jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 13 June 2013

ਅਸਮਾਨੀ ਬਿਜਲੀ ਡਿੱਗਣ ਨਾਲ ਕਰੀਬ 400 ਈਮੂ ਮਰੇ

www.sabblok.blogspot.com

ਲੱਗਭਗ 13 ਲੱਖ ਰੁਪਏ ਦੇ ਨੁਕਸਾਨ  

ਬਰਨਾਲਾ, 13 ਜੂਨ (ਜਗਸੀਰ ਸਿੰਘ ਸੰਧੂ) : ਅੱਜ ਦੁਪਿਹਰ ਸਮੇਂ ਪਿੰਡ ਵਜੀਦਕੇ ਖੁਰਦ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਈਮੂ ਫਾਰਮ ਵਿੱਚ ਸੈਕੜੇ ਈਮੂ (ਬੱਚੇ) ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੇਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿੱਧੂ ਈਮੂ ਫਾਰਮ ਦੇ ਮਾਲਕ ਸ੍ਰ. ਕੁਲਵੰਤ ਸਿੰਘ, ਸ੍ਰ. ਹਰਪਾਲ ਸਿੰਘ ਅਤੇ ਡਾ. ਅਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਦੁਪਿਹਰ ਸਮੇਂ ਬਹੁਤ ਜਿਆਦਾ ਬਾਰਸ ਹੋ ਰਹੀ ਸੀ ਪਰ 12 ਵਜੇ ਦੇ ਕਰੀਬ ਈਮੂ ਫਾਰਮ 'ਤੇ ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ 400 ਦੇ ਕਰੀਬ 3 ਤੋਂ 5 ਮਹੀਨੇ ਦੀ ਉਮਰ ਦੇ ਈਮੂ ਬੱਚੇ ਮਾਰੇ ਗਏ। ਜਿਸ ਨਾਲ 13 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਅਨੁਮਾਨ ਹੈ। ਉਹਨਾਂ ਨੇ ਦੱਸਿਆ ਕਿ ਅਸੀ ਘਟਨਾ ਸਮੇਂ ਈਮੂ ਫਾਰਮ ਵਿੱਚ ਚੱਲਦਾ ਉਸਾਰੀ ਦਾ ਕੰਮ ਬੰਦ ਕਰਕੇ ਈਮੂ ਫਾਰਮ ਦੇ ਨਾਲ ਬਣੇ ਦਫਤਰ ਵਿੱਚ ਬੈਠੇ ਸੀ ਅਤੇ ਸਾਨੂੰ ਇੱਕ ਉਚੀ ਖੜਾਕ ਸੁਣਾਈ ਦਿੱਤਾ। ਜਦੋਂ ਅਸੀ ਬਾਹਰ ਆ ਕੇ ਦੇਖਿਆ ਤਾਂ ਈਮੂ ਬੱਚੇ ਤੜਫ ਤੜਫ ਕੇ ਮਰ ਰਹੇ ਸਨ। ਈਮੂ ਫਾਰਮ ਦੇ ਮਾਲਕਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਖੇਤੀਬਾੜੀ ਦੇ ਨਾਲ ਸਹਾਇਕ ਕਿੱਤੇ ਵਜੋ ਦੋ ਸਾਲ ਪਹਿਲਾ ਈਮੂ ਪਾਲਣ ਦਾ ਕਿੱਤਾ ਸੁਰੂ ਕੀਤਾ ਸੀ ਅਤੇ ਹੁਣ ਜਦੋਂ ਕਿ ਫਾਰਮ ਤੋਂ ਆਰਥਿਕ ਲਾਭ ਮਿਲਣ ਦੀ ਆਸ ਸੀ ਤਾਂ ਕੁਦਰਤੀ ਕਰੋਪੀ ਨਾਲ ਉਹਨਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ, ਸਰਪੰਚ ਕਰਮ ਸਿੰਘ ਬਾਜਵਾ, ਸੀਨੀਅਰ ਕਾਗਰਸੀ ਆਗੂ ਬਾਬੂ ਵਜੀਰ ਚੰਦ ਵਜੀਦਕੇ, ਪੰਚ ਦਲਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ ਯੋਗ ਮੁਆਵਜੇ ਦੀ ਮੰਗ ਕੀਤੀ ਹੈ।

No comments: