www.sabblok.blogspot.com
ਬਰਨਾਲਾ, 13 ਜੂਨ (ਪੀ ਟੀ ਆਈ ): ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ
ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਇੱਕ ਸਵਾਲ ਦੇ ਜਵਾਬ ਵਿੱਚ ਸਪਸ਼ਟ ਕੀਤਾ ਹੈ ਕਿ ਉਹ
ਦਿੱਲੀ ਵਿਖੇ ਕੇਵਲ ਨਵੰਬਰ 1984 ਦੇ ਸ਼ਹੀਦਾਂ ਦੀ ਯਾਦਗਾਰ ਦੇ ਨੀਂਹ ਪੱਥਰ ਰੱਖਣ ਵਾਲੇ
ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਏ ਸਨ ਅਤੇ ਉਹਨਾਂ ਨੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ
ਮਤਾਬਿਕ ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ
ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਗਏ
ਕਿਸੇ ਸਮਾਗਮ ਵਿੱਚ ਸਿਰਕਤ ਨਹੀਂ ਕੀਤੀ। ਜਥੇਦਾਰ ਨੰਦਗੜ੍ਹ ਨੇ ਸਪੱਸ਼ਟ ਕੀਤਾ ਕਿ ਸ਼ਹੀਦਾਂ
ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਤਿਹਾਸ ਮੁਤਾਬਿਕ 16 ਜੂਨ
ਨੂੰ ਹੀ ਬਣਦਾ ਹੈ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ
ਗੁਰਦੁਆਰਾ ਕਮੇਟੀ ਇਤਿਹਾਸ ਨੂੰ ਵਿਗਾੜ ਰਹੀਆਂ ਹਨ। ਗਿਆਨੀ ਨੰਦਗੜ ਨੇ ਪਹਿਰੇਦਾਰ ਨਾਲ
ਕੀਤੀ ਇੱਕ ਵਿਸੇਸ ਗੱਲਬਾਤ ਦੌਰਾਨ ਕਿਹਾ ਹੈ ਕਿ ਇਤਿਹਾਸ ਮੁਤਾਬਿਕ ਸ਼੍ਰੀ ਗੁਰੂ ਅਰਜਨ ਦੇਵ
ਜੀ ਨੂੰ ਲਾਹੌਰ ਵਿਖੇ ਜਹਾਂਗੀਰ ਬਾਦਸ਼ਾਹ ਦੇ ਹੁਕਮ ’ਤੇ ਚੰਦੂ ਨੇ ਪੰਜ ਦਿਨ ਤਸੀਹੇ
ਦਿੱਤੇ ਸਨ ਅਤੇ ਇਸ ਉਪਰੰਤ ਰਾਵੀ ਦੇ ਕਿਨਾਰੇ ਪੰਚਮ ਪਾਤਸ਼ਾਹ ਸਹਾਦਤ ਨੂੰ ਪ੍ਰਾਪਤ ਕਰ ਗਏ
ਸਨ। ਉਹਨਾਂ ਦੋਵਾਂ ਕਮੇਟੀਆਂ ਦੇ ਪ੍ਰਧਾਨਾਂ ਨੂੰ ਸਵਾਲ ਕੀਤਾ ਹੈ ਕਿ ਜੇਕਰ ਸ਼੍ਰੀ ਗੁਰੂ
ਅਰਜਨ ਦੇਵ ਜੀ ਦੀ ਸ਼ਹੀਦੀ 12 ਜੂਨ ਨੂੰ ਹੋਈ ਸੀ ਤਾਂ ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ
ਹਰਗੋਬਿੰਦ ਸਾਹਿਬ ਜੀ ਨੂੰ 11 ਜੂਨ ਨੂੰ ਗੁਰਗੱਦੀ ਕਿਸ ਨੇ ਅਤੇ ਕਿਵੇਂ ਦੇ ਦਿੱਤੀ।
ਗਿਆਨੀ ਨੰਦਗੜ੍ਹ ਨੇ ਸਪਸ਼ਟ ਕੀਤਾ ਕਿ ਪੰਚਮ ਪਾਤਿਸ਼ਾਹ ਲਾਹੌਰ ਨੂੰ ਜਾਣ ਸਮੇਂ ਹੀ ਛੇਵੇਂ
ਪਾਤਿਸ਼ਾਹ ਨੂੰ ਗੁਰਗੱਦੀ ਬਖਸ਼ ਗਏ ਸਨ, ਇਸ ਤਰਾਂ ਜਦੋਂ ਅਸੀਂ 11 ਜੂਨ ਨੂੰ ਮੀਰੀ ਪੀਰੀ ਦੇ
ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਉਂਦੇ ਹਾਂ ਤਾਂ ਇਤਿਹਾਸ
ਮੁਤਾਬਿਕ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੰਜ ਦਿਨ ਬਾਅਦ 16 ਜੂਨ ਨੂੰ
ਹੀ ਬਣਦਾ ਹੈ। ਸ਼ੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਪਾਕਿਸਤਾਨ ਗਏ ਜਥੇ
ਵੱਲੋਂ ਸ਼ਹੀਦੀ ਦਿਹਾੜਾ 12 ਜੂਨ ਨੂੰ ਮਨਾਏ ਜਾਣ ਸਬੰਧੀ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ
ਪ੍ਰਗਟ ਕਰਦਿਆਂ ਗਿਆਨੀ ਨੰਦਗੜ੍ਹ ਨੇ ਕਿਹਾ ਕਿ ਗੁਰੂਘਰ ਵਿੱਚ ਅਰਦਾਸ ਤਾਂ ਕੋਈ ਵੀ ਕਿਸੇ
ਟਾਇਮ ਕਰ ਸਕਦਾ ਹੈ, ਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ
ਕੈ¦ਡਰ ਮੁਤਾਬਿਕ 16 ਜੂਨ ਨੂੰ ਹੀ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਜਥੇਦਾਰ
ਨੰਦਗੜ੍ਹ ਨੇ ਕਿਹਾ ਹੈ ਕਿ ਪਰਮਜੀਤ ਸਿੰਘ ਸਰਨਾ ਵੱਲੋਂ ਨਵੰਬਰ 1984 ਦੇ ਸ਼ਹੀਦਾਂ ਦੀ
ਯਾਦਗਾਰ ਦਾ ਵਿਰੋਧ ਕਰਨਾ ਬਹੁਤ ਮਾੜੀ ਅਤੇ ਘਟੀਆ ਗੱਲ ਹੈ, ਜਦਕਿ ਚਾਹੀਦਾ ਤਾਂ ਇਹ ਸੀ ਕਿ
ਕੇਂਦਰ ਦੀ ਕਾਂਗਰਸ ਸਰਕਾਰ ਹੀ ਸਿੱਖਾਂ ਦੇ ਜਖਮਾਂ ’ਤੇ ਮੱਲਮ ਲਾਉਣ ਲਈ ਖੁਦ ਨਵੰਬਰ
ਚੌਰਾਸੀ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਂਦੀ।
No comments:
Post a Comment