www.sabblok.blogspot.com
ਨਕਸਲੀ ਮਹਿੰਦਰ ਕਰਮਾ 'ਤੇ ਇਸ ਤਰ੍ਹਾਂ ਵਾਰ ਕਰ ਰਹੇ ਸਨ ਜਿਸ ਤਰ੍ਹਾਂ ਕਿ ਕੋਈ ਨਿੱਜੀ ਦੁਸ਼ਮਣੀ ਕੱਢ ਰਹੇ ਹੋਣ
ਕਰਮਾ ਨੂੰ ਮਾਰਨ ਤੋਂ ਪਹਿਲਾਂ ਨਕਸਲੀਆਂ ਨੇ ਉਸ ਕੋਲੋਂ ਪੁੱਛੀ ਸੀ ਆਖਰੀ ਇੱਛਾ
ਨਕਸਲੀ ਮਹਿੰਦਰ ਕਰਮਾ 'ਤੇ ਇਸ ਤਰ੍ਹਾਂ ਵਾਰ ਕਰ ਰਹੇ ਸਨ ਜਿਸ ਤਰ੍ਹਾਂ ਕਿ ਕੋਈ ਨਿੱਜੀ ਦੁਸ਼ਮਣੀ ਕੱਢ ਰਹੇ ਹੋਣ
ਕਰਮਾ ਨੂੰ ਮਾਰਨ ਤੋਂ ਪਹਿਲਾਂ ਨਕਸਲੀਆਂ ਨੇ ਉਸ ਕੋਲੋਂ ਪੁੱਛੀ ਸੀ ਆਖਰੀ ਇੱਛਾ
ਰਾਏਪੁਰ, 29 ਮਈ (ਏਜੰਸੀ)- ਛਤੀਸਗੜ
ਦੇ ਬਸਤਰ ਜਿਲ੍ਹੇ 'ਚ ਨਕਸਲੀ ਹਮਲੇ 'ਚ ਮਾਰੇ ਗਏ ਕਾਂਗਰਸੀ ਨੇਤਾ ਮਹਿੰਦਰ ਕਰਮਾ 'ਤੇ
ਨਕਸਲੀਆਂ ਨੇ 78 ਵਾਰ ਚਾਕੂਆਂ ਦਾ ਵਾਰ ਕੀਤਾ ਸੀ। ਪੋਸਟਮਾਰਟਮ ਰਿਪੋਰਟ 'ਚ ਇਸ ਗੱਲ ਦਾ
ਕਥਿਤ ਤੌਰ 'ਤੇ ਖੁਲਾਸਾ ਹੋਇਆ ਕਿ ਕਈ ਦਰਜਨ ਗੋਲੀਆਂ ਲੱਗਣ ਦੇ ਬਾਅਦ ਉਸ ਦੀ ਮੌਤ ਹੋਈ
ਅਤੇ ਕਰਮਾ ਦੇ ਸਰੀਰ 'ਤੇ ਚਾਕੂਆਂ ਦੇ 78 ਵਾਰਾਂ ਦੇ ਗਹਿਰੇ ਜ਼ਖਮ ਸਨ। ਕੁਝ ਅੱਖੀ ਵੇਖਣ
ਵਾਲਿਆਂ ਮੁਤਾਬਿਕ ਨਕਸਲੀ ਮਹਿੰਦਰ ਕਰਮਾ 'ਤੇ ਇਸ ਤਰ੍ਹਾਂ ਵਾਰ ਕਰ ਰਹੇ ਸਨ ਜਿਸ ਤਰ੍ਹਾਂ
ਕਿ ਕੋਈ ਨਿੱਜੀ ਦੁਸ਼ਮਣੀ ਕੱਢ ਰਹੇ ਹੋਣ। ਇਕ ਰਿਪੋਰਟ ਮੁਤਾਬਿਕ ਕਰਮਾ ਨੂੰ ਮਾਰਨ ਤੋਂ
ਪਹਿਲਾਂ ਨਕਸਲੀਆਂ ਨੇ ਉਸ ਕੋਲੋਂ ਆਖਰੀ ਇੱਛਾ ਪੁੱਛੀ ਸੀ। ਕਰਮਾ ਤੋਂ ਪੁੱਛਿਆ ਗਿਆ ਸੀ ਕਿ
ਉਹ ਮਰਨ ਤੋਂ ਪਹਿਲਾ ਖਾਣਾ ਪਸੰਦ ਕਰਨਗੇ ਜਾਂ ਨਵੇਂ ਕਪੜੇ ਪਹਿਨਣਾ ਇਸ 'ਤੇ ਕਰਮਾ ਚੁੱਪ
ਰਿਹਾ ਤਾਂ ਇਕ ਨਕਸਲੀ ਔਰਤ ਨੇ ਉਸਦੀ ਪਿੱਠ 'ਤੇ ਗੋਲੀ ਮਾਰ ਦਿੱਤੀ। ਗੌਰਤਲਬ ਹੈ ਕਿ ਕਰਮਾ
ਨੇ ਨਕਸਲੀਆਂ ਖਿਲਾਫ ਸਲਮਾ ਜੁਡੁਮ ਨਾਮਕ ਅਭਿਆਨ ਸ਼ੁਰੂ ਕੀਤਾ ਸੀ। ਜਿਸ ਕਰਕੇ ਨਕਸਲੀ ਉਸ
ਨੂੰ ਅਪਣਾ ਕੱਟੜ ਦੁਸ਼ਮਣ ਸਮਝਦੇ ਸਨ। ਨਕਸਲੀਆਂ ਦਾ ਕਹਿਣਾ ਸੀ ਕਿ ਸਲਮਾ ਜੁਡੁਮ ਦੇ
ਦੌਰਾਨ ਮਾਸੂਮ ਪਿੰਡ ਦੀਆਂ ਅਤੇ ਆਦਿਵਾਸੀ ਔਰਤਾਂ ਨਾਲ ਹੋਏ ਜਬਰ ਜਨਾਹ ਦਾ ਬਦਲਾ ਵੀ ਲੈਣਾ
ਚਾਹੁੰਦੇ ਸਨ।
No comments:
Post a Comment