ਚੈਂਪੀਅਨਸ ਟਰਾਫੀ 2013: ਭਾਰਤ ਅਤੇ ਪਾਕਿਸਤਾਨ ਅੱਜ ਹੋਣਗੇ ਆਹਮਣੇ-ਸਾਹਮਣੇ
ਚੈਂਪੀਅਨਸ ਟਰਾਫੀ 2013 --ਅੱਜ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। ਇਸ
ਮੁਕਾਬਲੇ ਦਾ ਟੂਰਨਾਮੈਂਟ 'ਤੇ ਕੋਈ ਅਸਰ ਨਹੀਂ ਪੈਣ ਵਾਲਾ ਹੈ ਕਿਉਂਕਿ ਭਾਰਤ ਪਹਿਲਾਂ ਹੀ
ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ਵਿਚ ਪਹੁੰਚ ਚੁੱਕਾ ਹੈ।
ਅੱਜ ਭਾਰਤ ਜਦੋਂ ਆਪਣੇ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ ਤਾਂ ਉਸ ਦੀ ਨਜ਼ਰ ਆਪਣੀ ਵਿਜੇ ਮੁਹਿੰਮ ਜਾਰੀ ਰੱਖਣ 'ਤੇ ਹੋਵੇਗੀ, ਜਦੋਂ ਕਿ ਪਾਕਿਸਤਾਨ ਚਾਹੇਗਾ ਕਿ ਉਹ ਚੈਂਪੀਅਨਸ ਟਰਾਫੀ ਵਿਚ ਭਾਰਤ ਨੂੰ ਹਰਾ ਕੇ ਘੱਟੋਂ-ਘੱਟ ਇਕ ਜਿੱਤ ਦਰਜ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਕੇ ਵਾਪਸ ਜਾਵੇ। ਇਸ ਸਾਲ ਅਪ੍ਰੈਲ ਵਿਚ ਜਦੋਂ ਇਸ ਮੁਕਾਬਲੇ ਲਈ ਟਿਕਟਾਂ ਦੀ ਵਿਕਰੀ ਹੋਈ ਸੀ ਤਾਂ ਅੱਧੇ ਘੰਟੇ ਵਿਚ ਹੀ ਸਾਰੀਆਂ ਟਿਕਟਾਂ ਵਿਚ ਗਈਆਂ ਸਨ, ਇਸ ਤੋਂ ਪਤਾ ਲੱਗਦਾ ਹੈ ਕਿ ਦੋਹਾਂ ਦੇਸ਼ਾਂ ਦੇ ਲੋਕ ਕਿਸ ਸ਼ਿੱਦਤ ਨਾਲ ਇਸ ਮੈਚ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਹੋਣਗੇ, ਅਜਿਹੇ ਵਿਚ ਇਹ ਮੈਚ ਸਿਰਫ ਮੁਕਾਬਲੇ ਦਾ ਹਿੱਸਾ ਨਾ ਹੋ ਕੇ, ਦੋਹਾਂ ਦੇਸ਼ਾਂ ਦੇ ਦਰਸ਼ਕਾਂ ਲਈ ਕੁਝ ਵਧ ਹੋਵੇਗਾ। ਅਜਿਹੇ ਵਿਚ ਖਿਡਾਰੀਆਂ ਦੀ ਕ੍ਰਿਕਟ ਪ੍ਰਤਿਭਾ ਹੀ ਨਹੀਂ ਸਗੋਂ ਮਾਨਸਿਕ ਮਜ਼ਬੂਤੀ ਦਾ ਵੀ ਟੈਸਟ ਹੋਵੇਗਾ। ਦੇਖਦੇ ਹਾਂ ਕਿ ਦਰਸ਼ਕਾਂ ਦੀ ਕਸੌਟੀ ਤੇ ਕਿਹੜਾ ਦੇਸ਼ ਖਰਾ ਉਤਰਦਾ ਹੈ।

No comments:
Post a Comment