www.sabblok.blogspot.com
ਮੈਲਬਰਨ, 30 ਮਈ
ਨਿਊਜ਼ੀਲੈਂਡ ਵਿੱਚ ਦੋ ਸਾਲ ਪਹਿਲਾਂ ਦਰਜ ਹੋਏ ਬਲਾਤਕਾਰ ਦੇ ਇਕ ਕੇਸ ’ਚ ਫਸੇ ਤਿੰਨ ਭਾਰਤੀ ਨੌਜਵਾਨਾਂ ਨੂੰ ਹੈਮਿਲਟਨ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਨੇ ਤਿੰਨਾਂ ਨੌਜਵਾਨਾਂ ਹਰਵਿੰਦਰ ਸਿੰਘ (22 ਸਾਲ), ਕਮਲਜੀਤ ਸਿੰਘ (27 ਸਾਲ) ਅਤੇ ਸੁਮਿਤ ਵਰਮਨੀ (26 ਸਾਲ) ਨੂੰ ਤੁਰੰਤ ਭਾਰਤ ਭੇਜਣ ਦਾ ਹੁਕਮ ਦਿੱਤਾ ਹੈ।
ਸ਼ਿਕਾਇਤਕਰਤਾ (19) ਦਾ ਦੋਸ਼ ਸੀ ਕਿ ਤਿੰਨਾਂ ਮੁਲਜ਼ਮਾਂ ਨਾਲ ਉਨ੍ਹਾਂ ਦੀ ਹੈਮਿਲਟਨ ਵਿੱਚ ਦੌੜਾਂ ਦੇ ਮੁਕਾਬਲੇ ਦੌਰਾਨ ਮੁਲਾਕਾਤ ਹੋਈ ਸੀ। ਤਿੰਨਾਂ ਨੇ ਉਸ ਨੂੰ ਪਾਰਟੀ ’ਤੇ ਬੁਲਾਇਆ ਜਿੱਥੇ ਰਾਤ ਵੇਲੇ ਉਸ ਨਾਲ ਬਲਾਤਕਾਰ ਕੀਤਾ ਗਿਆ।
ਨਿਊਜ਼ੀਲੈਂਡ ਦੇ ਇਕ ਰੇਡੀਓ ਦੀ ਰਿਪੋਰਟ ਅਨੁਸਾਰ ਹੈਮਿਲਟਨ ਹਾਈ ਕੋਰਟ ਦੀ ਇਕ ਜਿਊਰੀ ਦੇ ਸੱਤ ਮਹਿਲਾਵਾਂ ਤੇ ਪੰਜ ਪੁਰਸ਼ ਮੈਂਬਰਾਂ ਨੇ ਅੱਜ ਸੇਵਾਮੁਕਤ ਹੋਣ ਤੋਂ ਪਹਿਲਾਂ ਇਸ ਮਾਮਲੇ ’ਚ ਫੈਸਲੇ ’ਤੇ ਪਹੁੰਚਣ ਲਈ ਚਾਰ ਘੰਟੇ ਲਾਏ। ਜਿਊਰੀ ਇਸ ਨਿਰਣੇ ’ਤੇ ਪਹੁੰਚੀ ਕਿ ਤਿੰਨੇ ਭਾਰਤੀ ਨੌਜਵਾਨ ਕਸੂਰਵਾਰ ਨਹੀਂ ਹਨ। ਹੈਮਿਲਟਨ ਹਾਈ ਕੋਰਟ ਦੇ ਜੱਜ ਵੈਨਿੰਗ ਨੇ ਜਦੋਂ ਫੈਸਲਾ ਸੁਣਾਇਆ ਤਾਂ ਉਸ ਵੇਲੇ ਤਿੰਨਾਂ ਨੌਜਵਾਨਾਂ ਦੀਆਂ ਅੱਖਾਂ ’ਚ ਹੰਝੂ ਸਨ। ਫੈਸਲੇ ਤੋਂ ਬਾਅਦ ਤਿੰਨੇ ਨੌਜਵਾਨ ਜਿਵੇਂ ਹੀ ਅਦਾਲਤ ’ਚੋਂ ਬਾਹਰ ਆਏ। ਪੁਲੀਸ ਨੇ ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਪੁਲੀਸ ਸਟੇਸ਼ਨ ਲਿਜਾਇਆ ਗਿਆ। ਸ੍ਰੀ ਵਰਮਨੀ ਦੇ ਵਕੀਲ ਮਾਈਕ ਰੌਬ ਨੇ ਦੱਸਿਆ ਕਿ ਉੱਥੋਂ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਜਾਵੇਗਾ। ਪਿਛਲੇ ਹਫਤੇ ਆਮੀਰ ਚੰਦ ਨਾਂ ਦਾ ਚੌਥਾ ਮੁਲਜ਼ਮ ਰਿਹਾਅ ਕਰਕੇ ਭਾਰਤ ਵਾਪਸ ਭੇਜਿਆ ਗਿਆ ਸੀ।
- ਪੀ.ਟੀ.ਆਈ.

No comments:
Post a Comment