www.sabblok.blogspot.com
ਟਰੋਂਟੋ,
29 ਮਈ (ਬਿਉਰੋ) - ਬੀਸੀ ਦੀ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਖਿਲਾਫ ਨਿਜਤਾ ਭੰਗ ਕਰਨ ਦੀ ਸਿ਼ਕਾਇਤ ਦਰਜ ਕਰਵਾਉਣ ਦੀ
ਯੋਜਨਾ ਬਣਾ ਰਹੇ ਹਨ। ਐਸੋਸੀਏਸ਼ਨ ਨੇ ਇਸ ਗੱਲ ਉੱਤੇ ਇਤਰਾਜ਼ ਪ੍ਰਗਟਾਇਆ ਹੈ ਕਿ ਏਜੰਸੀ
ਨੇ ਕੈਨੇਡਾ ਦੀ ਸਰਹੱਦ ਤੋਂ ਆ ਜਾ ਰਹੇ ਯਾਤਰੀਆਂ ਨੂੰ ਬਿਨਾਂ ਉਨ੍ਹਾਂ ਦੀ ਇਜਾਜ਼ਤ ਤੇ
ਰਜ਼ਾਮੰਦੀ ਦੇ ਰਿਐਲਿਟੀ ਟੀਵੀ ਸੋ਼ਅ ਲਈ ਫਿਲਮਾਉਣ ਦੀ ਇਜਾਜ਼ਤ ਦਿੱਤੀ। ਸੀਬੀਐਸਏ ਤੇ
ਪ੍ਰਾਈਵੇਟ ਟੀਵੀ ਪ੍ਰੋਡਿਊਸਰਾਂ ਵੱਲੋਂ ਜਿਨ੍ਹਾਂ ਯਾਤਰੀਆਂ ਦੀ ਰਜ਼ਾਮੰਦੀ ਤੋਂ ਬਿਨਾਂ
ਉਨ੍ਹਾਂ ਨੂੰ ਫਿਲਮਾਇਆ ਗਿਆ ਹੈ ਉਨ੍ਹਾਂ ਯਾਤਰੀਆਂ ਨੂੰ ਇਸ ਗੱਲ ਉੱਤੇ ਇਤਰਾਜ਼ ਪ੍ਰਗਟਾਉਣ
ਲਈ ਐਸੋਸੀਏਸ਼ਨ ਨੇ ਵੈੱਬ ਅਧਾਰਿਤ ਕਾਨੂੰਨੀ ਰਜ਼ਾਮੰਦੀ ਦੀ ਅਸਹਿਮਤੀ ਸਬੰਧੀ ਫਾਰਮ ਲਾਂਚ
ਕਰਨ ਦੀ ਯੋਜਨਾ ਵੀ ਉਲੀਕੀ ਹੈ। ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਸੀਬੀਐਸਏ ਨੇ
“ਬਾਰਡਰ ਸਕਿਊਰਿਟੀ: ਕੈਨੇਡਾਜ਼ ਫਰੰਟ ਲਾਈਨ” ਸ਼ੋਅ ਤਿਆਰ ਕਰਨ ਵਾਲੇ ਟੈਲੀਵਿਜ਼ਨ ਦੇ
ਅਮਲੇ ਨੂੰ ਵੈਨਕੂਵਰ ਵਿੱਚ ਇੱਕ ਅਜਿਹੀ ਉਸਾਰੀ ਅਧੀਨ ਸਾਈਟ ਨੂੰ ਫਿਲਮਾਉਣ ਦੀ ਇਜਾਜ਼ਤ ਦੇ
ਦਿੱਤੀ ਜਿੱਥੇ ਮਾਰਚ ਵਿੱਚ ਇਮੀਗ੍ਰੇਸ਼ਨ ਅਧਿਕਾਰੀ ਗੈਰਕਾਨੂੰਨੀ ਕਾਮਿਆਂ ਦੀ ਭਾਲ ਵਿੱਚ
ਆਏ ਸਨ। ਵੈਨਕੂਵਰ ਦੇ ਸ਼ਾਅ ਮੀਡੀਆ ਵੱਲੋਂ ਤਿਆਰ ਕਰਵਾਏ ਗਏ ਇਸ ਰਿਐਲਿਟੀ ਸ਼ੋਅ ਵਿੱਚ
ਸੀਬੀਐਸਏ ਦੇ ਅਫਸਰਾਂ ਨੂੰ ਬੀਸੀ ਦੇ ਲੋਅਰ ਮੇਨਲੈਂਡ ਤੇ ਵੈਨਕੂਵਰ ਆਈਲੈਂਡ ਦੇ
ਏਅਰਪੋਰਟਾਂ ਉੱਤੇ, ਜ਼ਮੀਨ ਉੱਤੇ ਤੇ ਸਮੁੰਦਰੀ ਲਾਂਘਿਆਂ ਉੱਤੇ ਕੰਮ ਕਰਦਾ ਵਿਖਾਇਆ ਗਿਆ
ਸੀ।
No comments:
Post a Comment