤਰੀ ਨੂੰ ਸੌਂਪੀ ਸੀ । ਪਰ , ਉਸ ਤੇ ਹੁਣ ਤੱਕ ਕਾਰਵਾਈ ਨਹੀਂ ਹੋਈ ।
 ਸਾਬਕਾ ਡੀ ਜੀ ਪੀ ( ਜੇਲ ) ਸ਼ਸ਼ੀਕਾਂਤ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਹਨਾ ਨੇ ਜੇਲ੍ਹਾਂ ਵਿੱਚ ਤਸਕਰਾਂ ਦੇ ਨੈਟਵਰਕ  ਦੇ ਖਿਲਾਫ਼ ਮੁਹਿੰਮ ਛੇੜੀ ਸੀ । ਪਰ  ਜੱਗਾ ਨਾਂਮ ਦੇ ਇਕ ਸਮਗਲਰ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਨਾਭਾ ਜੇਲ੍ਹ ਭੇਜਿਆ ਸੀ ।ਉਹਨਾ ਦਾ ਕਹਿਣਾ ਹੈ ਕਿ ਮੰਤਰੀ ਫਿਲੌਰ ਨੇ ਉਸ ਉਪਰ ਅਜਿਹਾ ਨਾ ਕਰਨ ਦੇ ਲਈ ਦਬਾਅ ਪਾਇਆ ਸੀ ।
 ਸ਼ਸ਼ੀਕਾਂਤ ਨੇ ਕਿਹਾ ਉਹਨਾ ਨੇ ਸੀ ਐਮ , ਡਿਪਟੀ ਸੀਐਮ ਨਾਲ ਮੁਲਾਕਾਤ ਕਰਕੇ ਇੱਕ ਰਿਪੋਰਟ ਸੌਂਪੀ ਸੀ , ਜਿਸ ਵਿੱਚ ਤਸਕਰੀ  ਨੈਟਵਰਕ ਦੇ ਬਾਰੇ ਦੱਸਿਆ ਸੀ ।  ਇਸ ਤੋਂ ਉਸਨੇ ਹਾਈਕੋਰਟ ਦੇ ਜੱਜਾਂ ਦੀ ਇੱਕ ਮਾਨੀਟਰਿੰਗ ਕਮੇਟੀ ਨੂੰ ਵੀ ਇਹ ਜਾਣਕਾਰੀ ਦਿੱਤੀ ਸੀ । ਕਮੇਟੀ ਨੇ ਜਾਣਕਾਰੀ ਨੂੰ ਸਹੀ ਮੰਨਿਆ ਸੀ ।
 ਸੁਖਬੀਰ ਸਿੰਘ ਬਾਦਲ ਨੇ ਕਿਹਾ  ਮੇਰੇ ਧਿਆਨ ਵਿੱਚ ਕੋਈ ਅਜਿਹਾ ਮਾਮਲਾ ਨਹੀਂ ਆਇਆ ਸੀ । ਹੁਣ ਇਸ ਮਾਮਲੇ ਦੀ ਰਿਪੋਰਟ ਮੰਗਵਾਈ ਜਾ ਰਹੀ ਹੈ। ਇਸ ਤੋਂ ਬਾਅਦ ਹੀ  ਇਸ ਸਬੰਧੀ ਕੋਈ  ਪ੍ਰਤੀਕਿਰਿਆ ਦਿੱਤੀ ਜਾ ਸਕਦੀ ਹੈ।

ਮੰਤਰੀ ਸਰਬਨ ਸਿੰਘ ਫਿਲੌਰ ਨੇ ਕਿਹਾ  ਮੈਨੂੰ ਕਿਸੇ ਅਜਿਹੇ ਕੈਦੀ ਦੀ  ਜਾਣਕਾਰੀ ਨਹੀਂ ਹੈ, ਕਿਉਂਕਿ ਇਹ ਰੁਟੀਨ ਮੈਟਰ ਹੈ।  ਜਿੱਥੋ ਤੱਕ ਪੱਤਰ ਲਿਖਣ ਦੀ ਗੱਲ ਹੈ ਤਾਂ ਮੈਨੂੰ  ਇਸ ਬਾਰੇ ਵੀ ਯਾਦ ਨਹੀਂ ਹੈ।  ਜੋ ਦੋਸ਼  ਹਨ , ਉਹ ਨਿਰਆਧਾਰ ਹਨ ।

No comments: