www.sabblok.blogspot.com
ਅਜੀਤਗੜ੍ਹ, 30 ਮਈ (ਸਿੱ. ਪ੍ਰ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਰਵੀਨਰ ਸ਼ੀਤਲ
ਸਿੰਘ ਚਾਹਲ, ਕਰਨੈਲ ਸਿੰਘ ਸੰਧੂ, ਭੁਪਿੰਦਰ ਸਿੰਘ ਵੜੈਚ, ਬਲਕਾਰ ਸਿੰਘ ਵਲਟੋਹਾ, ਪ੍ਰੇਮ
ਕੁਮਾਰ ਰੱਕੜ ਅਤੇ ਕੋ-ਕਨਵੀਨਰਜ਼ ਸ਼ਿਵ ਕੁਮਾਰ, ਪਿ੍ੰਸੀਪਲ ਕੇਵਲ ਸਿੰਘ ਰੰਧਾਵਾ, ਕੁਲਵੰਤ
ਸਿੰਘ ਗਿੱਲ, ਦਵਿੰਦਰ ਸਿੰਘ ਪੂਨੀਆਂ, ਜਗਮੇਲ ਸਿੰਘ ਪੱਖੋਵਾਲ ਨੇ ਮੀਟਿੰਗ ਉਪਰੰਤ
ਪੱਤਰਕਾਰਾਂ ਨੂੰ ਦੱਸਿਆ ਕਿ ਨਵੀਂ ਰੈਸਨੇਲਾਈਜ਼ੇਸ਼ਨ ਨੀਤੀ ਰੱਦ ਕਰਕੇ 2011 ਵਾਲੀ ਲਾਗੂ
ਕਰਨ, ਵਿਸ਼ਾਵਾਰ ਸੀਨੀਆਰਤਾ ਦੀ ਨੀਤੀ ਰੱਦ ਕਰਾਉਣ, ਸਾਰੇ ਵਰਗਾਂ ਦੀਆਂ ਤਰੱਕੀਆਂ, ਠੇਕੇ
'ਤੇ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਕਰਨ, ਸੰਘਰਸ਼ ਕਰ ਰਹੇ ਰਮਸਾ, ਸੀ. ਐਸ. ਐਸ. ਸਰਵ
ਸਿੱਖਿਆ ਅਤੇ ਸਪੈਸ਼ਲ ਟਰੇਨਰ ਅਧਿਆਪਕਾਂ ਦੀ ਮੰਗਾਂ ਮਨਜ਼ੂਰ ਕਰਵਾਉਣ ਅਤੇ ਜੇਲ੍ਹਾਂ 'ਚੋਂ
ਬਿਨਾਂ ਸ਼ਰਤ ਰਿਹਾਅ ਕਰਵਾਉਣ, ਬਦਲੀਆਂ ਦੇ ਪੱਕੇ ਨਿਯਮ ਬਣਾਉਣ, ਸਕੂਲਾਂ ਨੂੰ ਮਰਜ ਕਰਨ
ਦਾ ਫੈਸਲਾ ਵਾਪਿਸ ਕਰਵਾਉਣ ਆਦਿ ਮੰਗਾਂ ਮਨਵਾਉਣ ਲਈ ਸਾਂਝੇ ਅਧਿਆਪਕ ਮੋਰਚੇ ਵੱਲੋਂ 1 ਜੂਨ
ਨੂੰ ਸਮੁੱਚੇ ਪੰਜਾਬ ਵਿਚ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਧਰਨੇ
ਅਤੇ ਅਰਥੀ ਫੂਕ ਰੈਲੀਆਂ ਕੀਤੀਆਂ ਜਾਣਗੀਆਂ
No comments:
Post a Comment