www.sabblok.blogspot.com
ਅਨੰਦਪੁਰ ਸਾਹਿਬ.30 ਮਈ..----- – ਪਿਛਲੇ ਲੰਮੇ ਸਮੇ ਤੋ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰਆਉਂਦੇ
ਰਸਤੇ ਸ਼੍ਰੋਮਣੀ ਕਮੇਟੀ ਵਲੋ ਬੈਰੀਕੇਡ ਲਗਾ ਕੇ ਬੰਦ ਕਰਵਾ ਦਿਤੇ ਗਏ ਸਨ ਜਿਸ ਕਰਕੇ ਕੋਈ
ਵੀ ਵਾਹਨ ਉਪਰ ਨਹੀ ਜਾ ਸਕਦਾ। ਇਥੋ ਤੱਕ ਕੇ ਸਕੂਟਰ ਮੋਟਰਸਾਈਕਲ ਵੀ ਉਪਰ ਲਿਜਾਣ ਤੇ
ਪਬੰਦੀ ਲਗਾ ਦਿਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨਾਲ ਜਿਥੇ ਕੁੱਝ ਲੋਕ ਖੁਸ਼
ਹਨ ਉਥੇ ਬਜੁਰਗ ਅਤੇ ਅਪੰਗ ਵਿਅਕਤੀਆਂ ਲਈ ਪ੍ਰੇਸ਼ਾਨੀ ਪੈਦਾ ਹੋ ਗਈ ਹੈ। ਹੁਣ ਕਈ ਬਜੁਰਗ
ਤੇ ਅਪੰਗ ਜੋ ਤਿੱਖੀ ਚੜਾਈ ਨਹੀ ਚੜ੍ਹ ਸਕਦੇ ਉਹ ਕਈ ਵਾਰ ਬਗੈਰ ਮੱਥਾ ਟੇਕੇ ਹੀ ਵਾਪਸ ਜਾਣ
ਲਈ ਮਜਬੂਰ ਹਨ ਅਤੇ ਜਿਹੜੀ ਮਾਇਆ ਗੁਰੂ ਕੀ ਗੋਲਕ
ਵਿਚ ਜਾਣੀ ਚਾਹੀਦੀ ਹੈ ਉਹ ਮਾਇਆ ਸਾਧਾਂ ਦੇ ਡੇਰਿਆਂ ਵਿਚ ਜਾ ਪਹੁੰਚਦੀ ਹੈ। ਜਦੋ ਕਿ
ਦੁੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਬਹੁਤੇ ਅਧਿਕਾਰੀਆਂ ਤੇ ਇਹ ਫੈਸਲਾ ਲਾਗੁੂ ਨਹੀ
ਹੁੰਦਾ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ,ਅਕਾਲੀ ਦੱਲ ਤੇ ਭਾਜਪਾ ਦੇ ਬਹੁਤੇ ਅਹੁਦੇਦਾਰ
ਬਿਨਾਂ ਰੋਕ ਟੋਕ ਦੇ ਆਪਣੀਆਂ ਗੱਡੀਆਂ ਵਿਚ ਸਿੱਧੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਦੇ
ਹਨ। ਸ਼੍ਰੋਮਣੀ ਕਮੇਟੀ ਵਲੋ ਅਪਣਾਏ ਗਏ ਇਨਾਂ ਦੋਹਰੇ ਮਾਪਦੰਡਾਂ ਕਾਰਨ ਸੰਗਤਾਂ ਵਿਚ ਰੋਸ
ਹੈ ਤੇ ਲੋਕ ਆਪ ਮੁਹਾਰੇ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਵਲੋ ਕੀਤੇ ਗਏ ਫੈਸਲੇ
ਸੰਗਤਾਂ ਲਈ ਤਾਂ ਹਨ ਪਰ ਆਪ ਅਧਿਕਾਰੀ ਇਨਾਂ ਫੈਸਲਿਆਂ ਨੂੰ ਕੋਈ ਮਾਨਤਾ ਨਹੀ ਦਿੰਦੇ।
ਉਨਾਂ ਕਿਹਾ ਕਿ ਜੇਕਰ ਸੰਗਤਾਂ ਲਈ ਤਖਤ ਸਾਹਿਬ ਤੱਕ ਪੈਦਲ ਆਉਣ ਦਾ ਫੈਸਲਾ ਕੀਤਾ ਗਿਆ ਹੈ
ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਆਪ ਪੈਦਲ ਕਿਉਂ ਨਹੀ ਜਾਂਦੇ। ਜਦੋ ਇਸ ਬਾਰੇ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ੍ਹ ਤੋ ਪੁਛਿਆ ਗਿਆ ਤਾਂ ਉਨਾਂ ਰੱਟਿਆ
ਰਟਾਇਆ ਉਤਰ ਦਿੰਦਿਆਂ ਕਿਹਾ ਕਿ ਅਸੀ ਇਸ ਬਾਰੇ ਵਿਚਾਰ ਕਰ ਰਹੇ ਹਾਂ ਤੇ ਜਲਦ ਹੀ ਬਜੁਰਗਾਂ
ਤੇ ਅਪੰਗ ਵਿਅਕਤੀਆਂ ਲਈ ਬਦਲਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ
ਇਹ ਵਿਚਾਰ ਕਦੋ ਸਿਰੇ ਚੜੇਗੀ।
No comments:
Post a Comment