www.sabblok.blogspot.com
ਮੋਗਾ(ਡਾ ਅਮਰੀਕ ਸਿੰਘ ਕੰਡਾ)ਗੁਸਤਾਖੀ
ਮੁਆਫ ਇਕ ਕਹਾਵਤ ਹੈ ਰਾਈ ਦਾ ਪਹਾੜ ਜਾਂ ਪਹਾੜ ਦੀ ਰਾਈ ਇਹ ਹਿੰਦੋਸਤਾਨ ਦੇ ਇਲੈਕਟਰੋਨਿਕ
ਮੀਡੀਏ ਤੇ ਢੁੱਕਦੀ ਹੈ ਉਹਨਾਂ ਨੂੰ ਹਰ ਰੋਜ਼ ਜਿਵੇਂ ਸ਼ੇਰ ਨੂੰ ਸ਼ਿਕਾਰ ਚਾਹੀਦਾ ਹੁੰਦਾ ਹੈ
ਬਸ ਇਹਨਾਂ ਨੂੰ ਵੀ ਹਰ ਰੋਜ਼ ਸ਼ਿਕਾਰ ਹੀ ਚਾਹੀਦਾ ਹੈ ਫਿਰ ਚਾਹੇ ਉਹ ਨਕਲੀ ਸੇਹਾ ਹੋਵੇ
ਇਹਨਾਂ ਨੂੰ ਹਲਾਲ ਜਾਂ ਝਟਕੇ ਨਾਲ ਕੋਈ ਮਤਲਬ ਨਹੀਂ ਇਹ ਤਾਂ ਬਸ ਲੋਕਾਂ ਨੂੰ ਭੰਬਲਭੂਸੇ ਚ
ਪਾਉਣ ਲਈ ਕੋਈ ਨਾ ਕੋਈ ਕਹਾਣੀ ਘੜ ਦਿੰਦੇ ਨੇ ਏਨੀਆਂ ਕਹਾਣੀਆਂ ਤਾਂ ਸ਼ਾਇਦ ਕੋਈ ਕਹਾਣੀ
ਕਾਰ ਵੀ ਨਾ ਲਿਖ ਸਕੇ । ਦੇਖੀਏ ਕੈਸੇ ਹੋਤੀ ਹੈ ਵੋ ਔਰਤ ਆਪਕੇ ਸਾਮਨੇ ਰਾਖ ਕੀ
ਢੇਰੀ,ਅਗਲਾ ਵੇਖਦਾ ਹੀ ਰਹਿੰਦਾ ਹੈ ਹੁੰਦਾ ਕੁੱਛ ਨਹੀਂ..? ਦੇਖੀਏ ਕੈਸੇ ਪਹੁੰਚੇ ਪਾਂਡਵ
ਸਵਰਗ..? ਲੋਕ ਤਿੰਨ ਚਾਰ ਦਿਨ ਵੇਖਦੇ ਰਹੇ ਪਰ ਐਂਵੇਂ ਪਹਾੜ ਜਿਹੇ ਵਿਖਾ ਤੇ ਬਰਫ ਵਿਖਾ
ਦਿੱਤੀ ਤੇ ਇਕ ਦਿਨ ਤਾਂ ਇਹਨਾਂ ਨੇ ਕਮਾਲ ਹੀ ਕਰ ਦਿੱਤੀ ਇਕ ਪਹਾੜ ਤੇ ਬਰਫ ਢਾਈ ਤਿੰਨ
ਫੁੱਟ ਦਾ ਨਿਸ਼ਾਨ ਸੀ ਜਿਵੇਂ ਕਿਸੇ ਦਾ ਪ੍ਹੈਰ ਹੁੰਦਾ ਰੱਬ ਜਾਨੈ ਇਹਨਾਂ ਨੇ ਆਪ ਹੀ ਬਣਾਇਆ
ਹੋਣਾ ਤੇ ਏਹਨਾਂ ਨੇ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਦੇਖੀਏ ਅਭੀ ਭੀ ਹੈ ਆਦੀ ਮਾਨਵ ਯੇ
ਦੇਖੀਏ ਦੋ ਡਾਕਟਰ ਬੁਲਾ ਲਏ ਤਿੰਨ ਘੰਟੇ ਬਾਅਦ ਹੋਇਆ ਕੁੱਝ ਨਹੀਂ ਇਹੋ ਜਿਹੀਆਂ ਹਜ਼ਾਰਾਂ
ਉਦਾਹਰਨਾਂ ਨੇ। ਸੈਂਟਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਤੇ ਨਕੇਲ ਕਸੀ ਜਾਵੇ ਤਾਂ
ਆਮ ਬੰਦਾ ਭੰਬਲਭੂਸੇ ਚ ਨਾ ਪਵੇ ਸਗੋਂ ਕੋਈ ਨਾ ਕੋਈ ਡਿਵਲਮੈਂਟ ਦੀਆਂ ਖਬਰਾਂ ਹੀ ਹੋਣ
ਸਾਰੀਆਂ ਖਬਰਾਂ ਸ਼ੈਂਸ਼ਰ ਹੋਣੀਆਂ ਚਾਹੀਦੀਆਂ ਨੇ ।
No comments:
Post a Comment