www.sabblok.blogspot.com
ਚੰਡੀਗੜ੍ਹ, 30 ਮਈ (ਐਨ.ਐਸ. ਪਰਵਾਨਾ)-ਪਤਾ ਲੱਗਾ ਹੈ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੰਤਰੀ ਮੰਡਲ ਦੀ ਇਕ ਹੰਗਾਮੀ ਮੀਟਿੰਗ 3 ਜੂਨ ਨੂੰ ਸਵੇਰੇ 10 ਵਜੇ ਇਥੇ ਸਿਵਲ ਸਕੱਤਰੇਤ ਵਿਚ ਬੁਲਾਈ ਹੈ, ਜਿਸ ਵਿਚ ਕਈ ਮਹੱਤਵਪੂਰਨ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਇਸ ਪੱਤਰਕਾਰ ਨੂੰ ਆਲ੍ਹਾ ਮਿਆਰੀ ਸਰਕਾਰੀ ਹਲਕਿਆਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਅਕਾਲੀ-ਭਾਜਪਾ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ 'ਤੇ ਮੋਹਰ ਲਾਈ ਜਾਵੇਗੀ | ਇਹ ਨੀਤੀ ਭਾਵੇਂ ਤਿਆਰ ਕਰ ਲਈ ਗਈ ਹੈ ਪਰ ਅਜੇ ਤੱਕ ਇਸ ਦਾ ਖੁੱਲ੍ਹਾ ਖੁਲਾਸਾ ਨਹੀਂ ਕੀਤਾ ਗਿਆ | ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਉਦਯੋਗ ਮੰਤਰੀ ਸ੍ਰੀ ਅਨਿਲ ਜੋਸ਼ੀ ਇਹ ਸੰਕੇਤ ਕਰ ਚੁੱਕੇ ਹਨ ਕਿ ਪ੍ਰਸਤਾਵਿਤ ਨਵੀਂ ਉਦਯੋਗ ਨੀਤੀ ਵਿਚ ਸਨਅਤਕਾਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੇ ਜਾਣ ਦੀ ਸੰਭਾਵਨਾ ਹੈ | ਪੰਜਾਬ ਸਰਕਾਰ ਚਾਹੁੰਦੀ ਹੈ ਕਿ ਵੱਡੇ-ਵੱਡੇ ਉਦਯੋਗਪਤੀ ਸੂਬੇ ਵਿਚ ਨਵੇਂ-ਨਵੇਂ ਪ੍ਰੋਜੈਕਟ ਲਾਉਣ | ਸਰਕਾਰ ਸਨਅਤਕਾਰਾਂ ਨੂੰ ਨਿਕਟ ਭਵਿੱਖ ਵਿਚ ਬਿਜਲੀ ਸਪਲਾਈ ਦੀ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੀ

No comments:
Post a Comment