jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 13 June 2013

ਸ੍ਰੀ ਅਕਾਲ ਤਖਤ ਦੇ ਬੁਲਾਵੇ ‘ਤੇ ਨਿਮਾਣੇ ਸਿੱਖ ਵਜੋਂ ਪੇਸ਼ ਹੋਵਾਂਗਾ-ਸਰਨਾ

www.sabblok.blogspot.com

paramjit_singh_sarnaਅੰਮ੍ਰਿਤਸਰ 13 ਜੂਨ (ਪੀ ਟੀ ਆਈ ) ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਬੀਤੇ ਕਲ ਗੁਰੂਦੁਆਰਾ ਰਕਾਬ ਗੰਜ ਵਿਖੇ ਦਿੱਲੀ ਕਮੇਟੀ ਦੀ ਨਵੀ ਟੀਮ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁੱਖੀ ਸੁਖਬੀਰ ਸਿੰਘ ਬਾਦਲ ਵੱਲੋਂ ਨਵੰਬਰ 1984 ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦੀ ਯਾਦ ਵਿੱਚ ਗੁਰੂਦੁਆਰਾ ਰਕਾਬ ਗੰਜ ਵਿਖੇ ਭਾਜਪਾ ਤੇ ਆਰ.ਐਸ.ਐਸ ਦੇ ਆਗੂਆ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਵਾਏ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਪਣੀ ਜਥੇਦਾਰੀ ਦੇ ਕਾਰਜ ਕਾਲ ਦੌਰਾਨ ਆਰ ਐਸ.ਐਸ ਨੂੰ ਕਈ ਵਾਰੀ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਜਮਾਤ ਦੱਸ ਚੁੱਕੇ ਹਨ ਪਰ ਮੌਜੂਦਾ ਜਥੇਦਾਰ ਨੇ ਇਸ ਪੰਥ ਵਿਰੇਧੀ ਜਮਾਤ ਨਾਲ ਮਿਲ ਕੇ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖ ਕੇ ਸਿੱਖ ਸਿਧਾਂਤਾ ਤੇ ਪਰੰਪਰਾ ਦਾ ਘਾਣ ਕੀਤਾ ਹੈ ਜਿਸ ਦਾ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਭਾਜਪਾ ਦੀ ਮਾਂ ਜਮਾਤ ਆਰ.ਐਸ.ਐਸ ਦੇ ਨਾਲ ਜਥੇਦਾਰ ਅਕਾਲ ਤਖਤ ਵੱਲੋ ਗਲਵਕੜੀ ਪਾਉਣਾ ਕਿਸੇ ਨਵੀ ਮੰਦਭਾਗੀ ਘਟਨਾ ਦਾ ਸੰਕੇਤ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਵਾਲੀ ਉਹ ਕਾਂਗਰਸ ਨੂੰ ਵੀ ਬਰੀ ਨਹੀ ਕਰਦੇ ਪਰ ਆਰ.ਐਸ.ਐਸ ਨੇ ਤਾਂ ਸਿੱਖ ਪੰਥ ਨੂੰ ਪਰੰਪਰਾਗਤ ਤੇ ਸਿਧਾਂਤਕ ਦੋਵੇ ਤਰੀਕਿਆ ਨਾਲ ਹੀ ਨੁਕਸਾਨ ਪਹੁੰਚਾਇਆ ਹੈ। ਉਹਨਾਂ ਕਿਹਾ ਕਿ 2004 ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ ਨੂੰ ਲੈ ਕੇ ਆਰ.