jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 28 May 2013

ਕੌਮ ਨੂੰ ਕੁਰਾਹੇ ਪਾਉਣ ਯਤਨਸ਼ੀਲ ਹੈ ਸਾਧ ਲਾਣਾ

www.sabblok.blogspot.com
ਕਰਮਾ ਕਾਂਡਾਂ ਅਤੇ ਮਾੜੇ ਕਿਰਦਾਰ ਕਾਰਨ ਹਜ਼ਾਰਾਂ ਸਾਲਾਂ ਤੋਂ ਗੁਲਾਮੀ ਅਤੇ ਹਨੇਰਗਰਦੀ ਦੀ ਤਪਸ਼ ਝੱਲ ਰਹੇ ਹਿੰਦੁਸਤਾਨ ਦੀ ਧਰਤੀ ਜਦੋਂ ਮੁਗਲਾਂ ਅਤੇ ਬਿਪਰ ਦੀ ਦੋਹਰੀ ਮਾਰ ਹੇਠ ਕੁਰਲਾ ਉੱਠੀ ਸੀ ਤਾਂ ਰਾਇ ਭੋਇ ਦੀ ਤਲਵੰਡੀ ਤੋਂ ਇੱਕ ਨਾਨਕ ਰੂਪੀ ਚਾਨਣ ਉੱਠਿਆ ਜਿਸਨੇ ਲੋਕਾਈ ਦੀ ਮਰਜ ਨੂੰ ਪਛਾਣਿਆ । ਬਾਬੇ ਗੁਰੂ ਨਾਨਕ ਨੇ ਸਮਾਜ ਦਾ ਪੀੜ ਦਾ ਨਾ ਸਿਰਫ ਅਧਿਅਨ ਕੀਤਾ ਸਗੋਂ ਇਸ ਰੋਗ ਦਾ ਇਲਾਜ਼ ਕਰਨ ਲਈ ਦਵਾਈਆਂ ਦੇਣ ਵਾਲੇ ਸਾਰੇ ਵੈਦਾਂ ਨੂੰ ਵੀ ਇੱਕ ਮੰਚ ਤੇ
ਇਕੱਠੇ ਕਰਕੇ ਹਿੰਦੁਸਤਾਨ ਹੀ ਨਹੀਂ ਸਗੋਂ ਏਸ਼ੀਆ ਦੇ ਕੋਨੇ ਕੋਨੇ ਵਿੱਚ ਜਾਕੇ ਚਾਨਣ ਵੰਡਣ ਦਾ ਕੰਮ ਕੀਤਾ । ਇਹ ਚਾਨਣ ਸੀ -ਇੱਕ ਪਰਮਾਤਮਾ ਤੇ ਭਰੋਸਾ ਕਰਕੇ ਸਮਾਜ ਦੇ ਸਭ ਝੂਠੇ ਰੀਤੀ ਰਿਵਾਜਾਂ ,ਕਰਮਕਾਂਡਾਂ ,ਪੁਜਾਰੀਵਾਦ ਨੂੰ ਰੱਦ ਕਰਕੇ ਵਿਚਾਰਵਾਨ ਬਣਕੇ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਤੇ ਅਧਾਰਤ ਜਿੰਦਗੀ ਜਿਉਣ ਦਾ ਹੋਕਾ । ਬਾਬੇ ਕਿਆਂ ਨੇ ਮੁਰਦਾ ਰੂਹ ਹੋ ਚੁੱਕੇ ਲੋਕਾਂ ਨੂੰ ਓਹਨਾ ਦੀ ਹੋਂਦ ਦਾ ਅਹਿਸਾਸ ਕਰਵਾਇਆ । ਓਹਨਾ ਨੂੰ ਆਪਣੀ ਜਿੰਦਗੀ ਦੇ ਮਾਲਕ ਬਣਦਿਆਂ ਆਪਣੇ ਫੈਸਲੇ ਖੁਦ ਕਰਨ ਦੇ ਕਾਬਿਲ ਬਣਾਇਆ ਅਤੇ ਹੱਕਾਂ ਲਈ ਜੂਝਣ ਦਾ ਸੱਦਾ ਦਿੱਤਾ । ਲੋਕਾਂ ਵਿੱਚ ਸਹੀ ਮਾਅਨਿਆਂ ਵਿੱਚ ਜਿੰਦਗੀ ਜਿਉਣ ਦਾ ਸੁਪਨਾ ਜਗਾ ਦਿੱਤਾ ।ਇਹ ਵਿਚਾਰਵਾਨ ਬਣਨ ਅਤੇ ਆਪਣਾ ਭਲਾ ਬੁਰਾ ਵਿਚਾਰਨ ਦੀ ਬਿਰਤੀ ਸੀ ਜਿਸਨੇ ਕਦੇ ਤੱਤੀਆਂ ਤਵੀਆਂ ,ਕਦੇ ਸਰਹਿੰਦ ਦੀਆਂ ਕੰਧਾਂ ,ਕਦੇ ਗੁਰਦਾਸ ਨੰਗਲ ਦੀ ਗੜ੍ਹੀ ,ਕਦੇ ਚਰ੍ਖ਼ਡੀਆਂ ਅਤੇ ਕਦੇ ਬੰਦ ਬੰਦ ਕਟਵਾਉਣ ਦਾ ਲੰਬਾ ਸਫਰ ਤਹਿ ਕਰਦਿਆਂ ਮੁਗਲ ਰਾਜ ਦੀਆਂ ਨੀਹਾਂ ਹਿਲਾ ਦਿੱਤੀਆਂ ।ਦੱਬੇ ਕੁਚਲੇ ਅਤੇ ਲਤਾੜੇ ਲੋਕ ਰਾਜ ਭਾਗ ਦੇ ਮਾਲਕ ਬਣ ਗਏ ।

