jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 7 June 2013

ਮਹਿਲ ਕਲਾਂ ਦੇ ਜੰਮਪਲ਼ ਪ੍ਰਵਾਸੀ ਭਾਰਤੀ ਪ੍ਰਿਤਪਾਲ ਸਿੰਘ ਬੁੱਟਰ ਦੀ ਅਗਵਾਈ ਹੇਠ ਹਾਲੈਂਡ ਵਿਖੇ ਕਰਵਾਇਆ ਮੇਲਾ 2013

www.sabblok.blogspot.com

►ਨੌਜਵਾਨਾਂ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ - ਬੁੱਟਰ
ਹਾਲੈਂਡ 
 
ਪੰਜਾਬ ਓਵਰਸੀਜ ਸਪੋਰਟਸ ਕਲੱਬ ਵੱਲੋਂ ਅਮਸਟਰਡਮ ਹਾਲੈਂਡ ਵਿਖੇ ”ਮੇਲਾ 2013' ਦੇ ਨਾਂ ਹੇਠ 9ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬੀ ਲੋਕ ਗਾਇਕ ਸੁਰਿੰਦਰ ਲਾਡੀ ਆਪਣੇ ਮਕਬੂਲ ਗੀਤਾਂ ਦਾ ਸ਼ਹਿਬਰ ਲਾਈ। ਇਸ ਸਮੇਂ ਹੋਏ ਫੁੱਟਬਾਲ ਟੂਰਨਾਮੈਂਟ ਦੌਰਾਨ ਬੈਲਜੀਅਮ ਦੀ ਟੀਮ ਨੇ ਪਹਿਲਾ, ਦਨਹਾਗ ਦੀ ਟੀਮ ਨੇ ਦੂਜਾ ਜਦਕਿ ਅਮਸਟਰਡਮ ਯੂਨਾਈਟਡ ਦੇ ਖਿਡਾਰੀਆਂ ਨੇ ਪਿੰਡ ਮਹਿਲ ਕਲਾਂ ਨਾਲ ਸਬੰਧਤ ਭਾਰਤੀ ਮੂਲ ਦੇ ਕੋਚ ਸ਼ਮਸ਼ੇਰ ਸਿੰਘ ਬੁੱਟਰ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਪ੍ਰਸਿੱਧ ਕਬੱਡੀ ਟੀਮਾਂ ਦੇ ਵੀ ਦਿਲਕਸ਼ ਮੁਕਾਬਲੇ ਕਰਵਾਏ ਗਏ।ਇਸ ਸਮੇਂ ਟੂਰਨਾਮੈਂਟ ਦੇ ਪ੍ਰਬੰਧਕ ਅਤੇ ਪਿੰਡ ਮਹਿਲ ਕਲਾਂ ਦੇ ਜੰਮਪਲ਼ ਸ. ਪ੍ਰਿਤਪਾਲ ਸਿੰਘ ਬੁੱਟਰ ਨੇ ਖਿਡਾਰੀਆਂ ਸੰਬੋਧਨ ਕਰਦੇ ਹੋਏ ਕਿਹਾ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਇਸ ਲਈ ਨੌਜਵਾਨਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਇਸ ਸਮੇਂ ਜੇਤੂਆਂ ਇਨਾਮਾਂ ਦੀ ਵੰਡ ਸਰਿੰਦਰ ਸਿੰਘ ਰਾਣਾ, ਬਲਜੀਤ ਸਿੰਘ ਜੱਸੜ, ਕਰਤਾਰ ਸਿੰਘ ਧਾਲੀਵਾਲ, ਰਾਜਨ ਓਰੀਅਨ ਆਦਿ ਸਮੂਹ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ।

No comments: