ਪੈਟਰੋਲ-ਡੀਜ਼ਲ ਹੋ ਸਕਦਾ ਹੈ ਮਹਿੰਗਾ
ਨਵੀਂ
ਦਿੱਲੀ (PTI)—ਡਾਲਰ ਦੇ ਮੁਕਾਬਲੇ ਰੁਪਏ 'ਚ ਲਗਾਤਾਰ ਗਿਰਾਵਟ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ
ਕੀਮਤਾਂ 'ਚ ਵਾਧਾ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ
ਸ਼ਨੀਵਾਰ ਸ਼ਾਮ ਤੱਕ ਇਸ ਦਾ ਐਲਾਨ ਕੀਤਾ ਜਾਵੇਗਾ ਅਤੇ ਅੱਧੀ ਰਾਤ ਤੋਂ ਨਵੀਆਂ ਕੀਮਤਾਂ
ਲਾਗੂ ਹੋ ਜਾਣਗੀਆਂ। ਸੂਤਰਾਂ ਨੇ ਦੱਸਿਆ ਕਿ ਪੈਟਰੋਲ ਦੀਆਂ ਕੀਮਤਾਂ 'ਚ ਇਕ ਤੋਂ ਦੋ
ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਹੋ ਸਕਦਾ ਹੈ, ਉੱਥੇ ਹੀ ਡੀਜ਼ਲ ਵੀ 45 ਤੋਂ 50 ਪੈਸੇ
ਲੀਟਰ ਮਹਿੰਗਾ ਹੋ ਸਕਦਾ ਹੈ। ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਟੁੱਟ ਰਿਹਾ ਹੈ।
ਸ਼ੁੱਕਰਵਾਰ ਨੂੰ ਇਕ ਡਾਲਰ ਦੀ ਕੀਮਤ 57.51 ਰੁਪਏ ਸੀ। ਇਸ ਦੇ ਕਾਰਨ ਕੱਚੇ ਤੇਲ ਦੀ
ਦਰਾਮਦ ਪਹਿਲਾਂ ਤੋਂ ਮਹਿੰਗੀ ਪੈ ਰਹੀ ਹੈ। ਖਬਰ ਹੈ ਕਿ ਅੱਜ ਸ਼ਾਮ ਨੂੰ ਤੇਲ ਦੀਆਂ
ਕੀਮਤਾਂ 'ਚ ਵਧੀਆਂ ਹੋਈਆਂ ਦਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਇਨ੍ਹਾਂ ਨੂੰ ਰਾਤ
ਦੇ 12 ਵਜੇ ਤੋਂ ਲਾਗੂ ਕਰ ਦਿੱਤਾ ਜਾਵੇਗਾ।
No comments:
Post a Comment