www.sabblok.blogspot.com
ਚੰਡੀਗੜ੍ਹ, 30 ਮਈ-ਸਰਵ ਸਿੱਖਿਆ ਅਭਿਆਨ (ਐਸਐਸਏ) ਦੀ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ
ਪਰਮਪਾਲ ਕੌਰ, ਜੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ,
ਭਾਰਤੀ ਪ੍ਰਸ਼ਾਸਕੀ ਸੇਵਾ (ਆਈਏਐਸ) ਵਿਚ ਨਾਮਜ਼ਦਗੀ ਦੀ ਦਾਅਵੇਦਾਰ ਹੈ। ਗ਼ੈਰ-ਪੀਸੀਐਸ
ਅਫਸਰਾਂ ਵਿਚੋਂ ਆਈਏਐਸ ਵਿਚ ਨਿਯੁਕਤੀ ਲਈ ਇਕੋ ਇਕ ਅਸਾਮੀ ਵਾਸਤੇ ਪੰਜਾਬ ਦੇ ਪੇਂਡੂ
ਵਿਕਾਸ ਵਿਭਾਗ ਨੇ ਪਰਮਪਾਲ ਕੌਰ ਦਾ ਨਾਮ ਭੇਜਿਆ ਹੋਇਆ ਹੈ। ਇਸ ਅਸਾਮੀ ਲਈ ਅਰਜ਼ੀਆਂ ਭੇਜਣ
ਦੀ ਆਖਰੀ ਤਰੀਕ 31 ਮਈ ਹੈ ਜਦੋਂਕਿ ਪਰਮਪਾਲ ਦਾ ਕੇਸ ਪੇਂਡੂ ਵਿਕਾਸ ਵਿਭਾਗ ਦੋ ਮਹੀਨੇ
ਪਹਿਲਾਂ ਹੀ ਭੇਜ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਹ ਵਿਭਾਗ ਪਰਮਪਾਲ ਕੌਰ ਦਾ ਪਿਤਰੀ ਵਿਭਾਗ
ਹੈ। ਇਥੋਂ ਸਰਵ ਸਿੱਖਿਆ ਅਭਿਆਨ ਦੇ ਡੀਜੀਐਸਈ ਦੇ ਦਫਤਰ ਵਿਚ ਡੈਪੂਟੇਸ਼ਨ ’ਤੇ ਉਨ੍ਹਾਂ ਦੀ
ਨਿਯੁਕਤੀ ਪਹਿਲਾਂ ਹੀ ਵਿਵਾਦਾਂ ਦੇ ਘੇਰੇ ਵਿਚ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ
ਆਈਏਐਸ ਵਿਚ ਨਾਮਜ਼ਦਗੀ ਵਾਸਤੇ ਅਰਜ਼ੀਆਂ ਰਾਜ ਸਰਕਾਰ ਨੂੰ ਭੇਜੀਆਂ ਜਾਂਦੀਆਂ ਹਨ। ਰਾਜ
ਸਰਕਾਰ ਅੱਗੋਂ ਇਕ ਪੈਨਲ ਬਣਾ ਕੇ ਕੇਂਦਰ ਸਰਕਾਰ ਕੋਲ ਭੇਜਦੀ ਹੈ। ਕੇਂਦਰ ਇਸ ਪੈਨਲ ਵਿਚੋਂ
ਯੋਗ ਉਮੀਦਵਾਰ ਦੀ ਚੋਣ ਕਰਦੀ ਹੈ। ਸ੍ਰੀਮਤੀ ਪਰਮਪਾਲ ਕੌਰ ਤੋਂ ਇਲਾਵਾ ਪੰਜਾਬ ਵਿਧਾਨ
ਸਭਾ ਦੇ ਸਾਬਕਾ ਸਪੀਕਰ ਦੇ ਪੁੱਤਰ ਡਾ. ਸ਼ਿਵ ਕਰਨ ਸਿੰਘ ਕਾਹਲੋਂ, ਜੋ ਕਿ ਅੰਮ੍ਰਿਤਸਰ ਵਿਚ
ਸੀਨੀਅਰ ਮੈਡੀਕਲ ਅਫਸਰ ਹਨ, ਵੀ ਆਈਏਐਸ ਵਿਚ ਨਾਮਜ਼ਦਗੀ ਦੇ ਦਾਅਵੇਦਾਰ ਹਨ। ਇਸੇ ਦੌਰਾਨ
ਇਹ ਤੱਥ ਸਾਹਮਣੇ ਆਇਆ ਹੈ ਕਿ ਪਰਮਪਾਲ ਕੌਰ ਨੂੰ ਪੇਂਡੂ ਵਿਕਾਸ ਵਿਭਾਗ ਵਿਚ ਪਰਤਾਏ ਜਾਣ
ਸਬੰਧੀ ਅਜੇ ਕੋਈ ਹੁਕਮ ਜਾਰੀ ਨਹੀਂ ਹੋਏ। ਮੁੱਖ ਮੰਤਰੀ ਉਨ੍ਹਾਂ ਦਾ ਡੈਪੂਟੇਸ਼ਨ ਖੁਦ ਰੱਦ
ਕਰ ਸਕਦੇ ਸਨ, ਪਰ ਉਨ੍ਹਾਂ ਨੇ ਮਲੂਕਾ ਨੂੰ ਮੌਕਾ ਦਿੱਤਾ ਹੈ ਕਿ ਪਰਮਪਾਲ ਖੁਦ ਹੀ ਵਾਪਸੀ
ਲਈ ਅਰਜ਼ੀ ਦੇ ਦੇਵੇ।
No comments:
Post a Comment