jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 13 June 2013

ਤਕਨੀਕੀ ਸਿੱਖਿਆ ਵਿਭਾਗ ਵਿੱਚ 135 ਸਰਵਿਸ ਪ੍ਰੋਵਾਡੀਡਿੰਗ ਟ੍ਰੇਨਰਜ਼ ਦੀ ਭਰਤੀ ਸ਼ੁਰੂ

www.sabblok.blogspot.com

ਚੰਡੀਗੜ੍ਹ, 13 ਜੂਨ (ਗਗਨਦੀਪ ਸੋਹਲ) : ਪੰਜਾਬ ਸਰਕਾਰ ਨੇ ਤਕਨੀਕੀ ਸਿੱਖਿਆ ਨੂੰ ਮਹੱਤਵ ਦਿੰਦੇ ਹੋਏ ਵੱਡੇ ਪੱਧਰ 'ਤੇ ਭਰਤੀ ਕਰਨ ਦਾ ਫੈਸਲਾ ਲਿਆ ਹੈ। ਇਸ ਤਹਿਤ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ 135 ਸਰਵਿਸ ਪ੍ਰੋਵਾਈਡਿੰਗ ਟ੍ਰੇਨਰਜ਼ ਭਰਤੀ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵਿਭਾਗ ਵੱਲੋਂ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਨੂੰ ਪਹਿਲੇ ਤਿੰਨ ਸਾਲ ਠੇਕੇ 'ਤੇ ਭਰਤੀ ਕਰਕੇ ਉੱਕੀ ਪੁੱਕੀ 30313 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਇਨ੍ਹਾਂ ਨੂੰ ਤਿੰਨ ਸਾਲ ਠੇਕੇ 'ਤੇ ਨੌਕਰੀ ਮੁਕੰਮਲ ਕਰਨ ਉਪਰੰਤ ਪੱਕਾ ਕਰ ਦਿੱਤਾ ਜਾਵੇਗਾ।

ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਰਵਿਸ ਪ੍ਰੋਵਾਡੀਡਿੰਗ ਟ੍ਰੇਨਰਜ਼ ਦੀਆਂ ਕੁੱਲ 135 ਪੋਸਟਾਂ ਵਿੱਚੋਂ 47 ਪੋਸਟਾਂ ਫੈਬਰੀਕੇਸ਼ਨ ਸੈਕਟਰ, 17 ਆਟੋਮੋਬਾਈਲ ਸੈਕਟਰ, 15 ਰੈਫਰਿਜਰੇਟਰ ਅਤੇ ਏਅਰਕੰਡੀਸ਼ਨਿੰਗ ਸੈਕਟਰ, 12 ਫੂਡ ਪ੍ਰੋਸੈਸਿੰਗ ਸੈਕਟਰ, 12 ਐਗਰੀਕਲਚਰ ਮਕੈਨਿਕ ਸੈਕਟਰ, 9 ਪ੍ਰੋਡਕਸ਼ਨ ਅਤੇ ਮੈਨੂਫੈਕਚਰਿੰਗ ਸੈਕਟਰ, 8 ਇਲੈਕਟ੍ਰੀਕਲ ਸੈਕਟਰ, 6 ਕੰਸਟਰਕਸ਼ਨ ਸੈਕਟਰ, 6 ਟੈਕਸਟਾਈਲ ਅਤੇ 3 ਇਨਫਰਮੇਸ਼ਨ ਟੈਕਨੋਲਾਜੀ ਸੈਕਟਰ ਲਈ ਮਨਜ਼ੂਰ ਕੀਤੀਆਂ ਗਈਆਂ ਹਨ। 

ਬੁਲਾਰੇ ਨੇ ਅੱਗੇ ਦੱਸਿਆ ਕਿ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਆਨਲਾਈਨ ਅਪਲਾਈ ਕਰਨ ਲਈ ਉਹ ਵਿਭਾਗੀ ਵੈਬਸਾਈਟ ਮਮਮ.ਤਬਵ.਼ਬਬ;ਖਰਿਗਕਘ਼ਠ.ਫਰਠ 'ਤੇ ਜਾ ਕੇ ਫਾਰਮ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਹੋਰ ਤਰੀਕੇ ਨਾਲ ਭੇਜੀ ਗਈ ਦਰਖਾਸਤ ਮਨਜ਼ੂਰ ਨਹੀਂ ਕੀਤੀ ਜਾਵੇਗੀ। ਕਿਸੇ ਹੋਰ ਵਧੇਰੇ ਜਾਣਕਾਰੀ ਲਈ ਵੀ ਇਸ ਹੀ ਵੈਬਸਾਈਟ 'ਤੇ ਲਾਗਇਨ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ 11 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਜੋ 1 ਜੁਲਾਈ ਤੱਕ ਚੱਲੇਗੀ। ਇਸ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ 'ਤੇ ਗੌਰ ਨਹੀਂ ਕੀਤਾ ਜਾਵੇਗਾ

No comments: