www.sabblok.blogspot.com
ਚੰਡੀਗੜ੍ਹ. ਬਿਊਰੋ ਚੀਫ਼
21 ਜੂਨ P ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੋ ਆਪਣੇ ਵਿਦੇਸ਼ੀ ਦੌਰੇ ਤੋਂ ਅੱਜ ਇਕ ਦਿਨ ਪਹਿਲਾਂ ਹੀ ਵਾਪਸ ਚੰਡੀਗੜ੍ਹ ਪਰਤ ਆਏ, ਨੇ ਚੰਡੀਗੜ੍ਹ ਪੁੱਜਦਿਆਂ ਹੀ ਉੱਤਰਾਖੰਡ ਵਿਖੇ ਹੜ੍ਹਾਂ ਤੇ ਭਾਰੀ ਬਾਰਿਸ਼ਾਂ ਕਾਰਨ ਫਸੇ ਪੰਜਾਬੀ ਸ਼ਰਧਾਲੂਆਂ ਦੀ ਵਾਪਸੀ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਦੇ ਜਨਰਲ ਬੱਸ ਸਟੈਂਡ 'ਤੇ ਜਾ ਕੇ ਕੁਝ ਉਨ੍ਹਾਂ ਯਾਤਰੂਆਂ ਨੂੰ ਵੀ ਮਿਲੇ ਜੋ ਅੱਜ ਚੰਡੀਗੜ੍ਹ ਵਾਪਸ ਪੁੱਜੇ ਸਨ | ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਰਾਜ ਸਰਕਾਰ ਰਾਜ ਦੇ ਉਨ੍ਹਾਂ ਸਾਰੇ ਯਾਤਰੂਆਂ ਦੀ ਵਾਪਸੀ ਦਾ ਜੰਗੀ ਪੱਧਰ 'ਤੇ ਪ੍ਰਬੰਧ ਕਰ ਰਹੀ ਹੈ, ਜੋ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ | ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਭਾਰਤੀ ਹਵਾਈ ਸੈਨਾ ਤੋਂ 2 ਐਮ.1-17 ਵੱਡੇ ਹੈਲੀਕਾਪਟਰ ਰਾਜ ਸਰਕਾਰ ਦੇ ਖ਼ਰਚੇ 'ਤੇ ਪ੍ਰਾਪਤ ਕਰਕੇ ਉੱਤਰਾਖੰਡ ਸਰਕਾਰ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਤਾਂ ਜੋ ਸ਼ਰਧਾਲੂਆਂ ਨੂੰ ਤੇਜ਼ੀ ਨਾਲ ਕੱਢਿਆ ਜਾ ਸਕੇ | ਮੁੱਖ ਮੰਤਰੀ ਨੇ ਦੱਸਿਆ ਗਿਆ ਕਿ ਰਾਜ ਸਰਕਾਰ ਵੱਲੋਂ ਕੋਈ 100 ਮਿੰਨੀ ਬੱਸਾਂ ਕਿਰਾਏ 'ਤੇ ਪ੍ਰਾਪਤ ਕੀਤੀਆਂ ਗਈਆਂ ਹਨ ਤਾਂ ਜੋ ਸ਼ਰਧਾਲੂਆਂ ਨੂੰ ਜੋਸ਼ੀ ਮੱਠ ਤੋਂ ਰਿਸ਼ੀ ਕੇਸ ਤੱਕ ਪਹੁੰਚਾਇਆ ਜਾ ਸਕੇ, ਜਦੋਂਕਿ ਰਿਸ਼ੀਕੇਸ਼ ਤੋਂ ਅੱਗੇ ਪੰਜਾਬ ਤੱਕ ਇਨ੍ਹਾਂ ਯਾਤਰੂਆਂ ਨੂੰ ਲਿਆਉਣ ਲਈ ਪੰਜਾਬ ਰੋਡਵੇਜ਼ ਦੀਆਂ 150 ਬੱਸਾਂ ਰਿਸ਼ੀ ਕੇਸ ਪੁੱਜ ਗਈਆਂ ਹਨ | ਰਾਜ ਸਰਕਾਰ ਦੀ ਉੱਤਰਾਖੰਡ ਸਥਿਤ ਟੀਮ ਵੱਲੋਂ ਅੱਜ ਦੱਸਿਆ ਗਿਆ ਕਿ ਜੋਸ਼ੀ ਮੱਠ ਤੋਂ ਰਿਸ਼ੀ ਕੇਸ ਜਾਣ ਲਈ ਇਕ ਰਸਤਾ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਮਿੰਨੀ ਬੱਸਾਂ ਚੱਲ ਸਕਦੀਆਂ ਹਨ | ਮੁੱਖ ਮੰਤਰੀ ਨੇ ਰਾਜ ਸਰਕਾਰ ਵੱਲੋਂ ਕਿਰਾਏ 'ਤੇ ਪ੍ਰਾਪਤ ਕੀਤਾ ਹੈਲੀਕਾਪਟਰ ਵੀ ਉੱਤਰਾਖੰਡ ਸਰਕਾਰ ਦੇ ਕੰਟਰੋਲ ਵਿਚ ਦੇਣ ਦੇ ਆਦੇਸ਼ ਕੀਤੇ, ਕਿਉਂਕਿ ਉੱਤਰਾਖੰਡ ਸਰਕਾਰ ਵੱਲੋਂ ਦੂਸਰੇ ਨਿੱਜੀ ਹੈਲੀਕਾਪਟਰਾਂ ਨੂੰ ਉਡਾਣਾਂ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਕਿਉਂਕਿ ਉਸ ਖੇਤਰ ਵਿਚ ਪਹਿਲਾਂ ਹੀ ਕਾਫ਼ੀ ਹੈਲੀਕਾਪਟਰ ਉਡਾਣਾਂ ਭਰ ਰਹੇ ਹਨ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਚੰਡੀਗੜ੍ਹ ਪੁੱਜਣ ਵਾਲੇ ਇਨ੍ਹਾਂ ਸਾਰੇ ਯਾਤਰੂਆਂ ਨੂੰ ਅੱਗੋਂ ਆਪਣੇ ਇਲਾਕਿਆਂ ਤੱਕ ਜਾਣ ਲਈ ਸਰਕਾਰੀ ਖ਼ਰਚੇ 'ਤੇ ਟੈਕਸੀਆਂ ਮੁਹੱਈਆ ਕਰਾਉਣ ਦਾ ਵੀ ਫ਼ੈਸਲਾ ਲਿਆ ਹੈ | ਮੁੱਖ ਮੰਤਰੀ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਗੋਬਿੰਦ ਧਾਮ ਤੇ ਕੁੱਝ ਹੋਰ ਥਾਵਾਂ 'ਤੇ ਫਸੇ ਯਾਤਰੂਆਂ ਨੂੰ ਬਿਨਾ ਕਿਸੇ ਦੇਰੀ ਸੁਰੱਖਿਅਤ ਥਾਵਾਂ 'ਤੇ ਲਿਆਂਦਾ ਜਾਵੇ, ਜਿੱਥੋਂ ਅੱਗੇ ਉਨ੍ਹਾਂ ਦਾ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਹੋ ਸਕੇ | ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਯਾਤਰੂਆਂ ਨੂੰ ਉੱਤਰਾਖੰਡ ਵਿਚੋਂ ਕੱਢਣ ਦਾ ਕੰਮ ਕਾਹਲੀ ਵਿਚ ਪੂਰਾ ਕਰਨਾ ਪਵੇਗਾ, ਕਿਉਂਕਿ 25-26 ਜੂਨ ਤੋਂ ਬਾਅਦ ਇਸ ਖੇਤਰ ਵਿਚ ਦੁਬਾਰਾ ਭਾਰੀ ਬਾਰਿਸ਼ ਦੀ ਸੰਭਾਵਨਾ ਹੈ | ਰਾਜ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ 105 ਬੱਸਾਂ ਅੱਜ ਇੱਥੋਂ ਰਿਸ਼ੀਕੇਸ਼ ਭੇਜੀਆਂ ਗਈਆਂ, ਜਿਨ੍ਹਾਂ ਵਿਚੋਂ 64 ਮਿੰਨੀ ਬੱਸਾਂ ਹਨ | ਹਰੇਕ ਵਾਹਨ ਵਿਚ 2 ਡਰਾਈਵਰ ਤੇ 2 ਪੁਲਿਸ ਦੇ ਕਰਮਚਾਰੀ ਵੀ ਨਾਲ ਭੇਜੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਰਾਹਤ ਕਾਰਜਾਂ ਵਿਚ ਮਦਦ ਦੇਣ ਲਈ ਕੋਈ 1000 ਪੁਲਿਸ ਕਰਮਚਾਰੀ ਵੀ ਰਿਸ਼ੀਕੇਸ਼ ਰਵਾਨਾ ਕੀਤੇ ਗਏ ਹਨ | ਪੁਲਿਸ ਵਿਭਾਗ ਵੱਲੋਂ 2 ਐਾਬੂਲੈਂਸ, ਰਿਕਵਰੀ ਵੈਨ ਅਤੇ ਖ਼ਰਾਬ ਹੋਣ ਵਾਲੇ ਵਾਹਨਾਂ ਦੀ ਮਦਦ ਲਈ ਇਕ ਮਕੈਨਿਕਾਂ ਦੀ ਟੀਮ ਵੀ ਭੇਜੀ ਗਈ ਹੈ | ਮੁਹਾਲੀ ਦੇ ਐਸ.ਐਸ.ਪੀ. ਦੀ ਨਿਗਰਾਨੀ ਹੇਠ ਚੰਡੀਗੜ੍ਹ ਦੇ ਜਨਰਲ ਬੱਸ ਸਟੈਂਡ ਸੈਕਟਰ 43 ਵਿਖੇ ਯਾਤਰੂਆਂ ਦੀ ਮਦਦ ਲਈ ਇਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ | ਪੰਜਾਬ ਪੁਲਿਸ ਦੇ ਡੀ.ਆਈ.ਜੀ. ਸ੍ਰੀ ਖ਼ੂਬੀ ਰਾਮ ਤੇ ਕਮਾਡੈਂਟ ਰਾਕੇਸ਼ ਕੌਸ਼ਲ ਮਗਰਲੇ 3 ਦਿਨਾਂ ਤੋਂ ਰਿਸ਼ੀਕੇਸ਼ ਪੁੱਜੇ ਹੋਏ ਹਨ | ਰਾਜ ਦੇ ਸਾਰੇ ਆਈ.ਪੀ.ਐਸ. ਤੇ ਪੀ.ਪੀ.ਐਸ. ਪੁਲਿਸ ਅਧਿਕਾਰੀਆਂ ਵੱਲੋਂ ਆਪਣੀ ਇਕ ਦਿਨ ਦੀ ਤਨਖ਼ਾਹ ਵੀ ਰਾਹਤ ਕੋਸ਼ ਲਈ ਦੇਣ ਦਾ ਫ਼ੈਸਲਾ ਲਿਆ ਹੈ |

No comments:
Post a Comment