ਬਾਬੇ ਕਿਆਂ ਨੇ ਲੋਕਾਂ ਨੂੰ ਝੂਠੀਆਂ ਕਹਾਣੀਆਂ ਅਤੇ ਮੰਤਰਾਂ ਦੇ ਲੜ ਨਹੀਂ ਲਾਇਆ ਸਗੋਂ ਕਿਰਤ ਕਰਨ ,ਰੱਬੀ ਗੁਣਾ ਨੂੰ ਸਮਝਣ ਆਪਣੀ ਜਿੰਦਗੀ ਵਿੱਚ ਧਾਰਨ ਕਰਨ ਦਾ ਉਪਦੇਸ਼ ਦਿੱਤਾ । ਬਾਬੇ ਕਿਆਂ ਨੇ ਇਕੱਲੇ ਉਪਦੇਸ਼ ਨਹੀਂ ਦਿੱਤੇ ਸਗੋਂ ਉੱਚੇ ਸੁੱਚੇ ਆਚਾਰ ਵਾਲੇ ਅਮਲਾਂ ਤੇ ਅਧਾਰਤ ਜਿੰਦਗੀ ਜਿਉਕੇ ਵਿਖਾਈ ।ਜਦੋਂ ਵੀ ਕੀਤੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਬਾਬੇ ਕਿਆਂ ਨੇ ਅੱਗੇ ਹੋਕੇ ਸਮਾਜ ਦੀ ਅਗਵਾਈ ਕਰਦੇ ਹੋਏ ਆਪਾ ਤੱਕ ਕੁਰਬਾਨ ਕਰ ਦਿੱਤਾ ।ਬਾਬੇ ਕਿਆ ਦੀਆਂ ਰੀਤ ਓਹਨਾ ਦੇ ਪੈਰੋਕਾਰਾਂ ਨੇ ਵੀ ਕਾਇਮ ਰੱਖਦੇ ਹੋਏ “ਸਰਬੱਤ ਦੇ ਭਲੇ “ ਲਈ ਇਸ ਧਰਤੀ ਨੂੰ ਆਪਣੀ ਰੱਤ ਨਾਲ ਰੰਗ ਦਿੱਤਾ ।

ਬਿਪਰ ਅਤੇ ਬਾਬੇ ਕਿਆਂ ਵਿੱਚ ਕਦੇ ਨਹੀਂ ਬਣੀ ਅਤੇ ਨਾ ਹੀ ਬਣੇਗੀ ।ਬਿਪਰ ਨੇ ਕਦੇ ਲਾਲ ਸਿੰਘ .ਪਹਾੜਾ ਸਿੰਘ ਦੇ ਰੂਪ ਵਿੱਚ ,ਕਦੇ ਨਨਕਾਣੇ ਦੇ ਮਹੰਤਾਂ ਦੇ ਰੂਪ ਵਿੱਚ ਅਤੇ ਕਦੇ ਅਜੋਕੇ ਸਾਧ ਲਾਣੇ ਦੇ ਰੂਪ ਵਿੱਚ ਆਪਣਾ ਸਫਰ ਅਤੇ ਵਿਰੋਧ ਨਾਲ ਦੀ ਨਾਲ ਜਾਰੀ ਰੱਖਿਆ ਹੈ ।ਇਹ ਸਾਧ ਲਾਣਾ ਕਦੇ ਅਨੰਦੁਪੁਰ ਨੇੜਲੀਆਂ ਖਿਆਲੀ ਪਹਾੜੀਆਂ ਵਿੱਚੋਂ ਸ਼ਹੀਦ ਸਿੰਘ ਵਿਖਾਉਂਦਾ ਹੈ ਜਿਹੜੇ ਲੁਕਵੇਂ ਰੂਪ ਵਿੱਚ ਜੰਗੀ ਮਸ਼ਕਾਂ ਕਰ ਰਹੇ ਨੇ ,ਕਦੇ ਪਾਥੀਆਂ ਵਿੱਚੋਂ ਰਾਮ ਰਾਮ ਸੁਣਾਉਂਦਾ ਹੈ ,ਕਦੇ ਔਰਤਾਂ ਦੇ ਮਾਸਕ ਧਰਮ ਕਰਕੇ ਓਹਨਾ ਨੂੰ ਅਪਵਿਤਰ ਦੱਸਦਾ ਹੈ ,ਕਦੇ ਵੀਹ ਵੀਹ ਫੁੱਟ ਉੱਚੇ ਸ਼ਹੀਦ ਸਿੰਘ ਵਿਖਾਉਂਦਾ ਹੈ ਅਤੇ ਕਦੇ ਲੋਕਾਂ ਦੀ ਅਣਖ ਨੂੰ ਖੁੰਡਾ ਕਰਨ ਲਈ ਓਹਨਾ ਨੂੰ ਸੰਪਟ ਪਾਠਾਂ ,ਇਕੋਤਰੀਆਂ ਦੇ ਮਾਇਆ ਜਾਲ ਵਿੱਚ ਉਲਝਾਉਂਦਾ ਹੈ ।ਸਾਧਾਂ ਦੇ ਭੋਰੇ ਅੱਜ ਕੌਮ ਦੀ ਬੇਪਤੀ ਦੇ ਅੱਡੇ ਅਤੇ ਐਸ਼ਗਾਹਾਂ ਬਣ ਚੁੱਕੀਆਂ ਹਨ ।

ਜੇ ਬਾਬੇ ਕੇ ਬਿਪਰ ਨੂੰ ਨਹੀਂ ਸ੍ਖਾਉਂਦੇ ਤਾਂ ਚੰਗੇ ਭਰਿਸ਼ਟ ਹਾਕਮਾਂ ਨੂੰ ਵੀ ਨਹੀਂ ਲੱਗਦੇ ...।ਸਿੱਖਾਂ ਵਿਚਲਾ ਇਨਕਲਾਬੀ ਤੱਤ ਕਦੇ ਵੀ ਮੌਕੇ ਦੀਆਂ ਸਰਕਾਰਾਂ ਨੂੰ ਨਹੀਂ ਭਾਇਆ ।ਹਿੰਦੁਸਤਾਨ ਦੀ ਹਕੂਮਤ ਨਹੀਂ ਚਾਹੁੰਦੀ ਕਿ ਸਿੱਖ ਕਦੇ ਭਾਰਤੀ ਨਿਜ਼ਾਮ ਕੋਲੋਂ ਇਕੱਠੇ ਹੋਕੇ ਆਪਣੇ ਹੱਕ ਮੰਗਣ ।ਇਹੀ ਕਾਰਨ ਹੈ ਕਿ ਸਾਧ ਲਾਣੇ ਅਤੇ ਮੌਕੇ ਦੀਆਂ ਸਰਕਾਰਾਂ ਦੀ ਬਹੁਤ ਗੂੜ੍ਹੀ ਸਾਂਝ ਹੈ ।ਹਕੂਮਤ ਦੀ ਸ਼ਹਿ ਕਾਰਨ ਹੀ ਸਾਧ ਲਾਣੇ ਨੇ ਕੌਮ ਨੂੰ ਖੇਰੂ ਖੇਰੂ ਕਰ ਦਿੱਤਾ ਹੈ ।ਜੋ ਕੌਮ ਕਦੇ ਤੋਪਾਂ ਨਾਲ ਨਾ ਮੁੱਕੀ ,ਵਿਸ਼ਵ ਯੁਧ ਵੀ ਜਿਸਦਾ ਵਜੂਦ ਖਤਮ ਨਾ ਕਰ ਸਕੀ ਅੱਜ ਡੇਰੇਦਾਰਾਂ ਅਤੇ ਭਰਿਸ਼ਟ ਰਾਜਨੀਤਕ ਲਾਣੇ ਅੱਗੇ ਬੇਵੱਸ ਹੈ ।ਝੂਠ ਦੀਆਂ ਦੁਕਾਨਾ ਚਲਾ ਰਹੇ ਸਾਧ ਲਾਣੇ ਨੇ ਕੌਮ ਨੂੰ ਆਪਣੇ ਹੱਕਾਂ ਲਈ ਜੂਝਣ ,ਇੱਕ ਪਰਮਾਤਮਾ ਤੇ ਭਰੋਸਾ ਕਰਕੇ ਆਪਣੀਆਂ ਸਮਸਿਆਵਾਂ ਦੇ ਹੱਲ ਗੁਰਬਾਣੀ ਦੀ ਰੋਸ਼ਨੀ ਵਿੱਚ ਕਰਨ ਦੀ ਬਜਾਏ ਫਿਰ ਓਸੇ ਰਾਹੇ (ਕੁਰਾਹੇ )ਤੋਰ ਦਿੱਤਾ ਹੈ ਜਿਥੋਂ ਕਦੇ ਬਾਬੇ ਨਾਨਕ ਨੇ ਸਖਤੀ ਨਾਲ ਵਰਜਿਆ ਸੀ । ।ਸ਼ਾਤਰ ਦਿਮਾਗ ਡੇਰੇਦਾਰਾਂ ਨੇ ਸਿੱਖਾਂ ਨੂੰ ਏਨੀ ਥਾਈ ਵੰਡ ਦਿੱਤਾ ਹੈ ਕਿ ਕੌਮ ਨੂੰ ਸੰਘਰਸ਼ ਕਰਨਾ ਤਾਂ ਕੀ, ਮਨੁੱਖੀ ਹੱਕਾਂ ਲਈ ਸੰਘਰਸ਼ ਵਿੱਚ ਸ਼ਹੀਦ ਹੋਏ ਅਤੇ ਅੱਜ ਵੀ ਜੇਲ੍ਹਾਂ ਵਿੱਚ ਰੁਲ ਰਹੇ ਆਪਣੀਆਂ ਜਵਾਨੀਆਂ ਰੋਲ ਚੁੱਕੇ ਭਰਾਵਾਂ ਦੀ ਵੀ ਕੋਈ ਫਿਕਰ ਨਹੀਂ ।ਨਾ ਸਿਰਫ ਸਾਡਾ ਰਾਜਨੀਤਕ ਨਿਸ਼ਾਨਾ ਹੀ ਧੁੰਦਲਾ ਪਿਆ ਹੈ ਸਗੋਂ ਅਡਰੀ ਅਜਾਦ ਹੋਂਦ ਵੀ ਖਤਰੇ ਵਿੱਚ ਹੈ ।

ਗੁਰੂ ਕੇ ਸਿੱਖੋ !ਬਾਬੇ ਨਾਨਕ ਦਿਓ ਵਾਰਸੋ ...ਉਠ ਖੜੋ ਅੱਜ ਅਤੇ ਲਲਕਾਰਕੇ ਖਦੇੜ ਦਿਓ ਏਹੋ ਜਿਹੇ ਸਾਧ ਲਾਣੇ ਨੂੰ ... ।ਇਹ ਵਿਹਲੜ ਅਤੇ ਅਕਿਰਤਘਣ ਸਿਉਂਕ ਗੁਰੂ ਘਰ ਦੇ ਦੋਖੀ ਹਨ ਜਿਹੜੇ ਬਾਬੇ ਕਿਆਂ ਵੱਲੋਂ ਦੱਸਿਆ ਗਿਆ ਕਿਰਤ ਦਾ ਪਹਿਲਾ ਅਸੂਲ ਵੀ ਨਹੀਂ ਮੰਨਦੇ ।ਸੰਭਲ ਜਾਓ ਅਜੇ ਵੀ ਵੇਲਾ ਹੈ ਨਹੀਂ ਤਾਂ ਸਾਨੂੰ ਇਤਿਹਾਸ ਮੁਆਫ ਨਹੀਂ ਕਰੇਗਾ । ਸਾਧਾਂ ਅਤੇ ਭਰਿਸ਼ਟ ਰਾਜਨੀਤਕ ਨੇਤਾਵਾਂ ਦੀਆਂ ਚਾਲਾਂ ਨੂੰ ਨਿਕਾਰਦੇ ਹੋਏ ਗੁਰਬਾਣੀ ਆਪ ਪੜ੍ਹੋ ,ਵਿਚਾਰੋ ਅਤੇ ਆਪਣੀ ਜਿੰਦਗੀ ਵਿੱਚ ਅਪਣਾਉਂਦੇ ਹੋਏ ਗੁਰੂ ਸਾਹਿਬ ਵੱਲੋਂ ਸਿਰਜੇ ਗਏ ਮੁਕੰਮਲ ਇਨਸਾਨ ਵਜੋਂ ਮਾਨਵਤਾ ਦੇ ਅਲਮਬਰਦਾਰ ਬਣਕੇ ਸੰਸਾਰ ਦੇ ਹਰ ਖੇਤਰ ਵਿੱਚ ਅਗਵਾਈ ਦਿਓ ।ਜੇ ਹਾਲੇ ਵੀ ਸੰਭਲ ਜਾਈਏ ਤਾਂ ਖੈਰ ,ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ

ਦਾਸ 

ਹਰਪਾਲ ਸਿੰਘ “ਕੈਲਗਰੀ”

No comments: