jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 31 May 2013

ਜਲੰਧਰ ਪੁਲਸ ਨੇ ਗਰੀਬ ਨਾਲ ਕੀਤੀ ਧੱਕੇਸ਼ਾਹੀ

www.sabblok.blogspot.com
 
ਜਲੰਧਰ.31 ਮਈ  – ਅੱਜ ਦੇ ਸਮੇਂ ‘ਚ ਘਰੇਲੂ ਝਗੜੇ ਇੰਨੇ ਵਧ ਗਏ ਹਨ ਕਿ ਇਹ ਝਗੜੇ ਹੁਣ ਘਰ ਦੀਆਂ ਹੱਦਾਂ ਨੂੰ ਲੰਘ ਕੇ ਸਮਾਜ ਤੱਕ ਪਹੁੰਚ ਗਏ ਹਨ। ਅਜਿਹੇ ਝਗੜਿਆਂ ਦੇ ਮਾਮਲੇ ਜਦੋਂ ਪੁਲਸ ਤੱਕ ਪਹੁੰਚਦੇ ਹਨ ਤਾਂ ਅਕਸਰ ਗਰੀਬ ਆਦਮੀ ਪੁਲਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਅਜੈ ਦਾ ਹੈ, ਜਿਸ ਨੂੰ ਜ਼ਬਰਦਸਤੀ ਪੁਲਸ ਨੇ ਜੇਲ ‘ਚ ਰੱਖਿਆ।ਪ੍ਰਾਪਤ ਜਾਣਕਾਰੀ ਅਨੁਸਾਰ ਰਤਨ ਲਾਲ ਦੇ ਪੁੱਤਰ ਅਜੈ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦਾ ਉਸ ਨਾਲ ਝਗੜਾ ਹੋ ਗਿਆ, ਜਿਸ ਕਾਰਨ ਉਹ ਆਪਣੇ ਦੋਹਾਂ ਬੱਚਿਆਂ ਨੂੰ ਛੱਡ ਕੇ ਪੇਕੇ ਚਲੀ ਗਈ। ਇਸ ਮਾਮਲੇ ‘ਚ ਬਾਵਾ ਖੇਲ ਥਾਣੇ ਦੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਿਨਾਂ ਕਿਸੇ ਕਾਰਨ ਉਸ ਨੂੰ ਜ਼ਬਰਦਸਤੀ ਤਿੰਨ ਦਿਨਾਂ ਤੱਕ ਜੇਲ ਅੰਦਰ ਰੱਖਿਆ। ਅਜੈ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਥਾਣਾ ਨੰਬਰ ਕੁੱਝ ਹੋਰ ਪੈਂਦਾ ਹੈ, ਜਦੋਂ ਕਿ ਉਸ ਨੂੰ ਕਿਸੇ ਹੋਰ ਬਲਾਕ ਦੇ ਥਾਣੇ ਵਾਲੇ ਫੜ੍ਹ ਕੇ ਲੈ ਗਏ ਅਤੇ ਪੁਲਸ ਵਾਲਿਆਂ ਨੇ ਉਸ ਦੀ ਜੇਬ ‘ਚੋਂ 10,000 ਰੁਪਏ ਵੀ ਕੱਢ ਲਏ।
ਅਜੈ ਕੁਮਾਰ ਨੇ ਕਿਹਾ ਕਿ ਇਹ ਸਾਡਾ ਪਤੀ-ਪਤਨੀ ਦਾ ਝਗੜਾ ਸੀ, ਜਿਸ ਦੀ ਸ਼ਿਕਾਇਤ ਬਾਰਾਦਰੀ ਥਾਣਾ ‘ਚ ਕੀਤੀ ਗਈ ਸੀ ਪਰ ਉਸ ਨੂੰ ਬਸਤੀ ਬਾਵਾ ਖੇਲ ਲਿਜਾਇਆ ਗਿਆ, ਜਿੱਥੇ ਉਸ ਨੂੰ ਜ਼ਬਰਦਸਤੀ ਤਿੰਨ ਦਿਨਾਂ ਤੱਕ ਜੇਲ ਅੰਦਰ ਰੱਖਿਆ ਅਤੇ ਉਸ ਦੇ ਪੈਸੇ ਵੀ ਉਸ ਤੋਂ ਖੋਹ ਲਏ ਗਏ। ਅਜੈ ਦਾ ਕਹਿਣਾ ਹੈ ਕਿ ਪੁਲਸ ਨੇ ਇਸ ਮਾਮਲੇ ‘ਚ ਉਸ ਨਾਲ ਧੱਕੇਸ਼ਾਹੀ ਕੀਤੀ ਹੈ। ਪੀੜਤ ਵਿਅਕਤੀ ਨੇ ਇਸ ਮਾਮਲੇ ਸੰਬੰਧੀ ਇਨਸਾਫ ਦੀ ਗੁਹਾਰ ਲਗਾਈ ਹੈ।

No comments: