www.sabblok.blogspot.com
ਪੰਜਾਬ
ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਿਸ ਮੰਤਰੀ ਦੀ ਡਿਊਟੀ ਲੋਕਾਂ ਅਤੇ
ਮੀਡੀਆ ਨਾਲ ਸੰਬੰਧ ਬਣਾਉਣ ਲਈ ਲਾਈ ਹੈ ਉਹ ਮੰਤਰੀ ਮੀਡੀਆ ਨਾਲ ਕਿਸ ਤਰ੍ਹਾਂ ਦਾ ਵਤੀਰਾ
ਕਰਦਾ ਹੈ ਇਸ ਦਾ ਇਕ ਨਜ਼ਾਰਾ ਅੰਮ੍ਰਿਤਸਰ 'ਚ ਦੇਖਣ ਨੂੰ ਮਿਲਿਆ ਜਿੱਥੇ ਪੰਜਾਬ ਦੇ ਲੋਕ
ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਸ ਦੇ
ਚੈਨਲ ਨੂੰ ਹੀ ਅੱਗ ਲਾਉਣ ਦੀ ਗੱਲ ਕਰਨ ਲੱਗੇ। ਆਓ ਤੁਹਾਨੂੰ ਵੀ ਸੁਣਾਈਏ ਮਜੀਠੀਆ ਸਾਬ
ਦੀ ਬੋਲ ਬਾਣੀ।
ਦਰਅਸਲ ਜ਼ੀ ਟੀ. ਵੀ. ਦਾ ਇਹ ਬਜ਼ੁਰਗ ਪੱਤਰਕਾਰ ਮਜੀਠੀਆ ਪਾਸੋਂ ਪੰਚਾਇਤ ਚੋਣਾਂ ਵਾਲੇ ਦਿਨ ਬਠਿੰਡਾ ਵਿਖੇ ਹੋਈ ਹਿੰਸਾ 'ਤੇ ਸਵਾਲ ਪੁੱਛ ਰਿਹਾ ਸੀ। ਇਸ ਪੱਤਰਕਾਰ ਨੇ ਕਾਂਗਰਸ ਆਗੂ ਮਹੇਸ਼ਇੰਦਰ ਬਾਦਲ ਦੇ ਬਿਆਨ ਦਾ ਹਵਾਲਾ ਦੇ ਕੇ ਪੁੱਛਿਆ ਕਿ ਲੰਬੀ ਵਿਖੇ ਕਾਰਾਂ ਨੂੰ ਅੱਗ ਲਾਉਣ ਵਾਲੇ ਬਾਹਰ ਵਾਲੇ ਵਿਅਕਤੀ ਸਨ ਅਤੇ ਸਰਕਾਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਤਾਂ ਮਜੀਠੀਆ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਸੀ।
ਇਸ ਸਾਲ ਦੇ ਸ਼ੁਰੂਆਤ ਵਿਚ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਵਿਖੇ ਐਨ. ਆਰ. ਆਈ. ਸੰਮੇਲਨ ਦੌਰਾਨ ਮਜੀਠੀਆ ਨੂੰ ਖਰੀਆਂ ਖਰੀਆਂ ਸੁਣਾਉਂਦੇ ਹੋਏ ਲੋਕਾਂ ਦੀ ਸੇਵਾ ਕਰਨ ਦੀ ਤਾਕੀਦ ਕੀਤੀ ਸੀ। ਤੁਸੀਂ ਵੀ ਦੇਖੋ ਬਾਦਲ ਦਾ ਉਹ ਬਿਆਨ ਜਿਸ ਵਿਚ ਉਹ ਮਜੀਠੀਆ ਨੂੰ ਲੋਕਾਂ ਦੀ ਸੇਵਾ ਕਰਨ ਦੀ ਸਲਾਹ ਦੇ ਰਹੇ ਹਨ।

No comments:
Post a Comment