www.sabblok.blogspot.com
31 ਮਈ (ਮਨਮੋਹਣ ਸਿੰਘ ਜਰਮਨੀ)-ਹਾਲੈਂਡ ਦੇ ਸ਼ਹਿਰ ਐਮਸਟਰਡਮ ਵਿਖੇ ਪੰਜਾਬ ਓਵਰਸੀਜ਼ ਸਪੋਰਟਸ ਕਲੱਬ,ਐਮਸਟਰਡਮ ਵੱਲੋਂ 9ਵਾਂ ਪੰਜਾਬੀ ਮੇਲਾ ਅਤੇ ਖੇਡ ਟੂਰਨਾਮੈਂਟ 2 ਜੂਨ ਦਿਨ ਐਤਵਾਰ ਨੂੰ
SPORTPARK NIEUW SLOTEN, ZRC/ HERENMARKT SLOTERWEG 1045,1066 CD
AMSTERDAM HOLLAND ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਕਲੱਬ ਦੇ ਪ੍ਰਬੰਧਕਾਂ
ਸੁਰਿੰਦਰ ਸਿੰਘ ਰਾਣਾ ,ਬਲਜੀਤ ਸਿੰਘ ਜੱਸਰ, ਕਰਤਾਰ ਸਿੰਘ ਧਾਲੀਵਾਲ, ਪਿ੍ਥਪਾਲ ਸਿੰਘ
ਬੁੱਟਰ ਅਤੇ ਪਾਜੀਨ ਉਰੀਅਨ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ
ਕਰਵਾਏ ਜਾ ਰਹੇ ਇਸ ਮੇਲੇ ਵਿਚ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ, ਓਪਨ ਕਬੱਡੀ ਦਾ
ਸ਼ੋਅ ਮੈਚ ਕਰਵਾਇਆ ਜਾਵੇਗਾ ਅਤੇ 8 ਤੋਂ 12 ਸਾਲ ਦੇ ਬੱਚਿਆਂ ਦਾ ਫੁੱਟਬਾਲ ਮੈਚ ਹੋਵੇਗਾ
ਉਪਰੰਤ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਤੋਂ ਪਹੁੰਚ ਰਹੇ ਗਾਇਕ
ਸੁਰਿੰਦਰ ਲਾਡੀ,ਜਰਮਨੀ ਦੇ ਪ੍ਰਸਿੱਧ ਸਿੰਗਰ ਸ਼ਾਨ ਅਕਾਸ ,ਡੀ ਜੇ ਹਾਲੈਂਡ ਬੱਲੀ ਕਲਸੀ,
ਕਲਾਕਾਰ ਮਨੀ ਕੇ. ਅਤੇ ਹਰਜੀਤ ਕੌਰ ਰਾਜਪੂਤ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਇਸ ਮੇਲੇ ਦੀ
ਕੋਈ ਫੀਸ ਨਹੀ ਹੈ (ਐਨਟਰੀ ਫਰੀ ) ਇਸ ਤੋਂ ਇਲਾਵਾ ਖਾਣਪੀਣ ਦੇ ਸ਼ਟਾਲ ਸਟਾਲ ਵੀ ਲਗਣਗੇ
ਅਤੇ ਲੰਗਰ ਦਾ ਸਾਰਾ ਇੰਤਜਾਮ ਪ੍ਰਬੰਧਕ ਕਮੇਟੀ ਨੇ ਕੀਤਾ ਹੈ|ਪ੍ਰਬੰਧਕ ਕਮੇਟੀ ਨੇ ਸਮੂੱਹ
ਹਾਲੈਂਡ ਅਤੇ ਯੂਰਪ ਭਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੇਲੇ ਵਿਚ ਪਰਿਵਾਰ
ਸਮੇਤ ਪਹੁੰਚਕੇ ਮੇਲੇ ਦੀਆਂ ਰੌਣਕਾਂ ਵਧਾਉ ਜੀ।
No comments:
Post a Comment