jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਕੇਂਦਰੀ ਮੰਤਰੀ ਮੰਡਲ 'ਚ 12 ਜੂਨ ਤੱਕ ਫੇਰਬਦਲ ਹੋਣ ਦੀ ਸੰਭਾਵਨਾ



ww.sabblok.blogspot.com
ਨਵੀਂ ਦਿੱਲੀ, 2 ਜੂਨ (ਏਜੰਸੀ)- ਕੇਂਦਰੀ ਮੰਤਰੀ ਮੰਡਲ 'ਚ ਵਿਸਤਾਰ ਅਤੇ ਫੇਰਬਦਲ ਅਗਲੇ ਪਖਵਾੜੇ ਤੱਕ ਕੀਤਾ ਜਾ ਸਕਦਾ ਹੈ | ਸੂਤਰਾਂ ਨੇ ਦੱਸਿਆ ਕਿ ਮੰਤਰੀ ਮੰਡਲ 'ਚ ਫੇਰਬਦਲ 6 ਜੂਨ ਤੋਂ 12 ਜੂਨ ਤੱਕ ਹੋ ਸਕਦਾ ਹੈ ਅਤੇ ਲੋਕ ਸਭਾ ਚੋਣਾਂ 'ਚ ਇਕ ਸਾਲ ਤੋਂ ਘੱਟ ਸਮਾਂ ਰਹਿਣ ਕਾਰਨ ਯੂ. ਪੀ. ਏ. 2 ਸਰਕਾਰ ਦਾ ਇਹ ਅਖੀਰਲਾ ਫੇਰਬਦਲ ਹੋ ਸਕਦਾ ਹੈ | ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਇਕ ਸੰਕੇਤ ਦਿੱਤਾ ਕਿ ਮੰਤਰੀ ਪ੍ਰੀਸ਼ਦ 'ਚ ਖਾਲੀ ਪਦਾਂ ਨੂੰ ਵੇਖਦੇ ਹੋਏ ਫੇਰਬਦਲ ਹੋ ਸਕਦਾ ਹੈ | ਜਾਪਾਨ ਅਤੇ ਥਾਈਲੈਂਡ ਦੇ ਦੌਰੇ 'ਤੋਂ ਵਾਪਸ ਪਰਤੇ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਕੁਝ ਖਾਲੀ ਅਹੁਦੇ ਪਏ ਹਨ ਜਿਨ੍ਹਾਂ ਨੂੰ ਭਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ | ਵਰਣਨਯੋਗ ਹੈ ਕਿ ਰੇਲਵੇ ਰਿਸ਼ਵਤ ਮਾਮਲੇ 'ਚ ਭਾਣਜੇ ਅਤੇ ਬੋਰਡ ਦੇ ਇਕ ਮੈਂਬਰ ਦੇ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਬਾਂਸਲ ਨੇ ਰੇਲ ਮੰਤਰੀਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਦਕਿ ਅਸ਼ਵਨੀ ਕੁਮਾਰ ਨੇ ਕੋਲਾ ਬਲਾਕ ਵੰਡ ਘੁਟਾਲੇ 'ਚ ਸੀ. ਬੀ. ਆਈ. ਰਿਪੋਰਟ ਵੇਖਣ ਦੇ ਮਾਮਲੇ 'ਚ ਵਿਵਾਦ 'ਤੇ ਅਸਤੀਫਾ ਦੇ ਦਿੱਤਾ ਸੀ | ਰੇਲ ਮੰਤਰਾਲੇ ਦਾ ਕੰਮ ਸੜਕ ਤੇ ਰਾਜ ਮਾਰਗ ਮੰਤਰੀ ਸੀ. ਪੀ. ਜੋਸ਼ੀ ਨੂੰ ਸੌਾਪਿਆ ਗਿਆ ਹੈ ਜਦਕਿ ਕਾਨੂੰਨ ਮੰਤਰਾਲੇ ਦਾ ਕੰਮ ਦੂਰਸੰਚਾਰ ਮੰਤਰੀ ਕਪਿਲ ਸਿਬੱਲ ਨੂੰ ਦੇ ਦਿੱਤਾ ਗਿਆ ਹੈ | ਡੀ. ਐਮ. ਕੇ. ਅਤੇ ਤਿ੍ਣਾਮੂਲ ਕਾਂਗਰਸ ਨੇ ਇਕ ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ ਯੂ. ਪੀ. ਏ. ਸਰਕਾਰ ਤੋਂ ਸਮਰਥਨ ਵਾਪਸ ਲੈਣ ਕਾਰਨ ਖਾਲੀ ਹੋਈਆਂ ਥਾਂਵਾਂ ਨੂੰ ਵੀ ਭਰਿਆ ਜਾਣਾ ਹੈ |

No comments: