jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 28 May 2013

ਅਧਿਆਪਕਾਂ ਨੂੰ 6 ਤੋਂ 10 ਜੂਨ ਤੱਕ ਆਪਣੇ ਸਟੇਸ਼ਨਾਂ 'ਤੇ ਰਹਿਣ ਦੀ ਹਦਾਇਤ

www.sabblok.blogspot.com

ਅਬੋਹਰ, 28 ਮਈ (ਸੁਖਜਿੰਦਰ ਸਿੰਘ ਢਿੱਲੋਂ)-ਅੱਜ ਵਾਰਡਬੰਦੀ ਨੂੰ ਲੈ ਕੇ ਚੱਲ ਰਹੇ ਕੇਸ ਦੀ ਹਾਈਕੋਰਟ ਵਿਚ ਭਾਵੇਂ ਤਾਰੀਖ਼ ਹੈ | ਪਰ ਸਰਕਾਰ ਵੱਲੋਂ ਸਰਪੰਚੀ ਚੋਣਾਂ ਦੀਆਂ ਤਿਆਰੀਆਂ ਨਾਲੋਂ ਨਾਲ ਜ਼ੋਰਾਂ 'ਤੇ ਵਿੱਢੀਆਂ ਹੋਈਆਂ ਹਨ | ਸਰਕਾਰ ਵੱਲੋਂ ਇਸ ਬਾਰੇ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਭਰੋਸਾ ਵੀ ਸਰਕਾਰ ਨੂੰ ਹੈ ਕਿ ਵਾਰਡਬੰਦੀ ਬਾਰੇ ਅਦਾਲਤ ਦਾ ਫ਼ੈਸਲਾ ਹਾਂ ਪੱਖੀ ਹੋਵੇਗਾ | ਸਰਕਾਰ ਨੇ ਚੋਣਾਂ ਕਰਵਾਉਣ ਲਈ ਪੂਰੇ ਕਮਰਕੱਸੇ ਕਰ ਲਏ ਹਨ | ਅੱਜ ਦੀ ਤਾਰੀਖ਼ ਨੂੰ ਲੈ ਕੇ ਲੋਕਾਂ ਦੀਆਂ ਸਰਪੰਚੀ ਚੋਣਾਂ ਛੇਤੀ ਹੋਣ ਦੀਆਂ ਕਿਆਸ-ਆਰਾਈਆਂ ਹਨ | ਉੱਧਰ ਸਰਕਾਰ ਵੱਲੋਂ ਵੀ ਸਰਪੰਚੀ ਚੋਣਾਂ ਜੂਨ ਵਿਚ ਕਰਵਾਉਣ ਲਈ ਤਿਆਰ-ਬਰ-ਤਿਆਰ ਬੈਠੀ ਹੈ | ਸੂਬੇ ਦੇ ਮੁਲਾਜ਼ਮਾਂ ਨੂੰ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਹੈ | 1 ਜੂਨ ਤੋਂ ਸਰਕਾਰੀ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਹਨ | ਇਸ ਸਬੰਧੀ ਅਧਿਆਪਕਾਂ ਨੂੰ 6 ਜੂਨ ਤੋਂ 10 ਜੂਨ ਤੱਕ ਛੁੱਟੀਆਂ ਦੌਰਾਨ ਆਪਣੇ ਸਟੇਸ਼ਨ ਛੱਡ ਕੇ ਬਾਹਰ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ | ਇਸ ਬਾਰੇ ਕਾਰਨ ਸਰਪੰਚੀ ਚੋਣਾਂ 'ਚ ਡਿਊਟੀਆਂ ਦੱਸਿਆ ਗਿਆ ਹੈ | ਅਧਿਆਪਕਾਂ ਨੂੰ ਸਰਕਾਰ ਦੇ ਇਸ ਫ਼ੈਸਲੇ ਨੇ ਵਕਤ ਪਾ ਦਿੱਤਾ ਹੈ | ਹੁਣ ਅਧਿਆਪਕ 10 ਤਾਰੀਖ਼ ਤੱਕ ਕਿਤੇ ਨਹੀਂ ਜਾ ਸਕਣਗੇ | ਉੱਧਰ ਅਧਿਆਪਕਾਂ ਨੂੰ ਆਈਆਂ ਇਨ੍ਹਾਂ ਹਦਾਇਤਾਂ ਨੇ ਸਰਪੰਚੀ ਦੇ ਦਾਅਵੇਦਾਰਾਂ ਦੇ ਚਿਹਰੇ ਖਿੜਾ ਦਿੱਤੇ ਹਨ ਕਿ ਚੋਣਾਂ ਛੇਤੀ ਨਿੱਬੜ ਜਾਣਗੀਆਂ ਨਹੀਂ ਤਾਂ ਇਸੇ ਤਰ੍ਹਾਂ ਪਤਾ ਨਹੀਂ ਕਦੋਂ ਤੱਕ ਵਿਚਾਲੇ ਟੰਗੇ ਰਹਿਣਾ ਹੈ |

No comments: