jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਸਿੱਖਿਆ ਵਿਭਾਗ ਦਾ ਨਵਾਂ ਫ਼ਰਮਾਨ ਹੈੱਡ ਟੀਚਰਾਂ 'ਤੇ ਪਿਆ ਭਾਰੂ

www.sabblok.blogspot.com

ਮਾਛੀਵਾੜਾ ਸਾਹਿਬ, 28 ਮਈ (ਮਨੋਜ ਕੁਮਾਰ)-ਸੂਬੇ ਦੇ ਸਿੱਖਿਆ ਵਿਭਾਗ ਨੇ ਅਪਣਾ ਨਵਾਂ ਫਰਮਾਨ ਜਾਰੀ ਕਰਕੇ ਵੱਖ-ਵੱਖ ਸਕੂਲਾਂ 'ਚ ਤਾਇਨਾਤ ਹੈੱਡ ਟੀਚਰਾਂ 'ਚ ਹੱਲਚਲ ਪੈਦਾ ਕਰ ਦਿੱਤੀ ਹੈ, ਜਿਸ ਨਾਲ ਨਾ ਸਿਰਫ਼ ਇਸ ਵਰਗ 'ਚ ਮਾਯੂਸੀ ਛਾ ਗਈ ਹੈ, ਬਲਕਿ ਅਧਿਆਪਕ ਜਥੇਬੰਦੀਆਂ ਵਿਚ ਵੀ ਰੋਸ ਪਾਇਆ ਜਾ ਰਿਹਾ ਹੈ | ਨਵੇਂ ਜਾਰੀ ਫ਼ਰਮਾਨ ਅਨੁਸਾਰ ਪ੍ਰਾਇਮਰੀ ਸਕੂਲ ਵਿਚ 98 ਬੱਚਿਆਂ ਤੋਂ ਘੱਟ ਗਿਣਤੀ ਵਾਲੇ ਸਕੂਲਾਂ ਵਿਚੋਂ ਹੈੱਡ ਟੀਚਰਾਂ ਨੂੰ ਹਟਾਕੇ ਦੂਸਰੇ ਪਾਸੇ ਐਡਜਸਟ ਕੀਤਾ ਜਾ ਰਿਹਾ ਹੈ, ਜਿਸ ਨਾਲ ਬਲਾਕ ਮਾਛੀਵਾੜਾ ਸਾਹਿਬ ਦੇ ਸਿੱਖਿਆ ਵਿਭਾਗ ਨਾਲ ਸਬੰਧਿਤ ਸਕੂਲ ਪ੍ਰਭਾਵਿਤ ਹੋਣਗੇ ਤੇ ਪੂਰੇ ਲੁਧਿਆਣਾ ਜ਼ਿਲ੍ਹੇ ਵਿਚ 158 ਸਕੂਲ ਇਸਦੀ ਲਪੇਟ 'ਚ ਆਉਣਗੇ | ਇਨ੍ਹਾਂ ਹੈੱਡ ਟੀਚਰਾਂ ਨੂੰ ਇਥੋਂ ਤਬਦੀਲ ਕਰਕੇ ਹੋਰਨਾਂ ਥਾਵਾਂ 'ਤੇ ਨਿਯੁਕਤ ਕਰਨ ਦਾ ਪ੍ਰਾਵਧਾਨ ਹੈ | ਵਿਭਾਗ ਦੇ ਇਸ ਫ਼ਰਮਾਨ 'ਤੇ ਗੁੱਸਾ ਜਾਹਿਰ ਕਰਦਿਆਂ ਹੈੱਡ ਟੀਚਰਾਂ ਨੇ ਮੀਟਿੰਗ ਕਰਕੇ ਸੰਘਰਸ਼ ਵਿੱਢਣ ਦਾ ਅਹਿਦ ਲਿਆ | ਇਨ੍ਹਾਂ ਅਧਿਆਪਕਾਂ ਦਾ ਤਰਕ ਹੈ ਕਿ ਇਕ ਤਾਂ ਪਹਿਲਾਂ ਹੀ ਸਕੂਲਾਂ ਵਿਚ ਟੀਚਰਾਂ ਦੀ ਕਮੀ ਹੈ ਤੇ ਉੱਪਰੋਂ ਇਹ ਫ਼ਰਮਾਨ ਬੱਚਿਆਂ ਲਈ ਭਾਰੀ ਮੁਸ਼ਕਿਲ ਪੈਦਾ ਕਰ ਦੇਵੇਗਾ | ਮੀਟਿੰਗ ਵਿਚ ਅਧਿਆਪਕ ਲਖਵਿੰਦਰ ਸਿੰਘ, ਰਾਮ ਕੁਮਾਰ, ਲਖਵਿੰਦਰ ਸਿੰਘ, ਰਾਕੇਸ਼ ਕੁਮਾਰ, ਕੁਸ਼ਲਦੀਪ ਸ਼ਰਮਾ, ਪ੍ਰਦੀਪ ਕੁਮਾਰ, ਨਰੇਸ਼ ਕੁਮਾਰ ਅਤੇ ਸਤੀਸ਼ ਕੁਮਾਰ ਤੋਂ ਇਲਾਵਾ ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ

No comments: