ਚੰਡੀਗੜ੍ਹ.30 ਮਈ.---- – ਪੰਜਾਬ ਦੀਆਂ ਜੇਲਾਂ ‘ਚ ਵੱਧ ਰਹੇ ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਪਿਛਲੇ ਇਕ ਹਫਤੇ
ਤੋਂ ਸਰਕਾਰ ‘ਤੇ ਹਮਲੇ ਕਰ ਰਹੇ ਸਾਬਕਾ ਡੀ. ਜੀ. ਪੀ. ਜੇਲ ਸ਼ਸ਼ੀਕਾਂਤ ‘ਤੇ ਅਕਾਲੀ ਦਲ
ਨੇ ਜਵਾਬੀ ਹਮਲਾ ਦਾਇਰ ਕਰ ਦਿੱਤਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ
ਵਿੱਖੇ ਕਿਹਾ ਕਿ ਰਿਟਾਇਰਡ ਹੋਏ ਅਫਸਰਾਂ ਨੂੰ ਸਰਕਾਰ ਨਾਲ ਕੁਝ ਗਿਲੇ ਹੁੰਦੇ ਹਨ ਅਤੇ
ਇਨ੍ਹਾਂ ਦੇ ਚਲਦਿਆਂ ਹੀ ਸ਼ਸ਼ੀਕਾਂਤ ਸਰਕਾਰ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ।
ਇਸ ਦੌਰਾਨ ਸ਼ਸ਼ੀਕਾਂਤ ਦੇ ਹਮਲਿਆਂ ਦਾ ਸਾਹਮਣਾ ਕਰ ਰਹੀ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਨੇ ਕਿਹਾ ਹੈ ਕਿ ਸਰਕਾਰ ਵਲੋਂ ਸ਼ਸ਼ੀਕਾਂਤ ਦੀ ਸੁਰੱਖਿਆ ਵਾਪਸ ਲਏ ਜਾਣ ਕਾਰਨ ਹੀ ਉਹ ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ। ਫਿਲੌਰ ਨੇ ਕਿਹਾ ਕਿ ਹਾਲਾਂਕਿ ਸ਼ਸ਼ੀਕਾਂਤ ਵਲੋਂ ਲਾਏ ਗਏ ਦੋਸ਼ ਉਨ੍ਹਾਂ ਦਾ ਆਪਣਾ ਪੱਖ ਹੋ ਸਕਦੇ ਹਨ ਪਰ ਸਰਕਾਰ ਜੇਲ੍ਹਾਂ ‘ਚ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਵਚਨਬੱਧ ਹੈ।
ਸ਼ਸ਼ੀਕਾਂਤ ਵਲੋਂ ਪੰਜਾਬ ਭਰ ‘ਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਪੁਲਸ ਵਿਭਾਗ ਦੇ ਕਈ ਅਧਿਕਾਰੀ ਸੂਬੇ ‘ਚ ਫੈਲ ਰਹੇ ਨਸ਼ਿਆਂ ਲਈ ਜ਼ਿੰਮੇਵਾਰ ਹਨ। ਫਿਲੌਰ ਨੇ ਕਿਹਾ ਕਿ ਡੀ. ਜੀ. ਪੀ. ਸ਼ਸ਼ੀਕਾਂਤ ਉਨ੍ਹਾਂ ਦੇ ਮੰਤਰੀ ਰਹਿੰਦਿਆਂ ਕਾਫੀ ਘੱਟ ਸਮੇਂ ਲਈ ਜੇਲ੍ਹ ਵਿਭਾਗ ਦੇ ਨਿਰਦੇਸ਼ਕ ਸਨ ਅਤੇ ਜੇਕਰ ਕੋਈ ਅਜਿਹੀ ਗੱਲ ਸੀ ਤਾਂ ਉਨ੍ਹਾਂ ਨੂੰ ਇਹ ਜਾਣਕਾਰੀ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਸੀ।

www.sabblok.blogspot.com
No comments:
Post a Comment