jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 30 May 2013

ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਬੀ.ਡੀ.ਪੀ.ਓ. ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ

www.sabblok.blogspot.com
ਖਲਵਾੜਾ, 30 ਮਈ (ਮਨਦੀਪ ਸਿੰਘ ਸੰਧੂ)-ਅੱਜ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਫਗਵਾੜਾ ਇਕਾਈ ਦੇ ਆਹੁਦੇਦਾਰਾਂ ਤੇ ਮੈਂਬਰਾਂ ਦੀ ਇੱਕ ਮੀਟਿੰਗ ਦਲਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਅਧਿਆਪਕਾਂ ਦੇ ਡੈਪੂਟੇਸ਼ਨ ਲਗਾਉਣ ਦੇ ਸਬੰਧ ਵਿਚ ਚਰਚਾ ਕੀਤੀ ਗਈ | ਜਿਸ ਤੋਂ ਬਾਅਦ ਦਲਜੀਤ ਸਿੰਘ ਸੈਣੀ ਨੇ ਪੈੱ੍ਰਸ ਨੰੂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰ.ਟੀ.ਈ. ਦੇ ਨਿਯਮਾਂ ਮੁਤਾਬਿਕ ਕਿਸੇ ਵੀ ਅਧਿਆਪਕ ਦੀ ਡੈਪੂਟੇਸ਼ਨ ਨਹੀਂ ਲਗਾਈ ਜਾ ਸਕਦੀ ਪਰ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵੱਲੋਂ ਬਿਨਾਂ ਵਜ੍ਹਾ ਦੇ ਵਾਰ-ਵਾਰ ਉਨ੍ਹਾਂ ਹੀ ਅਧਿਆਪਕਾਂ ਦੀ ਲਗਾਤਾਰ ਸਕੂਲਾਂ ਵਿਚ ਡੈਪੂਟੇਸ਼ਨ ਲਗਾਈ ਜਾ ਰਹੀ ਹੈ ਜੋ ਪਹਿਲਾਂ ਤੋਂ ਡੈਪੂਟੇਸ਼ਨ 'ਤੇ ਹਨ | ਉਨ੍ਹਾਂ ਦੱਸਿਆ ਕਿ ਅਗਰ ਕੋਈ ਅਧਿਆਪਕ ਕਿਸੇ ਵਜ੍ਹਾ ਕਰਕੇ ਡੈਪੂਟੇਸ਼ਨ 'ਤੇ ਨਹੀਂ ਜਾ ਸਕਦਾ ਤਾਂ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਦੀ ਤਾਜ਼ਾ ਮਿਸਾਲ ਬੀਤੇ ਦਿਨ ਮਿਲੀ ਜਦੋਂ ਇਕ ਮਹਿਲਾ ਅਧਿਆਪਕ ਨੂੰ ਬੀ.ਡੀ.ਪੀ.ਓ. ਦਫ਼ਤਰ ਦੇ ਇਕ ਕਰਮਚਾਰੀ ਵੱਲੋਂ ਟੈਲੀਫੋਨ ਕਰਕੇ ਕਿਹਾ ਗਿਆ ਕਿ ਉਹ ਡੈਪੂਟੇਸ਼ਨ 'ਤੇ ਚਲੇ ਜਾਣ ਪਰ ਮਹਿਲਾ ਅਧਿਆਪਕ ਨੇ ਜਦੋਂ ਆਪਣੀ ਸਿਹਤ ਖ਼ਰਾਬ ਹੋਣ ਸਬੰਧੀ ਦੱਸਿਆ ਤਾਂ ਉਕਤ ਕਰਮਚਾਰੀ ਨੇ ਅੱਗਿਓਾ ਮੰਦਾ ਚੰਗਾ ਆਖਿਆ | ਇਸ ਮੌਕੇ ਦਲਜੀਤ ਸਿੰਘ ਸੈਣੀ, ਰਸ਼ਪਾਲ ਸਿੰਘ, ਇੰਦਰਜੀਤ ਸਿੰਘ, ਜਗਦੇਵ ਸਿੰਘ, ਗੁਰਜੀਤ ਸਿੰਘ ਨੇ ਮੰਗ ਕੀਤੀ ਕਿ ਉਕਤ ਕਰਮਚਾਰੀ ਸੋਮਵਾਰ ਤੱਕ ਆਪਣੀ ਗਲਤੀ ਦਾ ਅਹਿਸਾਸ ਕਰੇ ਨਹੀਂ ਤਾਂ ਬੀ.ਡੀ.ਪੀ.ਓ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਮੀਨਾ ਰਾਣੀ, ਅਨੀਤਾ, ਸੁਰਿੰਦਰ ਸਿੰਘ, ਪਰਸ਼ੋਤਮ ਲਾਲ, ਪਰਮਜੀਤ ਸਿੰਘ, ਵਿਕਾਸ, ਸੁਖਨੰਦਨ, ਸੋਨੀਆ, ਮਨਜਿੰਦਰ, ਮਨਜੀਤ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਸਬੰਧੀ ਜਦੋਂ ਬੀ. ਡੀ. ਪੀ. ਓ. ਫਗਵਾੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਗੱਲਬਾਤ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਕਤ ਅਧਿਆਪਕ ਯੂਨੀਅਨ ਨੇ ਉਨ੍ਹਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਹੈ

No comments: