www.sabblok.blogspot.com
►ਅਖੌਤੀ ਪੱਤਰਕਾਰ ਨੇ ਕਰਵਾਇਆ ਇੱਜ਼ਤ ਦਾ ਸੌਦਾ
ਮਹਿਲ ਕਲਾਂ,
ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਤਬਾ 'ਚ ਇਕ ਗਰੀਬ ਪਰਿਵਾਰ ਔਰਤ ਨਾਲ ਹੋਏ ਬਲਾਤਕਾਰ ਹੋਣ ਦੇ ਮਾਮਲੇ ਦਾ ਪਤਾ ਲੱਗਿਆ ਹੈ, ਪਰ ਬਾਅਦ ਵਿਚ ਕੁਝ ਵਿਅਕਤੀਆਂ ਨੇ ਦਲਾਲ ਦਾ ਰੋਲ ਅਦਾ ਕਰਦਿਆਂ ਇਸ ਮਾਮਲੇ ਨੂੰ ਨਿਪਟਾ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੁਤਬਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਵਸੇ ਗੁੱਜਰ ਭਾਈ ਚਾਰੇ ਨਾਲ ਸਬੰਧਿਤ ਇਕ ਗਰੀਬ ਪਰਿਵਾਰ ਦੀ 30 ਸਾਲਾ ਔਰਤ ਨੂਰਬੀਬੀ ਪਤਨੀ ਗਾਮਾ ਜਦੋਂ ਰਾਤ ਸਮੇਂ ਆਪਣੀ ਝੁੱਗੀ ਵਿਚ ਸੌਂ ਰਹੀ ਸੀ ਤਾਂ ਪਿੰਡ ਕੁਤਬਾ ਦਾ ਹੀ ਵਾਸੀ 40 ਸਾਲਾ ਜੀਤ ਸਿੰਘ ਵੱਲੋਂ ਹਨ੍ਹੇਰੇ ਦਾ ਫਾਇਦਾ ਉਠਾ ਕੇ ਉਸਦੀ ਝੁੱਗੀ ਵਿਚ ਆ ਵੜਿਆ ਦੇ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਪੀੜਤ ਔਰਤ ਦੇ ਕੱਪੜੇ ਵੀ ਫਟ ਗਏ। ਔਰਤ ਦੀ ਅਵਾਜ਼ ਸੁਣ ਕੇ ਉਸਦਾ ਸਹੁਰਾ ਜਾਗ ਗਿਆ ਤੇ ਉਸਨੇ ਜਦੋਂ ਝੁਗੀ ਵਿਚ ਆ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ। ਪਰ ਦੋਸ਼ੀ ਵਿਅਕਤੀ ਨੇ ਪੀੜਤ ਔਰਤ ਦੇ ਸਹੁਰੇ ਨਾਲ ਹੱਥੋਪਾਈ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਤੇ ਹਨ੍ਹੇਰੇ ਵਿਚ ਫਰਾਰ ਹੋ ਗਿਆ। ਪੀੜਤ ਪਰਿਵਾਰ ਵੱਲੋਂ ਰੌਲਾ ਪਾਉਣ ਤੇ ਇਕੱਠ ਹੋਏ ਲੋਕਾਂ ਨੇ ਤੁਰੰਤ 108 ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਪੀੜਤ ਔਰਤ ਨੂੰ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਲਿਆਂਦਾ ਗਿਆ। ਜਿੱਥੇ ਮੌਜੂਦ ਐਸ. ਐਮ. ਓ. ਬਲਵਿੰਦਰ ਸਿੰਘ ਨੇ ਔਰਤ ਦੀ ਮੈਡੀਕਲ ਜਾਂਚ ਕਰਨ ਤੋਂ ਪਹਿਲਾਂ ਪੁਲਿਸ ਰਿਪੋਰਟ ਕਰਨ ਲਈ ਕਿਹਾ। ਇਸ ਉਪਰੰਤ ਉਕਤ ਪਰਿਵਾਰ ਪੁਲਿਸ ਥਾਣਾ ਮਹਿਲ ਕਲਾਂ ਚਲਾ ਗਿਆ ਜਿੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਕਤ ਬਿਆਨ ਦਰਜ ਨਹੀਂ ਕੀਤੇ ਅਤੇ ਇਸ ਸਮੇਂ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਇਕ ਆਗੂ ਅਤੇ ਨੇੜਲੇ ਪਿੰਡ ਇਕ ਅਖੌਤੀ ਪੱਤਰਕਾਰ ਨੇ ਪੀੜਤ ਪਰਿਵਾਰ ਦੀ ਗਰੀਬੀ ਦਾ ਫਾਇਦਾ ਉਠਾਉਂਦਿਆਂ ਕੁਝ ਪੈਸਿਆਂ ਦਾ ਲਾਲਚ ਦੇ ਕੇ ਪੀੜਤ ਔਰਤ ਅਤੇ ਉਸ ਦੇ ਪਰਿਵਾਰ ਨੂੰ ਸਮਝੌਤੇ ਲਈ ਰਾਜ਼ੀ ਕਰ ਲਿਆ। ਇੱਥੇ ਹੀ ਬੱਸ ਨਹੀਂ ਸੌਦਾ ਕਰਵਾਉਣ ਵਾਲਾ ਉਕਤ ਅਖੌਤੀ ਪੱਤਰਕਾਰ ਵੱਖ ਵੱਖ ਅਖਬਾਰਾਂ ਵਿਚ ਇਸ ਮਾਮਲੇ ਦੀ ਕਰਵਰੇਜ ਰੁਕਵਾਉਣ ਦਾ ਝਾਂਸਾ ਦੇ ਕੇ ਮੋਟੀ ਰਕਮ ਬਟੋਰ ਕੇ ਚਲਦਾ ਬਣਿਆਂ। ਨਾਟਕੀ ਦਿਲਚਸਪ ਢੰਗ ਨਾਲ ਹੱਲ ਹੋਏ ਇਸ ਮਾਮਲੇ ਦੀ ਇਲਾਕੇ ਅੰਦਰ ਖੂਬ ਚਰਚਾ ਚੱਲ ਰਹੀ ਹੈ। ਇਸ ਮਾਮਲੇ ਦੇ ਸਬੰਧ ਵਿਚ ਆਪਣਾ ਪ੍ਰਤੀਕਰਮ ਕਰਦਿਆਂ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖੀ ਬਲਜੀਤ ਸਿੰਘ ਢਿੱਲੋਂ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿਚ ਉਨ੍ਹਾਂ ਕੋਲ ਪੀੜਤ ਔਰਤ ਨੇ ਦਰਖਾਸਤ ਦੇ ਕੇ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ ਪਰ ਬਾਅਦ ਉਕਤ ਮਹਿਲਾ ਵੱਲੋਂ ਆਪਣੇ ਬਿਆਨ ਦਰਜ ਨਹੀਂ ਕਰਵਾਏ ਗਏ ਅਤੇ ਦੋਵੇਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਸਮਝੌਤਾ ਤੇ ਦਸਤਖਤ ਕਰ ਦਿੱਤੇ। ਸ. ਢਿੱਲੋਂ ਨੇ ਕਿਹਾ ਕਿ ਜੇਕਰ ਪੀੜਤ ਮਹਿਲਾ ਪੁਲਿਸ ਪਾਸ ਆਪਣੇ ਬਿਆਨ ਦਰਜ ਕਰਵਾਉਂਦੀ ਤਾਂ ਉਨ੍ਹਾਂ ਦੇ ਅਧਾਰ ਤੇ ਫੇਰ ਹੀ ਪੁਲਿਸ ਕਿਸੇ ਵਿਅਕਤੀ ਖਿਲਾਫ਼ ਕਾਰਵਾਈ ਕਰ ਸਕਦੀ ਸੀ।

No comments:
Post a Comment