www.sabblok.blogspot.com
ਚੰਡੀਗੜ੍ਹ (ਭੁੱਲਰ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੂੰ ਨੈਤਿਕ ਮੁੱਲਾਂ 'ਤੇ ਭਾਸ਼ਣ ਦੇਣ ਦੇ ਪਾਖੰਡ ਰਚਣ ਦਾ ਦੋਸ਼ ਲਾÀੁਂਦਿਆ ਕਿਹਾ ਹੈ ਕਿ ਖੁਦ ਬਾਦਲ 'ਚ ਨੈਤਿਕਤਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਜਿਹੜੇ ਆਪਣੇ ਭ੍ਰਿਸ਼ਟ ਕੈਬਨਿਟ ਮੰਤਰੀਆਂ 'ਤੇ ਕਾਰਵਾਈ ਕਰਨ ਤੋਂ ਬਚ ਰਹੇ ਹਨ। ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨਾਂ ਚਰਨਜੀਤ ਸਿੰਘ ਚੰਨੀ, ਤਰਲੋਚਨ ਸਿੰਘ ਸੂੰਢ, ਗੁਰਪ੍ਰੀਤ ਸਿੰਘ ਕਾਂਗੜ ਅਤੇ ਓ. ਪੀ. ਸੋਨੀ ਨੇ ਇਥੇ ਜਾਰੀ ਇਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਬਾਦਲ ਦੇ ਕੰਮ ਉਸਦੇ ਸ਼ਬਦਾਂ ਦਾ ਸਾਥ ਨਹੀਂ ਦੇ ਰਹੇ। ਮੁੱਖ ਮੰਤਰੀ ਨੂੰ ਨੈਤਿਕਤਾ ਦਿਖਾਉਂਦੇ ਹੋਏ ਭ੍ਰਿਸ਼ਟ ਮੰਤਰੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਮਗਰ ਬਾਦਲ ਆਪਣੇ ਮੰਤਰੀਆਂ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਨੂੰ ਸੁਣ-ਦੇਖ ਕੇ ਗੂੰਗੇ-ਬੋਲੇ ਬਣੇ ਹੋਏ ਹਨ। ਜਿਨ੍ਹਾਂ 'ਤੇ ਗੈਰ ਕਾਨੂੰਨੀ ਮਾਈਨਿੰਗ, ਬਾਰਡਰ ਏਰੀਆ ਫੰਡ ਅਤੇ ਸਰਵ ਸਿੱਖਿਆ ਅਭਿਆਨ ਫੰਡਾਂ 'ਚ ਘਪਲੇ ਕਰਨ ਦਾ ਦੋਸ਼ ਹੈ। ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਕਿਤਾਬ ਘੁਟਾਲੇ ਦੀ ਜਾਂਚ ਦਾ ਹੁਕਮ ਦੇਣਾ ਆਪਣੇ-ਆਪ 'ਚ ਨਿਆਂ ਦਾ ਮਖੌਲ ਹੈ, ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜੱਜ (ਰਿਟਾ.) ਏ. ਕੇ. ਜਿੰਦਲ, ਜਿਨ੍ਹਾਂ ਨੂੰ ਜਾਂਚ ਦਾ ਕੰਮ ਸੌਂਪਿਆ ਗਿਆ ਹੈ, ਦਾ ਅਕਸ ਪਹਿਲਾਂ ਤੋਂ ਸ਼ੱਕੀ ਰਿਹਾ ਹੈ ਤੇ ਉਨ੍ਹਾਂ ਨੂੰ ਬਾਦਲ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾਂ ਫਿਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮੌਜ਼ੂਦਾ ਜੱਜ ਪਾਸੋਂ ਕਰਵਾਉਣ ਦੀ ਮੰਗ ਕੀਤੀ ਹੈ

No comments:
Post a Comment