www.sabblok.blogspot.com
ਬਠਿੰਡਾ, 30 ਮਈ (ਹੁਕਮ ਚੰਦ ਸ਼ਰਮਾ)- ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸਟੇਟ ਪ੍ਰਧਾਨ ਹਾਕਮ ਸਿੰਘ ਤੇ ਸਕਤਰ ਜਨਰਲ ਸੁਕਦੇਵ ਸਿੰਘ ਰਾਣਾ ਨੇ ਮੁੱਖ ਮੰਤਰੀ ਵੱਲੋਂ ਸਕੂਲ ਲਾਇਬਰੇਰੀਆਂ ਨੂੰ ਸਪਲਾਈ ਕੀਤੀਆਂ ਕਿਤਾਬਾਂ ਦੇ ਵਿਵਾਦ ਸੰਬੰਧੀ ਹਾਈਕੋਰਟ ਦੇ ਸੇਵਾਮੁਕਤ ਜੱਜ ਤੋਂ ਅਜਾਦ ਜਾਂਚ ਕਰਾਉਣ ਦੀ ਕਾਰਵਾਈ ਦਾ ਸਵਾਗਤ ਕਰਦਿਆ ਕਿਹਾ ਹੈ ਕਿ ਸਕੂਲਾ ਦੇ ਸਮਾਨ ਤੇ ਕਿਤਾਬਾਂ ਸੰਬੰਧੀ ਛਿੜੇ ਵਿਵਾਦ ਸੰਬੰਧੀ ਸੱਚਾਈ ਸਾਹਮਣੇ ਆ ਜਾਵੇਗੀ | ਪਿੱਛਲੇ ਸਮੇਂ ਤੋਂ ਹੀ ਹਰ ਪ੍ਰਕਾਰ ਦੀ ਸਹੂਲਤ ਸਟੇਟ ਪੱਧਰ ਉੱਪਰ ਸਪਲਾਈ ਕੀਤੀ ਜਾਂਦੀ ਹੈ ਤੇ ਹਰ ਪ੍ਰਕਾਰ ਦੀ ਖਰੀਦੋ ਫਰੋਖਤ ਡੀ.ਪੀ.ਆਈ ਜਾਂ ਡੀ.ਜੀ.ਐਸ.ਈ ਜਾਂ ਸਰਕਾਰ ਪੱਧਰ ਤੇ ਬਣਾਈਆ ਅਜਿਹੀਆਂ ਕਮੇਟੀਆਂ ਦੁਆਰਾ ਕੀਤੀ ਜਾਂਦੀ ਹੈ | ਜਥੇਬੰਦੀ ਮਹਿਸ਼ੂਸ ਕਰਦੀ ਹੈ ਕਿ ਮੁੱਖ ਮੰਤਰੀ ਦੁਆਰਾ ਚੁੱਕੇ ਅਜਿਹੇ ਕਦਮ ਨਾਲ ਵਿਭਾਗ ਦੇ ਇਸ ਗੈਰ ਜਰੂਰੀ ਤੇ ਬੇਲੋੜੇ ਵਿਵਾਦ ਦਾ ਅੰਤ ਹੋਵੇਗਾ | ਉਨ੍ਹਾਂ ਕਿਹਾ ਕਿ ਅਜਿਹੇ ਬੇਲੋੜੇ ਮਸਲਿਆਂ ਨੂੰ ਉੱਠਣ ਤੋਂ ਰੋਕਣ ਲਈ ਵਿਭਾਗੀ ਕੰਮਾ ਨੂੰ ਤਰਕਸ਼ੰਗਤ ਬਣਾਇਆ ਜਾਵੇ | ਰੈਸਨਲਾਈਜੇਸ਼ਨ ਨੂੰ ਕਾਹਲੀ ਵਿਚ ਪੂਰਾ ਨਾ ਕੀਤਾ ਜਾਵੇ ਜ਼ਿਲ੍ਹੇਵਾਰ ਕਮੇਟੀਆਂ ਬਣਾ ਕੇ ਇਸ ਤੋਂ ਪਹਿਲਾਂ ਪ੍ਰਭਾਵਿਤ ਅਧਿਆਪਕ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਜਰੂਰ ਦਿੱਤਾ ਜਾਵੇ | ਇਸ ਤੋਂ ਇਲਾਵਾ ਲੈਕਚਰਾਰ ਯੂਨੀਅਨ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖਿਆ ਮਹਿਕਮੇ ਦੀ ਅਹਿਮੀਅਤ ਸਮਝਦੇ ਹੋਏ ਇਸ ਸੰਬੰਧੀ ਸਾਰਥਿਕ ਕਦਮ ਚੁੱਕੇ ਜਾਣ

No comments:
Post a Comment