jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 31 May 2013

ਸਰਕਾਰ ਹੱਥੋਂ ਲੁੱਟਿਆ ਜਾ ਰਿਹਾ ਬੇਰੁਜ਼ਗਾਰ-------ਗੁਰਭੇਜ ਸਿੰਘ ਚੌਹਾਨ

www.sabblok.blogspot.com
 ਗੁਰਭੇਜ ਸਿੰਘ ਚੌਹਾਨ--98143 06545


 
ਸਰਕਾਰ ਹਮੇਸ਼ਾ ਆਪਣੀ ਪਰਜਾ ਲਈ ਮਾਂ ਬਾਪ ਦਾ ਰੋਲ ਅਦਾ ਕਰਦੀ ਹੈ। ਪਰਜਾ ਦੀ ਹਰ ਦੁੱਖ ਤਕਲੀਫ ਦੂਰ ਕਰਨਾਂ ਸਰਕਾਰ ਦਾ ਪਹਿਲਾ ਫਰਜ਼ ਹੈ ਪਰ ਹੁਣ ਸਰਕਾਰ ਵਿਚ ਸ਼ਾਮਲ ਲੋਕ ਆਪਣੇ ਲਈ ਸਭ ਕੁੱਝ ਕਰਦੇ ਹਨ , ਲੋਕ ਪੈਣ ਢੱਠੇ ਖੂਹ ਚ। ਪਿਛਲੇ ਸਮੇਂ ਤੋਂ ਸਰਕਾਰ ਦੀ ਅਣਦੇਖੀ ਕਾਰਨ ਪੰਜਾਬ ਵਿਚ 40 ਲੱਖ ਤੋਂ ਉੱਪਰ ਨੌਜਵਾਨ ਬੇਰੁਜ਼ਗਾਰ ਫਿਰ ਰਿਹਾ ਹੈ ਜਿਸਦਾ ਭਵਿੱਖ ਕੋਈ ਵੀ ਨਹੀਂ। ਉਹ ਦਿਸ਼ਾਹੀਣ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਹੈ। ਕਿਸੇ ਨੇ ਇੰਜਨੀਅਰਿੰਗ ਕੀਤੀ ਹੈ, ਉਹ ਵੀ ਵਿਹਲਾ ਹੈ, ਡਾਕਟਰ ਵੀ ਵਿਹਲੇ ਹਨ, ਬੀ ਐੱਡ, ਐਮ ਏ ਵਾਲੇ ਵੀ ਵਿਹਲੇ ਹਨ। ਮੁੱਕਦੀ ਗੱਲ ਕਿ ਕਿਸੇ ਵੀ ਖੇਤਰ ਵਿਚ ਨੌਕਰੀਆਂ ਨਹੀਂ।  ਜਿਸ ਕਾਰਨ ਮਾਪੇ ਵੀ ਤੇ ਬੱਚੇ ਵੀ ਡਿਪਰੈਸ਼ਨ ਵਿਚ ਹਨ। ਜੇ ਕਿਸੇ ਅਦਾਰੇ ਵਿਚ ਨੌਕਰੀਆਂ ਨਿੱਕਲਦੀਆਂ ਹਨ ਤਾਂ ਉਹ ਸਰਕਾਰ ਵਿਚ ਸ਼ਾਮਲ ਲੋਕਾਂ ਦੇ ਚਹੇਤੇ ਵਿੰਗੇ ਟੇਢੇ ਢੰਗ ਨਾਲ ਉਸਤੇ ਕਾਬਜ਼ ਹੋ ਜਾਂਦੇ ਹਨ। ਜਦੋਂ ਸਰਕਾਰ ਕਦੇ ਥੋੜ•ੀਆਂ ਬਹੁਤੀਆਂ ਨੌਕਰੀਆਂ ਕੱਢਦੀ ਹੈ ਤਾਂ  ਉਸਦੇ ਨਾਲ ਫੀਸ ਦਾ ਡਰਾਫਟ ਮੰਗਿਆ ਜਾਂਦਾ ਹੈ ਅਤੇ ਇਸ ਬਹਾਨੇ ਸਰਕਾਰ ਬੇਰੁਜ਼ਗਾਰਾਂ ਦੀ ਲੁੱਟ ਕਰਕੇ ਕਰੋੜਾਂ ਰੁਪਏ ਇਕੱਠੇ ਕਰ ਲੈਂਦੀ ਹੈ। ਅਧਿਆਪਨ ਕਿੱਤੇ ਵਿਚ ਸ਼ਾਮਲ ਹੋਣ ਵਾਲੇ ਬੇਰੁਜ਼ਗਾਰਾਂ ਨੂੰ ਸਰਕਾਰ ਨੇ ਲੁੱਟਣ ਦਾ ਇਕ ਹੋਰ ਢੰਗ ਈਜਾਦ ਕਰ ਲਿਆ ਹੈ। ਉਨ•ਾਂ ਦੀ 14 ਸਾਲ ਜਾਂ 16 ਸਾਲ ਕੀਤੀ ਪੜ•ਾਈ ਦੀ ਕੋਈ ਅਹਿਮੀਅਤ ਨਹੀਂ ਜੋ ਉਨ•ਾਂ ਨੇ ਪਹਿਲਾਂ ਲੱਖਾਂ ਰੁਪਏ ਲੁਟਾਕੇ ਪ੍ਰਾਈਵੇਟ ਅਦਾਰਿਆਂ ਤੋਂ ਕੀਤੀ ਹੈ। ਉਨ•ਾਂ ਦੀ ਯੋਗਤਾ ਪਰਖਣ ਲਈ ਸੰਨ 2011 ਵਿਚ ਇਕ ਟੀ ਈ ਟੀ ਟੈਸਟ ਰੱਖਿਆ ਗਿਆ ਜਿਸ ਵਿਚ 2 ਲੱਖ 50 ਹਜ਼ਾਰ ਬੇਰੁਜ਼ਗਾਰ ਅਧਿਆਪਕਾਂ ਨੇ 1000 ਰੁਪਏ ਪ੍ਰਤੀ ਵਿਅਕਤੀ ਇਹ ਟੈਸਟ ਲੈਣ ਵਾਲੀ ਕੰਪਨੀ ਨੂੰ ਪੇ ਕੀਤਾ। ਕੰਪਨੀ ਨੇ ਚੁਟਕੀ ਨਾਲ ਕਰੋੜਾਂ ਰੁਪਏ ਇਕੱਠੇ ਕਰ ਲਏ ਅਤੇ ਇਨ•ਾਂ ਵਿਚੋਂ ਬਹੁਤ ਹੀ ਘੱਟ ਨੂੰ ਰੁਜ਼ਗਾਰ ਦਾ ਮੌਕਾ ਮਿਲਿਆ ਕਿਉਂ ਕਿ ਇਕ ਤਾਂ ਪੇਪਰ ਬਹੁਤ ਔਖਾ ਪਾਇਆ ਗਿਆ ਅਤੇ ਦੂਸਰਾ 150 ਚੋਂ 90 ਅੰਕ ਪਾਪਤ ਕਰਨ ਦੀ ਸ਼ਰਤ ਰੱਖੀ ਗਈ ਅਤੇ ਪੇਪਰ ਹੱਲ ਕਰਨ ਲਈ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ। ਇਸ ਵਾਰ ਵੀ ਇਹ ਟੇਸਟ 9 ਜੂਨ ਨੂੰ ਹੋ ਰਿਹਾ ਹੈ ਅਤੇ ਇਸ ਵਿਚ 2 ਲੱਖ 7 ਹਜ਼ਾਰ 315 ਬੇਰੁਜ਼ਗਾਰ ਅਧਿਆਪਕ ਸ਼ਾਮਲ ਹੋ ਰਹੇ ਹਨ ਜਿਨ•ਾਂ ਨੇ ਪ੍ਰਾਇਮਰੀ ਅਤੇ ਉੱਚ ਜਮਾਤਾਂ ਲਈ ਟੈਸਟ ਵਾਸਤੇ ਫਿਰ ਪ੍ਰਤੀ ਵਿਅਕਤੀ 1000 ਰੁਪਏੇ ਕੰਪਨੀ ਨੂੰ ਪੇ ਕੀਤੇ ਹਨ। ਬੇਰੁਜ਼ਗਾਰਾਂ ਨੂੰ ਲੁੱਟਣ ਲਈ ਕੰਪਨੀ ਨੇ 10+2 ਅਤੇ ਬੀ ਏ ਵਾਲਿਆਂ ਨੂੰ ਵੀ ਇਹ ਪੇਪਰ ਦੇਣ ਦੀ ਇਜ਼ਾਜਤ ਦਿੱਤੀ ਹੈ ਜਦੋਂ ਕਿ 10+2 ਵਾਲਾ ਈ ਟੀ ਟੀ ਅਤੇ ਬੀਏ ਵਾਲਾ ਬੀ ਐੱਡ ਕਰਕੇ ਹੀ ਅਧਿਆਪਕ ਲੱਗ ਸਕਦਾ ਹੈ । ਇਨ•ਾਂ ਨੂੰ ਸ਼ਾਮਲ ਕਰਨਾਂ ਸਿਰਫ ਪੈਸਾ ਲੁੱਟਣਾ ਹੈ। ਸਰਕਾਰ ਨੇ ਕੰਪਨੀ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਪੇਪਰ ਔਖਾ ਪਾਇਆ ਜਾਵੇ। ਇਹ ਤਰੀਕਾ ਨਾਲੇ ਪੈ ਸਾ ਲੁੱਟਣ ਅਤੇ ਨਾਲੇ ਬੇਰੁਜ਼ਗਾਰਾਂ ਨੂੰ ਮਗਰੋਂ ਲਾਹੁਣ ਵਾਲਾ ਹੈ ਤਾਂ ਕਿ ਉਹ ਕੱਲ• ਨੂੰ ਸੜਕਾਂ ਤੇ ਆਕੇ ਨੌਕਰੀ ਨਾਂ ਮੰਗ ਸਕਣ। ਇਨ•ਾਂ ਬੱਚਿਆਂ ਦੇ ਮਾਪੇ ਬੇਹੱਦ ਦੁਖੀ ਹਨ ਜਿਨ•ਾਂ ਨੇ ਲੱਖਾਂ ਖਰਚ ਕਰਕੇ ਇਨ•ਾਂ ਨੂੰ ਪੜ•ਾਇਆ ਹੈ ਅਤੇ ਹੁਣ ਨੌਕਰੀ ਦੀ ਕੋਈ ਆਸ ਨਹੀਂ । ਵਿਦੇਸ਼ਾਂ ਵਿਚ ਸਰਕਾਰਾਂ ਬੇਰੁਜ਼ਗਾਰਾਂ ਨੂੰ ਭੱਤਾ ਦਿੰਦੀਆਂ ਹਨ ਅਤੇ ਇੱਥੇ ਬੇਰੁਜ਼ਗਾਰਾਂ ਨੂੰ ਕਿਸੇ ਨਾਂ ਕਿਸੇ ਬਹਾਨੇ ਸਰਕਾਰ ਲੁੱਟ ਰਹੀ ਹੈ। 


No comments: