jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 28 May 2013

ਹਿੰਦੀ ਫਿਲਮ ਵਿਚ ਨੌਜਵਾਨ ਨੂੰ ਛਾਤੀ ਤੇ “ਖੰਡੇ ਦਾ ਪੁੱਠਾ ਟੈਟੂ ” ਬਣਾ ਕੇ ਨਸ਼ਾ ਕਰਦਾ ਦਿਖਾਇਆ

www.sabblok.blogspot.com

goaਮੈਂ ਫ਼ਿਲਮਾ ਦਾ ਸ਼ੋਕੀਨ ਨਹੀਂ ਹਾਂ ਪਰ ਕੱਲ ਰਾਤ ਇੱਕ ਹਿੰਦੀ ਫਿਲਮ ਦੇਖਣ ਦਾ ਮੌਕਾ ਮਿਲਿਆ , ਫਿਲਮ ਦੀ ਸ਼ਬਦਾਬਲੀ ਕਾਫੀ ਘਟੀਆ ਸੀ । ਸ਼ਾਇਦ ਅੱਜ ਕੱਲ ਭਾਰਤੀ ਸਭਿਅਤਾ ਦਾ ਰੌਲਾ ਪਾਉਣ ਵਾਲੇ ਬੁਰੀ ਤਰਾਂ ਨਾਲ ਪੱਛਮੀ ਰੀਤੀ ਰਿਵਾਜ ਦੇ ਪ੍ਰਭਾਵ ਹੇਠ ਆ ਚੁੱਕੇ ਹਨ ਅਤੇ ਪੈਸਾ ਕਮਾਉਣ ਲਈ ਫਿਲਮ ਬਣਾਉਣ ਵਾਲੇ ਇਹ ਵੀ ਨਹੀਂ ਸੋਚਦੇ ਕੇ ਓਹਨਾ ਦੀਆਂ ਧੀਆਂ ਭੈਣਾਂ ਨੇ ਵੀ ਇਹੀ ਫਿਲਮ ਦੇਖਣੀ ਹੈ ।
ਇਸ ਤੋਂ ਇਲਾਵਾ ਜਿਹੜੀ ਸਭ ਤੋ ਵੱਧ ਦੁਖਦਾਈ ਗੱਲ ਹੈ ਓਹ ਹੈ ਭਾਰਤੀ ਫਿਲਮਾਂ ਦੇ ਨਿਰਮਾਤਾ -ਨਿਰਦੇਸ਼ਕਾਂ ਦੀ ਘਟੀਆ ਮਾਨਸਿਕਤਾ ।ਲਗਦਾ ਹੈ ਕੇ ਪੈਸਾ ਕਮਾਉਣ ਖਾਤਿਰ ਸ਼ਾਇਦ ਇਹ ਲੋਕ ਆਪਣੀਆਂ ਧੀਆਂ ਭੈਣਾਂ ਤੱਕ ਦਾ ਵੀ ਸੌਦਾ ਕਰ ਸਕਦੇ ਹਨ ।
ਜਿਸ ਫਿਲਮ ਦੀ ਮੈਂ ਗੱਲ ਕਰ ਰਿਹਾਂ ਹਾਂ ਓਸ ਦੇ ਇੱਕ ਗਾਣੇ ਵਿੱਚ ਰਸ਼ੀਅਨ ਡਰੱਗ ਮਾਫੀਆ ਵਲੋਂ ਆਯੋਜਿਤ ਕੀਤੀ ਗਈ ਇੱਕ ਨਸ਼ਾ ਪਾਰਟੀ ਵਿੱਚ ਇੱਕ ਮੋਨਾ ਨੌਜਵਾਨ ਆਪਣੀ ਛਾਤੀ ਤੇ “ਖੰਡੇ ਦਾ ਪੁੱਠਾ ਟੈਟੂ ” ਬਣਾ ਕੇ ਨਸ਼ਾ ਕਰਦਾ ਬਿਲਕੁਲ ਸਾਫ਼ ਸਾਫ਼ ਦਿਖਾਇਆ ਗਿਆ ਹੈ ।
ਲਗਦਾ ਹੈ ਕੇ ਸਿੱਖ ਕੌਮ ਇੰਨੀ ਕਮਜ਼ੋਰ ਹੋ ਚੁੱਕੀ ਹੈ ਕੇ ਹੁਣ ਕੋਈ ਵੀ ਜਣਾ ਖਣਾ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਬਣਾਉਣ ਲੱਗ ਪਿਆ ਹੈ ।ਖਾਸ ਤੋਰ ਤੇ ਫ਼ਿਲਮਾ ਵਾਲੇ ਜਿਹਨਾ ਲਈ ਇਹ ਇੱਕ ਸੌਖਾ ਤੇ ਸਸਤਾ ਰਾਹ ਹੈ ਕੇ ਫਿਲਮਾਂ ਵਿੱਚ ਸਿੱਖਾਂ ਦਾ ਜਲੂਸ ਕਢ ਦੇਵੋ ਤੇ ਸਿੱਖ ਇਹਦੇ ਵਿਰੋਧ ਵਿੱਚ ਗਲੀਆਂ ਵਿੱਚ ਉੱਤਰ ਕੇ ਓਹਨਾ ਦੀ ਫਿਲਮ ਦੀ ਮਸ਼ੂਹਰੀ ਮੁਫਤ ਵਿੱਚ ਕਰ ਦੇਣਗੇ । ਕੀ ਇਸ ਫਿਲਮੀ ਗੀਤ ਨੂੰ ਦੇਖ ਕੇ ਹੋਰ ਨੌਜਵਾਨ ਨਹੀਂ ਇਸ ਤਰਾਂ ਦੀ ਹਰਕਤ ਕਰਨਗੇ ..? ਕੀ ਖੰਡੇ ਦਾ ਟੈਟੂ ਹੁਣ ਡਰੱਗ ਪਾਰਟੀਆਂ ਦੀ ਸ਼ਾਨ ਬਣੇਗਾ …? ਕੀ ਸਿੱਖ ਹੋਣ ਦੇ ਨਾਤੇ ਅਸੀਂ ,ਸਿੱਖ ਜਥੇਬੰਦੀਆਂ ਤੇ ਸਿੱਖ ਜਥੇਦਾਰ ਕੋਈ ਠੋਸ ਕਦਮ ਚੁੱਕਣਗੇ ..?
ਮੇਰੇ ਸੁਝਾਅ ਮੁਤਾਬਿਕ ਇਹੋ ਜਿਹੀਆਂ ਫ਼ਿਲਮਾ ਦਾ ਵਿਰੋਧ ਸੜਕਾਂ ਤੇ ਉੱਤਰ ਕੇ ਨਹੀਂ ਬਲਕਿ ਚੁੱਪ ਚਾਪ ਕਾਨੂੰਨੀ ਕਾਰਵਾਈ ਕਰਕੇ ਕਰਨਾ ਚਾਹੀਦਾ ਹੈ ਤਾਂ ਜੋ ਫਿਲਮ ਨੂੰ ਮੁਫਤ ਦੀ ਮਸ਼ੂਹਰੀ ਨਾਂ ਮਿਲੇ ।

No comments: