www.sabblok.blogspot.com
ਭੱਦੀ, 30 ਮਈ (ਨਰੇਸ਼ ਧੌਲ)- ਸੂਬਾਈ ਮੁਲਾਜ਼ਮ ਆਗੂ ਪ੍ਰੇਮ ਰੱਕੜ ਨੇ ਦੱਸਿਆ ਕਿ ਸੈਂਟਰ ਸਪਾਂਸਰ ਸਕੀਮ ਅਧੀਨ ਕੰਮ ਕਰਦੇ 512 ਹਿੰਦੀ ਅਧਿਆਪਕਾਂ ਨੂੰ ਜਿੱਥੇ ਪਿਛਲੇ 13 ਮਹੀਨਿਆਂ ਤੋਂ ਤਨਖ਼ਾਹ ਨਹੀਂ ਦਿੱਤੀ ਗਈ ਉੱਥੇ ਹੁਣ ਪਿਛਲੇ ਦਿਨੀਂ ਪੰਜਾਬ ਮੰਤਰੀ ਮੰਡਲ ਵੱਲੋਂ ਤੁਗ਼ਲਕੀ ਫ਼ੈਸਲਾ ਲੈਂਦਿਆਂ ਹੋਇਆਂ ਤਨਖ਼ਾਹਾਂ ਦੀ ਦਰ ਵਿਚ ਭਾਰੀ ਕਟੌਤੀ ਕਰਨਾ ਬਹੁਤ ਹੀ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ ਇੰਨਾਂ ਅਧਿਆਪਕਾਂ ਨੂੰ ਨਿਯੁਕਤੀ ਵੇਲੇ 17 ਹਜ਼ਾਰ 700 ਰੁਪਏ 'ਤੇ ਰੱਖਿਆ ਸੀ ਪਰ ਹੁਣ ਘਟਾ ਕੇ 10 ਹਜ਼ਾਰ 300 ਰੁਪਏ ਕਰਨ ਨਾਲ ਇੰਨੀ ਮਹਿੰਗਾਈ ਦੌਰਾਨ ਇਹ ਅਧਿਆਪਕ ਜਿੱਥੇ ਤਨਖ਼ਾਹ ਨਾ ਮਿਲਣ ਕਾਰਨ ਪਹਿਲਾਂ ਹੀ ਫ਼ਾਕਾ ਕੱਟ ਰਹੇ ਸਨ ਉੱਥੇ ਹੁਣ ਤਨਖ਼ਾਹ ਘੱਟ ਜਾਣ ਕਾਰਨ ਭਾਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਮੁੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਤਨਖ਼ਾਹਾਂ ਦਾ ਪੂਰਾ ਸਕੇਲ ਦਿੱਤਾ ਜਾਵੇ

No comments:
Post a Comment