www.sabblok.blogspot.com
''ਅਸੀਂ ਸਲਵਾ ਜੁਡੂਮ ਦੇ ਕਾਰਕੁਨਾਂ ਅਤੇ ਪੁਲਿਸ ਨੂੰ ਸਜ਼ਾ ਦੇਵਾਂਗੇ। ਉਨ੍ਹਾਂ ਲੋਕਾਂ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ ਜੋ ਸਲਵਾ ਜੁਡੂਮ ਲਹਿਰ ਵਿਚ ਸਹਾਇਕ ਵਜੋਂ ਕੰਮ ਕਰਦੇ ਰਹੇ। ਤੁਸੀਂ ਚਾਹੇ ਸਾਰੇ ਫ਼ੌਜ ਤੈਨਾਤ ਕਰ ਦਿਉ, ਉਨ੍ਹਾਂ ਨੂੰ ਨਹੀਂ ਬਚਾ ਸਕੋਗੇ।''
ਰਾਏਪੁਰ-
ਛੱਤੀਸਗੜ੍ਹ 'ਚ ਕਾਂਗਰਸੀ ਕਾਫ਼ਲੇ ਉਪਰ ਘਾਤਕ ਹਮਲਾ ਕਰਨ ਤੋਂ ਬਾਅਦ ਨਕਸਲੀਆਂ ਨੇ ਤਾਜ਼ਾ
ਹਿਟ ਲਿਸਟ ਜਾਰੀ ਕੀਤੀ ਹੈ ਜਿਸ ਵਿਚ ਕਈ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਮ ਸ਼ਾਮਲ ਹਨ।
ਸੁਕਮਾ ਜ਼ਿਲ੍ਹੇ ਦੇ ਕਲੈਕਟਰ ਨੂੰ ਭੇਜੇ ਗਏ ਪੱਤਰ ਵਿਚ ਨਕਸਲੀਆਂ ਨੇ ਧਮਕੀ ਦਿਤੀ ਹੈ ਕਿ
ਉਹ ਸਲਵਾ ਜੁਡੂਮ (ਨਕਸਵਾਦ ਵਿਰੋਧੀ ਲਹਿਰ) ਵਿਚ ਸ਼ਾਮਲ ਰਹੇ ਘਟੋ-ਘੱਟ 15 ਵਿਅਕਤੀਆਂ ਨੂੰ
ਨਹੀਂ ਛੱਡਣਗੇ। ਇਹ ਪੱਤਰ ਸੀ.ਪੀ.ਆਈ. (ਮਾਉਵਾਦੀ) ਦੀ ਦਰਭਾ ਡਵੀਜ਼ਨਲ ਕਮੇਟੀ ਵਲੋਂ
ਲਿਖਿਆ ਗਿਆ ਹੈ। ਇਸ ਵਿਚ ਬਸਤਰ ਇਲਾਕੇ ਵਿਚੋਂ ਨੀਮ ਫ਼ੌਜੀ ਬਲਾਂ ਦੀ ਵਾਪਸੀ, ਬੇਕਸੂਰ
ਲੋਕਾਂ ਦਾ ਕਤਲ ਅਤੇ ਅਪਰੇਸ਼ਨ ਗਰੀਨ ਹੰਟ ਬੰਦ ਕਰਨ ਦੀ ਮੰਗ ਰੱਖੀ ਗਈ ਹੈ।
No comments:
Post a Comment