www.sabblok.blogspot.com
ਤਲਵੰਡੀ ਸਾਬੋ. ਜ.ਸ. ਰਾਹੀ
30 ਮਈ P ਪ੍ਰੈੱਸ ਨੂੰ ਜਾਰੀ ਇਕ ਲਿਖਤੀ ਬਿਆਨ ਰਾਹੀਂ ਈ.ਟੀ.ਟੀ ਅਧਿਆਪਕ ਯੂਨੀਅਨ ਦੇ
ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ, ਜ਼ਿਲ੍ਹਾ ਕਮੇਟੀ ਮੈਂਬਰ ਜਗਮੇਲ ਸਿੰਘ, ਅਵਤਾਰ
ਦਾਸ, ਕੁਲਦੀਪ ਸਿੰਘ, ਹਰਸਿਮਰਨਦੀਪ ਬਰਾੜ ਆਦਿ ਨੇ ਦੱਸਿਆ ਕਿ ਪਹਿਲਾਂ ਤਾਂ ਸਮੁੱਚੇ
ਅਧਿਆਪਕ ਮਾਰਚ ਮਹੀਨੇ ਦੀ ਤਨਖਾਹ ਨਾ ਮਿਲਣ ਕਰਕੇ ਕਾਫੀ ਪ੍ਰੇਸ਼ਾਨ ਸਨ ਤੇ ਜਦੋਂ ਸੂਬਾ
ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਸੰਘਰਸ਼ ਕਰਕੇ ਤਨਖਾਹ ਜਾਰੀ ਕਰਵਾਈ ਗਈ
ਤਾਂ ਸਥਾਨਕ ਬੀ. ਡੀ. ਪੀ. ਓ ਦਫਤਰ ਦੇ ਤਨਖਾਹ ਨਾਲ ਸਬੰਧਿਤ ਇਕ ਮੁਲਾਜ਼ਮ ਵੱਲੋਂ ਬਿੱਲ
ਗਲਤ ਹੋਣ ਤੋਂ ਬਾਦ ਜਦੋਂ ਅਧਿਆਪਕਾਂ ਨੂੰ ਬੈਂਕ ਵਿੱਚ ਤਨਖਾਹ ਭੇਜੀ ਗਈ ਤਾਂ ਪਤਾ ਲੱਗਾ
ਕਿ ਤਨਖਾਹ ਵਾਲੇ ਖਾਤੇ ਗਲਤ ਹੋਣ ਕਾਰਣ ਕਈਆਂ ਨੂੰ ਚਾਰ ਚਾਰ ਪੰਜ ਪੰਜ ਤਨਖਾਹਾਂ ਇਕੱਠੀਆਂ
ਮਿਲ ਗਈਆਂ ਤੇ ਕਿਸੇ ਅਧਿਆਪਕ ਨੂੰ ਤਾਂ ਤਨਖਾਹ ਮਿਲੀ ਹੀ ਨਹੀਂ | ਉਨ੍ਹਾਂ ਕਿਹਾ ਕਿ
ਅਜਿਹੀਆਂ ਕਾਰਵਾਈਆਂ ਜਾਣਬੁੱਝ ਕੇ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਨੀਤੀਆਂ
ਤਹਿਤ ਕੀਤੀਆਂ ਜਾ ਰਹੀਆਂ ਅਤੇ ਅਜਿਹੀਆਂ ਨੀਤੀਆਂ ਕਿਸੇ ਧਰਨੇ ਪ੍ਰਦਰਸ਼ਨ ਨੂੰ ਜਨਮ ਦੇ
ਸਕਦੀਆਂ ਹਨ
No comments:
Post a Comment