ਜਲੰਧਰ, 29 ਮਈ: ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਸਾਰੀ ਉਮਰ ਕਮਿਊਨਿਸਟ ਲਹਿਰ ਨੂੰ ਸਮਰਪਤ ਕਰਨ ਵਾਲੇ ਉੱਘੇ ਆਗੂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ 27 ਮਈ ਦੀ ਰਾਤ 11:30 ਵਜੇ ਸਦੀਵੀ ਵਿਛੋੜਾ ਦੇ ਗਏ ਹਨ। ਇਹ ਦੁੱਖ ਭਰੀ ਖ਼ਬਰ ਸੁਣਦਿਆਂ ਹੀ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਡਾ. ਰਘਬੀਰ ਕੌਰ (ਜਨਰਲ ਸਕੱਤਰ), ਕਾਮਰੇਡ ਗੰਧਰਵ ਸੇਨ ਕੋਛੜ (ਸਾਬਕਾ ਜਨਰਲ ਸਕੱਤਰ), ਕਾਮਰੇਡ ਸੁਰਿੰਦਰ ਕੁਮਾਰੀ ਕੋਛੜ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਗੁਰਮੀਤ ਅਤੇ ਕਾਮਰੇਡ ਦੇਵਰਾਜ ਨਈਅਰ ਮੈਂਬਰਾਂ ਨੇ ਲੁਧਿਆਣਾ ਵਿਖੇ ਜਾ ਕੇ ਉਨ•ਾਂ ਦੇ ਸਪੁੱਤਰ ਡਾ. ਨਵਦੀਪ ਖਹਿਰਾ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ•ਾਂ ਦਸਿਆ ਕਿ ਲਾਇਲਪੁਰੀ ਜੀ ਦਾ ਅੰਤਿਮ ਸਸਕਾਰ 2 ਜੂਨ ਦਿਨ ਐਤਵਾਰ 12 ਵਜੇ ਮਾਡਲ ਟਾਊਨ ਐਕਸਟੈਨਸ਼ਨ ਦੇ ਸ਼ਮਸ਼ਾਨ ਘਾਟ ਲੁਧਿਆਣਾ ਵਿਖੇ ਹੋਵੇਗਾ।
ਇਹ ਦੁੱਖਦਾਈ ਖ਼ਬਰ ਸੁਣਦਿਆਂ ਹੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਕਾਮਰੇਡ ਅਜਮੇਰ ਸਿੰਘ, ਕਾਮਰੇਡ ਭਗਤ ਸਿੰਘ ਝੁੰਗੀਆ, ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਾਮਰੇਡ ਰਣਜੀਤ ਸਿੰਘ, ਕਾਮਰੇਡ ਗੁਰਮੀਤ ਸਿੰਘ ਢੱਡਾ, ਕਾਮਰੇਡ ਜਗਰੂਪ, ਕਾਮਰੇਡ ਹਰਵਿੰਦਰ ਭੰਡਾਲ ਤੇ ਹੋਰ ਬਹੁਤ ਸਾਰੇ ਸਨੇਹੀਆਂ ਅਤੇ ਹਮਦਰਦੀਆਂ ਨੇ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾਮਰੇਡ ਕੁਲਬੀਰ ਸੰਘੇੜਾ ਨੇ ਇੰਗਲੈਂਡ ਤੋਂ ਫੋਨ 'ਤੇ ਸੂਚਿਤ ਕੀਤਾ ਕਿ ਉਨ•ਾਂ ਨੇ ਆਈ.ਡਬਲਿਊ.ਏ. ਅਤੇ ਸ਼ਹੀਦ ਊਧਮ ਸਿੰਘ ਟਰੱਸਟ ਬਰਮਿੰਘਮ ਵੱਲੋਂ ਸ਼ੋਕ ਇਕਰਤਤਾ ਕਰਕੇ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੀ ਦੇਸ਼ ਭਗਤ ਯਾਦਗਾਰ ਕਮੇਟੀ ਦੀ ਦੇਣ ਨੂੰ ਯਾਦ ਕਰਦਿਆਂ ਉਨ•ਾਂ ਦੇ ਪਰਿਵਾਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਕੈਨੇਡਾ ਤੋਂ ਡਾ. ਵਰਿਆਮ ਸਿੰਘ ਸੰਧੂ ਨੇ ਉਨ•ਾਂ ਦੀ ਮੌਤ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦਸਦਿਆਂ ਉਨ•ਾਂ ਦੇ ਪਰਿਵਾਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਨਾਲ ਦੁੱਖ ਸਾਂਝਾ ਕੀਤਾ।
No comments:
Post a Comment