www.sabblok.blogspot.com
ਅਹਿਮਦਾਬਾਦ:¸ ਗੁਜਰਾਤ
ਦੇ ਗਾਂਧੀ ਨਗਰ ਨੇੜੇ ਕਲੋਲ ਤਹਿਸੀਲ ਦੇ ਸਈਜ ਪਿੰਡ ਦੇ ਸਵਾਮੀ ਨਾਰਾਇਣ ਵਿਸ਼ਵ ਮੰਗਲ
ਗੁਰੂਕੁਲ ਦੇ ਸਵਾਮੀ ਨੀਲਕੰਠ ਦੀ ਕਾਲ ਗਰਲ ਨਾਲ ਅਸ਼ਲੀਲ ਕਲਿਪਿੰਗ ਸਾਹਮਣੇ ਆਈ ਹੈ।
ਸਵਾਮੀ ਨੀਲਕੰਠ 'ਤੇ ਦੋਸ਼ ਹੈ ਕਿ ਉਹ ਆਸ਼ਰਮ ਵਿਚ ਹਰ ਹਫਤੇ ਨਵੀਂ ਕਾਲ ਗਰਲ ਨੂੰ
ਬੁਲਾਇਆ ਕਰਦੇ ਸਨ ਅਤੇ ਦਲਾਲ ਨੂੰ 10 ਹਜ਼ਾਰ ਰੁਪਏ ਦਿੰਦੇ ਸਨ। ਦਸਿਆ ਜਾਂਦਾ ਹੈ ਕਿ ਉਕਤ
ਅਸ਼ਲੀਲ ਕਲਿਪਿੰਗ ਗੁਰੂਕੁਲ ਦੇ ਕਲਾਸ ਰੂਮ ਵਿਚ ਬਣਾਈ ਗਈ ਹੈ। ਬੀਤੇ ਮਹੀਨੇ 3
ਨੌਜਵਾਨਾਂ ਨੇ ਲੜਕੀ ਸਪਲਾਈ ਕਰਨ ਵਾਲੀ ਇਕ ਦਲਾਲ ਨਾਲ ਗੰਢਤੁੱਪ ਕਰ ਕੇ ਸਵਾਮੀ ਨੀਲਕੰਠ
ਦੀ ਅਸ਼ਲੀਲ ਸੀ. ਡੀ. ਤਿਆਰ ਕਰ ਲਈ ਅਤੇ ਆਸ਼ਰਮ ਦੇ ਮੁਖ ਸਵਾਮੀ ਨੂੰ ਇਹ ਕਲਿਪਿੰਗ ਦਿਖਾ
ਕੇ ਇਹ ਨੌਜਵਾਨ ਉਨ੍ਹਾਂ ਨੂੰ ਬਲੈਕਮੇਲ ਕਰ ਕੇ 50 ਲੱਖ ਰੁਪਏ ਹਥਿਆਉਣਾ ਚਾਹੁੰਦੇ ਸਨ।
ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜੋ ਰਿਮਾਂਡ 'ਤੇ ਹਨ। ਪੁਲਸ ਅਨੁਸਾਰ ਅਸ਼ਲੀਲ
ਸੀ. ਡੀ. ਫੋਰੈਂਸਿਕ ਲੈਬ 'ਚ ਭੇਜੀ ਗਈ ਹੈ ਅਤੇ ਇਸ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ
ਸਵਾਮੀ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।
No comments:
Post a Comment