jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 19 June 2013

ਮੌਤ ਦੇ ਮੂੰਹ 'ਚ ਫਸੇ ਲੋਕਾਂ ਲਈ ਰੱਬ ਬਣ ਕੇ ਪੁੱਜੀ ਸੈਨਾ

www.sabblok.blogspot.com



ਦੇਹਰਾਦੂਨ- ਉਤਰਾਖੰਡ ਵਿਚ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਲਈ ਸੈਨਾ ਰੱਬ ਦਾ ਰੂਪ ਬਣ ਕੇ ਪੁੱਜੀ ਹੈ। ਸੈਨਾ ਦੇ ਜਵਾਨਾਂ ਵਲੋਂ ਕਈ ਲੋਕਾਂ ਨੂੰ ਮੌਤ ਦੇ ਮੂੰਹ ਵਿਚੋਂ ਹੈਲੀਕਾਪਟਰ ਰਾਹੀਂ ਕੱਢਿਆ ਗਿਆ ਹੈ। ਬੁੱਧਵਾਰ ਨੂੰ ਦੇਹਰਾਦੂਨ ਦੇ ਹਵਾਈ ਅੱਡੇ 'ਤੇ ਪਹੁੰਚੇ ਕੁਝ ਲੋਕਾਂ ਨੇ ਸੈਨਾ ਦੀ ਕਾਰਗੁਜ਼ਾਰੀ ਦੀ ਜੰਮ ਕੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੈਨਾ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਆਉਣ ਦਿੱਤੀ।
 

ਮੌਤ ਦੇ ਮੂੰਹ 'ਚੋਂ ਨਿਕਲ ਕੇ ਸੁਰੱਖਿਅਤ ਵਾਪਸ ਪਰਤੇ ਲੋਕਾਂ ਦੇ ਚੇਹਰਿਆਂ 'ਚ ਆਪਣਿਆਂ ਨੂੰ ਮਿਲਣ ਦੀ ਖੁਸ਼ੀ ਦੇਖਦੇ ਹੀ ਬਣ ਰਹੀ ਸੀ। ਪਿਛਲੇ ਚਾਰ ਦਿਨਾਂ ਤੋਂ ਹੜ੍ਹਾਂ ਕਾਰਨ ਰਸਤੇ 'ਚ ਫਸੇ ਲੋਕਾਂ ਦੇ ਚੇਹਰੇ 'ਤੇ ਆਪਣਿਆਂ ਨੂੰ ਮਿਲਣ ਦੀ ਖੁਸ਼ੀ ਸਾਫ ਤੌਰ 'ਤੇ ਦੇਖੀ ਜਾ ਸਕਦੀ ਹੈ। ਮੌਤ ਦੇ ਮੂੰਹ 'ਚੋਂ ਵਾਪਸ ਪਰਤੇ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਕੈਦਾਰਨਾਥ ਮੰਦਰ ਦੇ ਆਲੇ-ਦੁਆਲੇ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਹੋਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਬੁੱਧਵਾਰ ਨੂੰ ਸੈਨਾ ਦੇ ਜਵਾਨ ਪੂਰਾ ਦਿਨ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਕੱਢਣ ਤੋਂ ਇਲਾਵਾ ਖਾਣ-ਪੀਣ ਦਾ ਸਾਮਾਨ ਲੋਕਾਂ ਨੂੰ ਪਹੁੰਚਾਉਣ ਵਿਚ ਜੁਟੇ ਰਹੇ। ਹਾਲਾਂਕਿ ਬੁੱਧਵਾਰ ਦੇਰ ਸ਼ਾਮ ਇਕ ਵਾਰ ਫਿਰ ਇਲਾਕੇ ਵਿਚ ਬਰਸਾਤ ਸ਼ੁਰੂ ਹੋ ਗਈ ਹੈ ਜਿਸ ਨਾਲ ਰਾਹਤ ਅਤੇ ਬਚਾਅ ਕਾਰਜ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ।

No comments: