www.sabblok.blogspot.com
ਟੋਰਾਂਟੋ,
28 ਮਈ: ਪੰਜਾਬ ਵਿਚ ਇਕ ਆਟੋ ਚਲਾਉਣ ਵਾਲੇ ਨਾਲ ਵਿਆਹ ਕਰਵਾਉਣ ‘ਤੇ ਕਤਲ ਕਰ ਦਿਤੀ ਗਈ
ਜਸਵਿੰਦਰ ਕੌਰ ਸਿੱਧੂ ਉਰਫ਼ ਜੱਸੀ ਸਿੱਧੂ ਦੀ ਮਾਂ ਅਤੇ ਮਾਮੇ ਨੂੰ ਕੈਨੇਡਾ ਵਿਚੋਂ ਕੱਢੇ
ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਜੂਨ 2000 ‘ਚ ਜੱਸੀ ਸਿੱਧੂ ਦੀ ਲਾਸ਼ ਇਕ ਨਹਿਰ
ਵਿਚੋਂ ਮਿਲੀ ਸੀ ਜਿਸ ਨੂੰ ਕੁੱਟ-ਕੁੱਟ ਕੇ ਮਾਰ ਦਿਤਾ ਗਿਆ। ਜੱਸੀ ਸਿੱਧੂ ਦੀ ਮਾਂ ਮਲਕੀਤ
ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬੰਦੇਸ਼ਾ ਕਲ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ
ਵਿਚ ਪੇਸ਼ ਹੋਏ ਜਿਨ੍ਹਾਂ ਨੂੰ ਭਾਰਤ ਹਵਾਲੇ ਕਰਨ ਦਾ ਮੁਕੱਦਮਾ ਚੱਲ ਰਿਹਾ ਹੈ।ਕੈਨੇਡਾ ‘ਚ
ਜੱਸੀ ਸਿੱਧੂ ਨਾਲ ਕੰਮ ਕਰਨ ਵਾਲੀ ਇਕ ਮਹਿਲਾ ਜੌਡੀ ਰਾਈਟ ਨੇ ਅਦਾਲਤ ਨੂੰ ਦਸਿਆ ਕਿ
ਜੱਸੀ ਨੇ ਅਪਣੇ ਵਿਆਹ ਨੂੰ ਸਿਰਫ਼ ਇਸ ਕਰ ਕੇ ਗੁਪਤ ਰਖਿਆ ਕਿਉਂਕਿ ਉਸ ਦੇ ਘਰਦਿਆਂ ਨੇ ਕਦੇ
ਵੀ ਇਕ ਆਟੋ ਰਿਕਸ਼ਾ ਡਰਾਈਵਰ ਨੂੰ ਅਪਣਾ ਜਵਾਈ ਸਵੀਕਾਰ ਨਹੀਂ ਕਰਨਾ ਸੀ। ਜੱਸੀ ਨੇ ਮਾਰਚ
1999 ‘ਚ ਮਿੱਠੂ ਨਾਂ ਦੇ ਆਟੋ ਡਰਾਈਵਰ ਨਾਲ ਵਿਆਹ ਕਰਵਾਇਆ ਸੀ ਜਦੋਂ ਉਹ ਪੰਜਾਬ ਆਈ ਹੋਈ
ਸੀ। ਜੱਸੀ ਦੇ ਘਰਦਿਆਂ ਨੂੰ ਉਸ ਦੇ ਵਿਆਹ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਇਕ ਵਿਅਕਤੀ
ਜੱਸੀ ਦੇ ਸਾਬਕਾ ਕੰਮ ਵਾਲੇ ਸਥਾਨ ‘ਤੇ ਉਸ ਦੀਆਂ ਕੁੱਝ ਨਿਜੀ ਵਸਤਾਂ ਪਈਆਂ ਹੋਣ ਬਾਰੇ
ਸੂਚਿਤ ਕਰਨ ਉਸ ਦੇ ਘਰ ਪੁੱਜਾ। ਜੱਸੀ ਦੇ ਪਰਵਾਰ ਨਾਲ ਸਬੰਧਤ ਇਕ ਮੈਂਬਰ ਜਦੋਂ ਇਹ ਵਸਤਾਂ
ਲੈਣ ਪੁੱਜਾ ਤਾਂ ਇਨ੍ਹਾਂ ਵਿਚ ਇਕ ਵਿਆਹ ਸਰਟੀਫ਼ਿਕੇਟ ਵੀ ਸੀ। ਵਿਆਹ ਦੀ ਗੱਲ ਪਤਾ ਲੱਗਣ
‘ਤੇ ਜੱਸੀ ਸਹਿਮੀ-ਸਹਿਮੀ ਰਹਿਣ ਲੱਗੀ। ਜੌਡੀ ਰਾਈਟ ਅਤੇ ਜੱਸੀ ਦੇ ਇਕ ਹੋਰ ਦੋਸਤ ਨੇ ਇਸ
ਗੱਲ ਦੀ ਪੁਸ਼ਟੀ ਕੀਤੀ ਕਿ ਉਹ ਅਪਣੇ ਘਰੋਂ ਭੱਜ ਕੇ ਪੰਜਾਬ ਚਲੀ ਗਈ। ਉਸ ਕੋਲ ਪੈਸੇ ਨਹੀਂ
ਸਨ ਪਰ ਉਸ ਨੇ ਉਧਾਰ ਮੰਗ ਕੇ ਅਪਣਾ ਕੰਮ ਚਲਾਇਆ। ਉਹ ਅਪਣੇ ਪਤੀ ਨੂੰ ਕੈਨੇਡਾ ਲਿਆਉਣਾ
ਚਾਹੁੰਦੀ ਸੀ।ਜੱਸੀ ਨਾਲ ਕੰਮ ਕਰਦੀ ਇਕ ਹੋਰ ਮਹਿਲਾ ਬੇਲਿੰਡਾ ਲੁਕਾਸ ਨੇ ਅਦਾਲਤ ਨੂੰ
ਦਸਿਆ, ”ਉਹ (ਜੱਸੀ) ਅਪਣੇ ਵਿਆਹ ਪਿੱਛੋਂ ਕਾਫ਼ੀ ਖ਼ੁਸ਼ ਨਜ਼ਰ ਆਉਂਦੀ ਸੀ ਅਤੇ ਅਪਣੇ ਪਤੀ ਨੂੰ
ਕੈਨੇਡਾ ਲਿਆਉਣ ਲਈ ਇਮੀਗ੍ਰੇਸ਼ਨ ਦੇ ਕਾਗਜ਼ਾਤ ਤਿਆਰ ਕਰ ਰਹੀ ਸੀ। ਉਸ ਨੂੰ ਆਸ ਸੀ ਕਿ ਉਸ
ਦਾ ਪਰਵਾਰ ਮਿੱਠੂ ਨੂੰ ਸਵੀਕਾਰ ਕਰ ਲਵੇਗਾ। ਵਿਆਹ ਦੀ ਗੱਲ ਨਸ਼ਰ ਹੋ ਜਾਣ ‘ਤੇ ਜੱਸੀ ਕੰਮ
‘ਤੇ ਆਉਂਦੀ ਤਾਂ ਉਸ ਨਾਲ ਪਰਵਾਰ ਦੇ ਘਟੋ-ਘੱਟ ਦੋ ਮੈਂਬਰ ਹੁੰਦੇ।” ਇਨ੍ਹਾਂ ‘ਚੋਂ ਇਕ ਦੀ
ਪਛਾਣ ਸੁਰਜੀਤ ਸਿੰਘ ਬੰਦੇਸ਼ਾ ਵਜੋਂ ਹੋਈ। ਜੱਸੀ ਨੂੰ ਕੰਮ ਦੌਰਾਨ ਫ਼ੋਨ ਕਰਨ ਦੀ ਇਜਾਜ਼ਤ
ਵੀ ਨਹੀਂ ਸੀ।
No comments:
Post a Comment