jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 19 June 2013

ਬੈਂਕ ਵਿੱਚ ਪੈਸੇ ਜਮ੍ਹਾ ਕਰਾਉਣ ਗਏ ਤੋਂ ਚਾਕੂ ਦੀ ਨੋਕ ਤੇ 15000/- ਰੁਪਏ ਦੀ ਲੁੱਟ ਖੋਹ ਕਰਨ ਵਾਲਾ ਨੌਸਰਬਾਜ਼ ਸਾਥੀ ਸਮੇਤ ਪੁਲਿਸ ਹੱਥੇ ਚੜ੍ਹਿਆ

www.sabblok.blogspot.com

 ਲੁਧਿਆਣਾ (ਸਤਪਾਲ ਸੋਨੀ) 14 ਜੂਨ ਨੂੰ ਸਟੇਟ ਬੈਂਕ ਆਫ ਇੰਡੀਆ ਫੁਆਰਾ ਚੌਂਕ ਵਿੱਖੇ ਸਿਵਲ ਸਿੱਟੀ ਵਾਸੀ ,ਸਾਹਿਬ ਅੰਜੂਮ ਸਟੇਟ ਬੈਂਕ ਆਫ ਇੰਡੀਆ ਫੁਆਰਾ ਚੌਂਕਵਿੱਖੇ ਬੈਂਕ ਵਿੱਚ 15000/- ਰੁਪਏ ਜਮ੍ਹਾ ਕਰਾਉਣ ਗਿਆ ਜਦ ਉਹ ਰੁਪਏ ਜਮ੍ਹਾਂਕਰਾਉਣਵਾਲਾ ਫਾਰਮ ਭਰ ਰਿਹਾ ਸੀ ਤਾਂ ਪਹਿਲਾਂ ਤੋਂ ਮੌਜੂਦ 2 ਵਿਅਕਤੀਆਂ ਨੇ ਫਾਰਮ ਭਰਨ ਵਾਸਤੇ ਮੇਰੇ ਤੋਂ ਪੈਨ ਮੰਗਿਆ ਅਤੇ ਪੈਨ ਲੈਕੇ ਬੈਂਕ ਤੋਂ ਬਾਹਰ ਆਗਏ। ਸਾਹਿਬ ਅੰਜੂਮ ਆਪਣਾ ਪੈਨ ਲੈਣ ਲਈ ਬੈਂਕ ਤੋਂ ਬਾਹਰ ਆ ਗਿਆ ਜਿਥੇ ਉਹ ਚਾਕੂ ਦੀ ਨੋਕ ਤੇ ਸਾਹਿਬ ਅੰਜੂਮ ਤੋਂ 15000/- ਰੁਪਏ ਖੋਹਕੇ ਅਤੇ ਫਰਾਰ ਹੋ ਗਏ ਸਨ । ਥਾਨਾ ਡਵੀਜ਼ਨ ਨੰ: 8 ਵਿੱਖੇ ਧਾਰਾ 420 ਦਾ ਮੁੱਕਦਮਾ ਦਰਜ਼ ਕਰਕੇ ਅਣਪਛਾਤੇ ਦੋਸ਼ੀ ਦੀ ਭਾਲ ਸ਼ੁਰੂਕਰ ਦਿੱਤੀ ਗਈ ।ਏ.ਸੀ.ਪੀ. ਗੁਰਪ੍ਰੀਤ ਕੌਰ ਪੁਰੇਵਾਲ ਦੀਆਂ ਹਦਾਇਤਾਂ ਤੇ ਨੌਸਰਬਾਜ਼ ਅਤੇ ਲੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਦੀ ਭਾਲ ਉਸੇ ਦਿਨ ਤੋਂ ਸ਼ੁਰੂ ਕਰ ਦਿੱਤੀ ਗਈ ।ਪਿੱਛਲੀ ਸ਼ਾਮ ਥਾਨੇਦਾਰ ਅਜੈਬ ਸਿੰਘ ਨੇ ਸੀ.ਆਈ ਏ. ਜ਼ੋਨ 3 ਦੇ ਇੰਚਾਰਜ਼ ਸਬ-ਇੰਸਪੈਕਟਰ ਦਰਬਾਰਾ ਸਿੰਘ ਸਮੇਤ ਪੁਲਿਸ ਪਾਰਟੀ ਫੁਆਰਾ ਚੌਂਕ ਵਿੱਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਕਤ ਮੁਕਦਮੇ ਵਿੱਚ ਦੋਸ਼ੀ ਪ੍ਰਗਟ ਮਸੀਹ ਵਾਸੀ ਪਿੰਡ ਲੁਹਾਰਾ,ਥਾਨਾ ਡਾਬਾ ਅਤੇ ਰਾਹੁਲ ਵਾਸੀ ਪ੍ਰੀਤਮ ਨਗਰ,ਨੇੜੇ ਕਵਾਲਟੀ ਗਰਾਊਂਡ, ਥਾਨਾ ਸ਼ਿਮਲਾਪੁੱਰੀ ਲੁਧਿਆਣਾ ਨੂੰ ਮੋਟਰ ਸਾਈਕਲ ਨੂੰ ਪੀ.ਬੀ.10-ਈ.ਏ-( ਟੀ ) 9882 ਸਮੇਤ ਕਾਬੂ ਕੀਤਾ ਜਿਨ੍ਹਾਂ ਦੀ ਸਾਹਿਬ ਅੰਜੂਮ ਨੇ ਮੌਕੇ ਤੇ ਸ਼ਨਾਖਤ ਕਰ ਲਈ । ਦੋਸ਼ੀਆਂ ਪਾਸੋਂ 4000 ਰੁਪਏ ਨਕਦ ਅਤੇ ਇਕ ਨੋਟ ਨੂਮਾ ਕਾਗਜਾਤ ਦਾ ਬੰਡਲ ਅਤੇ ਮੋਟਰ ਸਾਈਕਲ ਨੂੰ ਪੀ.ਬੀ.10-ਈ.ਏ-( ਟੀ ) 9882 ਬਰਾਮਦ ਹੋਇਆ ।ਦੋਸ਼ੀਆਂ ਪਾਸੋਂ ਹੋਰ ਪੁੱਛ-ਗਿੱਛ ਜਾਰੀ ਹੈ ।ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਹੁਣ ਤਕ 10-12 ਵਾਰਦਾਤਾਂ ਕਰ ਚੁੱਕੇ ਹਨ ਅਤੇ ਉਨ੍ਹਾਂ ਤੇ ਵੱਖ-ਵੱਖ ਥਾਨਿਆਂ ਵਿੱਚ ਲੁੱਟ-ਖੋਹ ਦੇ ਕਈ ਮੁਕਦਮੇ ਵੀ ਦਰਜ ਹਨ ।

No comments: