www.sabblok.blogspot.com
ਨਵੀਂ ਦਿੱਲੀ (12 ਜੂਨ,ਪਰਮਿੰਦਰਪਾਲ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਨਵੰਬਰ ੧੯੮੪ ਦੋਰਾਨ ਸ਼ਹੀਦ ਹੋਏ ਸਿੱਖ ਸ਼ਹੀਦਾ ਦੀ ਯਾਦ ਵਿਚ ਬਨਣ ਵਾਲੇ ੧੯੮੪ ਸਿੱਖ ਕਤਲੇਆਮ ਯਾਦਗਾਰ ਦਾ ਨੀਹ ਪੱਥਰ ਅੱਜ ਗਿਆਨੀ ਤ੍ਰਿਲੋਚਨ ਸਿੰਘ ਜੱਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਵਲੋਂ ਅਰਦਾਸ ਕਰਨ ਦੇ ਉਪਰੰਤ ਰਖਿਆ ਗਿਆ, ਨੀਹ ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਨੂੰ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਨਿਭਾਇਆ ਇਸ ਮੋਕੇ ਪੰਥ ਦੀਆਂ ਸਿਰਮੋਰ ਧਾਰਮਕ ਹਸਤਿਆਂ ਹਾਜਰ ਸਨ ਜਿਸ ਵਿਚ ਪ੍ਰਮੁੱਖ ਨੇ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਗਿਆਨੀ ਮਲ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਗੁਰਮੁਖ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਲਖਾ ਸਿੰਘ ਜੀ ਨਾਨਕਸਰ ਵਾਲੇ, ਮਹੰਤ ਅਮ੍ਰਿਤਪਾਲ ਸਿੰਘ ਗੁਰਦੁਆਰਾ ਟਿਕਾਣਾ ਸਾਹਿਬ ਸਹਿਤ ਸਿਆਸੀ ਹਸਤੀਆਂ ਵੀ ਮੌਜੁਦ ਸਨ ਜਿਸ ਵਿਚ ਮੁੱਖ ਨੇ ਸੁਖਬੀਰ ਸਿੰਘ ਬਾਦਲ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਾਜਨਾਥ ਸਿੰਘ ਕੌਮੀ ਪ੍ਰਧਾਨ ਭਾਜਪਾ, ਸੁਸ਼ਮਾ ਸਵਰਾਜ ਨੇਤਾ ਵਿਰੋਧੀ ਧਿਰ ਲੋਕ ਸਭਾ, ਜੱਥੈਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਡੰਸਾ, ਹਰਸਿਮਰ ਕੌਰ ਬਾਦਲ, ਨਰੇਸ਼ ਗੁਜਰਾਲ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਦਿੱਲੀ ਭਾਜਪਾ ਪ੍ਰਧਾਨ ਵਿਜੇ ਗੋਇਲ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਨੰਦ, ਗੁਰਮਿੰਦਰ ਸਿੰਘ ਮਠਾਰੂ, ਨਿਗਮ ਪਾਰਸ਼ਦ ਜਤਿੰਦਰ ਸਿੰਘ ਸ਼ੰਟੀ ਸਣੇ ਦਿੱਲੀ ਕਮੇਟੀ ਮੈਂਬਰ ਜਸਬੀਰ ਜੱਸੀ, ਕੈਪਟਨ ਇੰਦਰਪ੍ਰੀਤ ਸਿੰਘ ਸਮਰਦੀਪ ਸਿੰਘ ਸੰਨੀ, ਚਮਨ ਸਿੰਘ, ਗੁਰਲਾਡ ਸਿੰਘ, ਅੇਮ. ਪੀ. ਐਸ. ਚੱਡਾ, ਪਰਮਜੀਤ ਸਿੰਘ ਚੰਡੋਕ, ਅਮਰਜੀਤ ਸਿੰਘ ਪੱਪੂ, ਇੰਦਰਜੀਤ ਸਿੰਘ ਮੌਂਟੀ ਮੌਜੂਦ ਸਨ। ਦਿੱਲੀ ਕਮੇਟੀ ਦੇ ਪ੍ਰਬੰਧਕਾ ਨੇ ਸਾਰੀ ਸਰਕਾਰੀ ਰੁਕਾਵਟਾਂ ਤੋਂ ਪਾਸਾ ਵਟਦੇ ਹੋਏ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਇਕ ਘੰਟਾ ਪਹਿਲਾ ਨੀਹ ਪੱਥਰ ਰਖ ਕੇ ਦਿੱਲੀ ਤਖਤ ਨੂੰ ਇਹ ਸਿੱਧਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦਿੱਲੀ ਕਮੇਟੀ ਜੋ ਕਿ ਦਿੱਲੀ ਦੇ ਚੁਣੇ ਹੋਏ ਸਿੱਖਾ ਦੀ ਇਕ ਧਾਰਮਕ ਜਮਾਤ ਹੈ ਨਾਲ ਹੀ ਉਹ ਸਿੱਖ ਕੌਮ ਦੇ ਦਰਪੇਸ਼ ਮੌਜੂਦਾ ਚੁਨੋਤੀਆਂ ਦਾ ਮੁਕਾਬਲਾ ਕਰਨ ਵਿਚ ਪੁਰੇ ਤੌਰ ਤੇ ਸਮਰਥ ਹੈ ਤੇ ਆਪਣੇ ਪਿਛਲੇ ਪ੍ਰਬੰਧਕਾ ਵੰਗ ਸਰਕਾਰ ਦੀ ਝੌਲੀਚੁਕ ਨਹੀਂ ਹੈ।ਇਸ ਮੌਕੇ ਵੱਖ ਵੱਖ ਸਿੰਘ ਸਭਾਵਾਂ ਅਤੇ ਪੰਥਕ ਜੱਥੇਬੰਦੀਆਂ ਵਲੋਂ ਦਿੱਲੀ ਕਮੇਟੀ ਨੂੰ ਯਾਦਗਾਰ ਦੀ ਉਸਾਰੀ ਵਾਸਤੇ ਲੱਖਾਂ ਰੁਪਏ ਦੇਣ ਦੀ ਘੋਸ਼ਣਾ ਕੀਤੀ ਗਈ।
No comments:
Post a Comment