ਐਸ.ਐਸ ਦੁਆਰਾ ਸਿੱਖਾਂ ਵਿੱਚ ਪਾੜ ਪਾਉਣ ਲਈ ਬਣਾਈ ਗਈ ਰਾਸ਼ਟਰੀ ਸਿੱਖ ਸੰਗਤ ਦੇ ਮੁੱਖੀ ਰੁਲਦਾ ਸਿੰਘ ਤੇ ਰਾਜਸਥਾਨ ਦੇ ਭਾਜਪਾ ਕਾਰਕੁੰਨ ਐਡੀਸ਼ਨਲ ਐਡਵੋਕਟ ਜਨਰਲ ਗੁਰਚਰਨ ਸਿੰਘ ਗਿੱਲ ਨੇ ਇੱਕ ਮਾਰਚ ਦੀ ਆਗਿਆ ਮੰਗੀ ਸੀ ਤਾਂ ਜਥੇਦਾਰ ਵੇਦਾਂਤੀ ਨੇ ਆਗਿਆ ਦੇਣ ਤੋ ਇਨਕਾਰ ਕਰਦਿਆ ਕਿਹਾ ਸੀ ਕਿ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਜਮਾਤ ਆਰ.ਐਸ.ਐਸ ਨੂੰ ਮਾਰਚ ਕੱਢਣ ਦੀ ਆਗਿਆ ਨਹੀ ਦਿੱਤੀ ਜਾ ਸਕਦੀ। ਇਸ ਸਬੰਧ ਵਿੱਚ ਭਾਈ ਗੁਰਦਾਸ ਹਾਲ ਵਿਖੇ ਅਕਾਲੀ ਆਗੂਆ, ਆਰ.ਐਸ.ਐਸ ਦੇ ਕਾਰਕੁੰਨਾਂ ਨਾਲ ਹੋਈ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆ ਜਥੇਦਾਰ ਵੇਦਾਂਤੀ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਉਹਨਾਂ ਦੀ ਜਥੇਦਾਰੀ ਰਹੇ ਜਾਂ ਨਾ ਰਹੇ ਪਰ ਉਹ ਆਰ ਐਸ.ਐਸ ਨੂੰ ਮਾਰਚ ਕੱਢਣ ਦੀ ਇਜਾਜਤ ਨਹੀ ਦੇ ਸਕਦੇ। ਉਸ ਸਮੇਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਆਰ ਐਸ ਐਸ ਦਾ ਪੱਖ ਪੂਰਿਆ ਸੀ ਜਦ ਕਿ ਮਰਹੂਮ ਕੈਪਟਨ ਕੰਵਲਜੀਤ ਸਿੰਘ ਜਥੇਦਾਰ ਵੇਦਾਂਤੀ ਨਾਲ ਖੜੇ ਸਨ। ਉਹਨਾਂ ਕਿਹਾ ਕਿ ਦੂਸਰੇ ਦਿਨ ਜਥੇਦਾਰ ਵੇਦਾਂਤੀ ਨੇ ਬਿਆਨ ਵੀ ਦਾਗ ਦਿੱਤਾ ਸੀ ਕਿ ਸਿੱਖ ਸਿਰਫ ਪੰਥਕ ਮਾਰਚਾਂ ਨੂੰ ਹੀ ਸਹਿਯੋਗ ਕਰਨ ਤੇ ਪੰਥ ਵਿਰੋਧੀ ਤਾਕਤਾਂ ਦੇ ਕਿਸੇ ਵੀ ਮਾਰਚ ਨੂੰ ਸਹਿਯੋਗ ਨਾ ਕਰਨ। ਇਸੇ ਤਰਾ 2005 ਤੇ 2006 ਵਿੱਚ ਵੀ ਜਥੇਦਾਰ ਵੇਦਾਂਤੀ ਨੇ ਬਿਆਨ ਦੇ ਕੇ ਸਿੱਖ ਪੰਥ ਨੂੰ ਸੁਚੇਤ ਕਰਦਿਆ ਕਿਹਾ ਸੀ ਕਿ ਆਰ.ਐਸ.ਐਸ ਸਿੱਖਾਂ ਦੀ ਦੁਸ਼ਮਣ ਇੱਕ ਨੰਬਰ ਜਮਾਤ ਹੈ ਇਸ ਨੂੰ ਕਿਸੇ ਪ੍ਰਕਾਰ ਦਾ ਸਹਿਯੋਗ ਨਾ ਦਿੱਤਾ ਜਾਵੇ ਤੇ ਅਖੀਰ ਸੱਚ ਬੋਲਣ ਕਾਰਨ 2007 ਵਿੱਚ ਵੇਦਾਂਤੀ ਸਾਹਿਬ ਦੀ ਛੁੱਟੀ ਕਰ ਦਿੱਤੀ ਗਈ।
ਉਹਨਾਂ ਕਿਹਾ ਕਿ ਜਿਸ ਆਰ ਐਸ.ਐਸ ਦੇ ਖਿਲਾਫ ਸ੍ਰੀ ਅਕਾਲ ਤਖਤ ਤੇ ਸਿੱਖਾਂ ਦੇ ਨਾਮ ਸੰਦੇਸ਼ ਵੀ ਜਾਰੀ ਹੁੰਦੇ ਰਹੇ ਹੋਣ ਤੇ ਉਸ ਆਰ.ਐਸ.ਐਸ ਤੇ ਭਾਜਪਾ ਨਾਲ ਮਿਲ ਕੇ ਗੁਰੂਦੁਆਰਾ ਰਕਾਬ ਗੰਜ ਵਿਖੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰੂਦੁਆਰਾ ਸਾਹਿਬ ਦੇ ਅੰਦਰ ਹੀ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣਾ ਕਦਾਚਿਤ ਵੀ ਜਾਇਜ ਨਹੀ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਨਾ ਇੱਕ ਦਿਨ ਇਹ ਬੱਜਰ ਗਲਤੀ ਦੇ ਕਾਰਨ ਗੁਰੂ ਸਾਹਿਬ ਤੇ ਸਿੱਖ ਪੰਥ ਨੂੰ ਜਵਾਬ ਦੇਣਾ ਪਵੇਗਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਤੋ ਪਹਿਲਾਂ ਉਹਨਾਂ ਦੇ ਸਾਹਮਣੇ ਭਾਈ ਮਤੀ ਦਾਸ , ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਪਰ ਗੁਰੂ ਸਾਹਿਬ ਦੇ ਨਾਲ ਸ਼ਹੀਦ ਹੋਣ ਵਾਲੇ ਕਿਸੇ ਵੀ ਸ਼ਹੀਦ ਦੀ .ਯਾਦ ਵਿੱਚ ਕੋਈ ਯਾਦਗਾਰ ਨਹੀ ਬਣਾਈ ਗਈ ਜਦ ਕਿ ਉਹਨਾਂ ਦੀਆ ਸ਼ਹਾਦਤਾਂ ਅਕੀਦੇ ਦੀ ਖਾਤਰ ਹੋਈਆ ਸਨ। ਉਹਨਾਂ ਕਿਹਾ ਕਿ ਉਹ ਕਦੇ ਵੀ ਸ਼ਹੀਦੀ .ਯਾਦਗਾਰ ਦੇ ਖਿਲਾਫ ਨਹੀ ਹਨ ਪਰ ਉਹਨਾਂ ਦੀ ਮੰਗ ਤਾਂ ਸਿਰਫ ਇੰਨੀ ਕੁ ਹੀ ਹੈ ਕਿ ਸ਼ਹੀਦ ਯਾਦਗਾਰ ਗੁਰੂਦੁਆਰੇ ਤੋ ਬਾਹਰ ਸਰਕਾਰ ਕੋਲੋ ਜਗਾ ਲੈ ਕੇ ਜਾਂ ਆਪ ਖਰੀਦ ਕੇ ਬਣਾਈ ਜਾਵੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਵੀ ਗੁਰੂਦੁਆਰੇ ਦੇ ਅੰਦਰ ਸ਼ਹੀਦੀ ਯਾਦਗਾਰ ਬਣਾਉਣ ਦਾ ਵਿਰੋਧੀ ਕਰਦਿਆ ਤਖਤਾਂ ਦੇ ਜਥੇਦਾਰਾਂ ਦੀ ਨੁਕਤਾਚੀਨੀ ਕੀਤੀ ਹੈ। ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਲਈ ਵੀ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਨਹੀ ਆਏ ਸਗੋਂ ਪੰਜਾਬ ਤੋ ਬਾਦਲ ਮਾਰਕਾ ਤਿੰਨ ਜਥੇਦਾਰ ਹੀ ਪੁੱਜੇ ਜਿਹਨਾਂ ਨੂੰ ਬਾਹੁਕਮ ਬਰਾਸਤਾ ਸੁਖਬੀਰ ਸਿੰਘ ਬਾਦਲ ਬੁਲਾਇਆ ਗਿਆ ਸੀ।
ਜਦੋਂ ਉਹਨਾਂ ਨੂੰ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਵੱਲੋ ਅਕਾਲ ਤਖਤ ਤੇ ਤਲਬ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਪੰਥ ਵਿਰੋਧੀ ਕੁਝ ਵੀ ਨਹੀ ਕੀਤਾ ਫਿਰ ਜੇ ਸੱਚ ਨੂੰ ਫਾਂਸੀ ਲੱਗਣ ਵਾਂਗ ਜਥੇਦਾਰ ਉਹਨਾਂ ਨੂੰ ਅਕਾਲ ਤਖਤ ਤੇ ਬੁਲਾਉਦਾ ਹੈ ਤਾਂ ਉਹ ਸ੍ਰੀ ਅਕਾਲ ਤਖਤ ਅੱਗੇ ਨਤਮਸਤਕ ਹੁੰਦਿਆ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਗੇ ਤੇ ਸ੍ਰੀ ਅਕਾਲ ਤੋ ਲਗਾਈ ਜਾਣ ਵਾਲੀ ਤਨਖਾਹ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ ਪਰ ਉਹ ਜਥੇਦਾਰ ਜੀ ਨੂੰ ਇਹ ਜਰੂਰ ਪੁੱਛਣਗੇ ਕਿ ਕੀ ਆਰ.ਐਸ.ਐਸ ਤੇ ਭਾਜਪਾ ਨਾਲ ਮਿਲ ਕੇ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣਾ ਜਾਇਜ ਹੈ? ਉਹਨਾਂ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਉਹ ਸੱਚ ਬੋਲਣ ਤੋ ਪਿੱਛੇ ਨਹੀ ਹੱਟਣਗੇ ਤੇ ਪੰਥਕ ਸਿਧਾਂਤਾ ਤੇ ਪਰੰਪਰਾਵਾਂ ਤੇ ਸੰਜੀਦਗੀ ਨਾਲ ਪਹਿਰਾ ਦਿੰਦੇ ਰਹਿਣਗੇ।
ਬੀਤੇ ਕਲ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਵੇਲੇ ਸੰਗਤਾਂ ਦੀ ਹਾਜਰੀ ਫਿੱਕੀ ਰਹਿਣ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀ ਚੋਣਾਂ ਦੇ ਕਰੀਬ ਚਾਰ ਮਹੀਨਿਆ ਦੇ ਬਾਅਦ ਹੀ ਦਿੱਲੀ ਦੇ ਸਿੱਖਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਕੋਲੋ ਬਾਦਲਕਿਆ ਨੂੰ ਸੱਤਾ ਦੇ ਕੇ ਗਲਤੀ ਹੋ ਗਈ ਹੈ। ਉਹਨਾਂ ਕਿਹਾ ਕਿ ਦਿੱਲੀ ਸਿੱਖ ਬਹੁਤ ਸਿਆਣੇ ਹਨ ਤੇ ਗੁਰੂ ਘਰ ਦੇ ਅਨਿਨ ਭਗਤ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਸ਼ਹੀਦੀ ਯਾਦਗਾਰ ਗੁਰੂਦੁਆਰੇ ਤੋ ਬਾਹਰ ਬਣਾਉਣ ਲਈ ਦਿੱਲੀ ਦੇ ਸਿੱਖ ਦਿੱਲੀ ਅਕਾਲੀ ਦਲ ਨੂੰ ਸਹਿਯੋਗ ਕਰਨਗੇ।

No comments: