jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 2 June 2013

ਪੰਜਾਬ ਨਵੰਬਰ ਵਿੱਚ ਚੌਥੇ ਵਿਸ਼ਵ ਕਬੱਡੀ ਕੱਪ ਲਈ ਤਿਆਰ:ਸੁਖਬੀਰ


  

www.sabblok.blogspot.com
ਚੰਡੀਗੜ੍ਹ.02 ਜੂਨ. –   ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਪੰਜਾਬ ਨਵੰਬਰ, 2013 ਦੇ ਮੱਧ ਵਿੱਚ ਚੌਥਾ ਵਿਸ਼ਵ ਕਬੱਡੀ ਕੱਪ ਕਰਾਉਣ ਲਈ ਤਿਆਰ ਹੈ ਜਿਸ ਵਿੱਚ 25 ਦੇਸ਼ਾਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ 15 ਦਿਨ ਚੱਲਣ ਵਾਲੇ ਮੈਚਾਂ ਦੀ ਰਿਕਾਰਡ ਇਨਾਮੀ ਰਾਸ਼ੀ ਲਈ ਭਿੜਨਗੀਆਂ।ਇਥੇ ਸਪੋਰਟਸ ਕੰਪਲੈਕਸਾਂ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਵਿੱਚ ਉਨ੍ਹਾਂ ਨੇ ਸਾਲ 2013-14 ਦੇ ਖੇਡ ਕਲੰਡਰ ਨੂੰ ਅੰਤਿਮ ਛੋਹਾਂ ਪ੍ਰਦਾਨ ਕੀਤੀਆਂ। ਸ. ਬਾਦਲ ਨੇ ਕਿਹਾ ਕਿ ਕਬੱਡੀ ਕੱਪ ਦੌਰਾਨ ਨਾਡਾ ਦੀਆਂ ਐਂਟੀ ਡੋਪਿੰਡ ਸੰਬੰਧੀ ਸਖਤ ਹਦਾਇਤਾਂ ਲਾਗੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਬੱਡੀ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਪੰਜਾਬ ਨੂੰ ਯੂਰਪ, ਅਫਰੀਕਾ, ਅਮਰੀਕਾ ਅਤੇ ਹੋਰ ਉਪ ਮਹਾਂਦੀਪਾਂ ਦੀਆਂ ਟੀਮਾਂ ਦੀ ਭਾਗੀਦਾਰੀ ਦੀ ਜ਼ਰੂਰਤ ਹੈ। ਪੰਜਾਬ ਸਰਕਾਰ ਪੁਰਾਤਨ ਖੇਡ ਕੁਸ਼ਤੀ ਨੂੰ ਓਲੰਪਿਕ ਵਿੱਚ ਸ਼ਾਮਲ ਕਰਾਉਣ ਤੋਂ ਇਲਾਵਾ ਕਬੱਡੀ ਨੂੰ 2020 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਾਉਣ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਕੋਲ ਪਹਿਲਾਂ ਹੀ ਉਪਰਾਲੇ ਕਰ ਚੁੱਕੀ ਹੈ।
ਖੇਡਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ 96 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਵਿੱਚ 11 ਵਿਸ਼ਵ ਪੱਧਰੀ ਸਟੇਡੀਅਮ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ ਅਤੇ 9 ਹੋਰ ਸਟੇਡੀਅਮ ਇਸ ਦਸੰਬਰ ਵਿੱਚ ਦੇਸ਼ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਾਰੇ ਸਟੇਡੀਅਮ ਫਲੱਡ ਲਾਈਟਾਂ ਵਾਲੇ ਹਨ ਅਤੇ ਪਿੰਡ ਘੁੱਦਾ ਅਤੇ ਬਾਦਲ ਦੇ ਖੇਡ ਸਟੇਡੀਅਮ ਵਿੱਚ ਪ੍ਰਤੀ ਸਟੇਡੀਅਮ 5 ਕਰੋੜ ਰੁਪਏ ਦੀ ਲਾਗਤ ਨਾਲ ਸਿੰਥੈਟਿਕ ਟਰੈਕ ਤਿਆਰ ਕੀਤੇ ਗਏ ਹਨ।
ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਮੁਕੰਮਲ ਕੀਤੇ 11 ਸਟੇਡੀਅਮ ਵਿੱਚੋਂ ਬਠਿੰਡਾ, ਸੰਗਰੂਰ, ਅੰਮ੍ਰਿਤਸਰ, ਗੁਰਦਾਸਪੁਰ, ਮੁਹਾਲੀ, ਫਰੀਦਕੋਟ, ਪੀ.ਏ.ਯੂ. ਲੁਧਿਆਣਾ, ਜਲੰਧਰ ਅਤੇ ਘੁੱਦਾ ਦੇ ਸਟੇਲਡੀਅਮ ਵਿੱਚ ਫਲੱਡ ਲਾਈਟਾਂ ਦੀ ਸਹੂਲਤ ਹੈ ਜਦੋਂ ਕਿ ਜ਼ਿਆਦਤਰ ਐਸ਼ਟਰੋਟਰਫ ਵਾਲੇ ਹਨ।  ਦਸੰਬਰ ਤੱਕ 9 ਹੋਰ ਸਟੇਡੀਅਮ ਮੁਕੰਮਲ ਕਰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਮਾਨਸਾ, ਲੁਧਿਆਣਾ, ਹੁਸ਼ਿਆਰਪੁਰ, ਜੀ.ਐਨ.ਡੀ.ਯੂ. ਅੰਮ੍ਰਿਤਸਰ, ਹਾਕੀ ਸਟੇਡੀਅਮ ਬਠਿੰਡਾ, ਹਾਕੀ ਸਟੇਡੀਅਮ ਪਿੰਡ ਬਾਦਲ, ਸਿੰਥੈਟਿਕ ਟਰੈਕ ਪਿੰਡ ਬਾਦਲ ਅਤੇ ਮਲਟੀਪਰਪਜ਼ ਸਟੇਡੀਅਮ ਜਲਾਲਾਬਾਦ, ਫਾਜ਼ਿਲਕਾ ਸ਼ਾਮਲ ਹਨ।
ਇਸ ਮੀਟਿੰਗ ਵਿੱਚ ਸ਼ਾਮਲ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਖੇਡ ਵਿਭਾਗ ਦੇ ਸਕੱਤਰ ਸ੍ਰੀ ਅਸ਼ੋਕ ਗੁਪਤਾ, ਸ੍ਰੀ ਮਨਵੇਸ਼ ਸਿੰਘ ਸਿੱਧੂ, ਸ੍ਰੀ ਅਜੇ ਮਹਾਜਨ ਅਤੇ ਸ੍ਰੀ ਅਸ਼ਵਨੀ ਕੁਮਾਰ ਸ਼ਰਮਾ (ਸਾਰੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਉਪ ਮੁੱਖ ਮੰਤਰੀ) ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਸ੍ਰੀ ਡਾਇਰੈਕਟਰ ਖੇਡਾਂ ਸ੍ਰੀ ਸ਼ਿਵ ਦੁਲਾਰ ਸਿੰਘ ਅਤੇ ਖੇਡਾਂ ਪ੍ਰਾਜੈਕਟਾਂ ਨਾਲ ਸਬੰਧਤ ਕੰਸਟਕਸ਼ਨ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਸਨ।

No comments: