www.sabblok.blogspot.com
ਚੰਡੀਗੜ੍ਹ
(ਖੋਖਰ) - ਹੇਮਕੁੰਟ ਸਾਹਿਬ ਦੀ ਯਾਤਰਾ ਦੇ ਲਈ ਪੰਜਾਬ ਤੋਂ ਗਏ 5000 ਤੋਂ ਵੱਧ
ਯਾਤਰੀਆਂ ਵਿਚੋਂ 3000 ਯਾਤਰੀ ਅੱਜ ਵੱਖ-ਵੱਖ ਰਸਤਿਆਂ ਤੋਂ ਗੋਬਿੰਦਧਾਮ ਤੋਂ ਗੋਬਿੰਦਘਾਟ
ਪਹੁੰਚੇ ਹਨ ਜਿਨ੍ਹਾਂ ਲਈ ਨਾ ਤਾਂ ਪੰਜਾਬ ਸਰਕਾਰ ਵਲੋਂ ਅਤੇ ਨਾ ਹੀ ਸੰਸਥਾਵਾਂ ਵਲੋਂ
ਖਾਣ-ਪੀਣ ਦਾ ਇੰਤਜ਼ਾਮ ਕੀਤਾ ਗਿਆ ਹੈ। ਮੋਹਾਲੀ ਤੋਂ ਨੌਜਵਾਨ ਸੇਵਕ ਜਥੇ 'ਚ ਹੇਮਕੁੰਟ ਦੀ
ਯਾਤਰਾ ਲਈ ਗਏ ਗੁਰਪ੍ਰੀਤ ਸਿੰਘ ਗੋਲਡੀ ਅਤੇ ਜਲੰਧਰ ਦੇ ਸੁਰਿੰਦਰਪਾਲ ਸਿੰਘ ਨੇ
ਗੋਬਿੰਦਘਾਟ ਤੋਂ 'ਜਗ ਬਾਣੀ' ਨੂੰ ਫੋਨ 'ਤੇ ਦੱਸਿਆ ਕਿ ਸਿੱਖ ਸੰਗਤ ਨੂੰ ਰਾਹਤ ਕਾਰਜ
ਬਹੁਤ ਹੀ ਢਿੱਲੇ ਹੋਣ ਕਾਰਨ ਪ੍ਰੇਸ਼ਾਨੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ 6
ਵਜੇ ਦੇ ਕਰੀਬ ਸੰਗਤ ਨੂੰ ਬਿਸਕੁਟਾਂ ਦੇ ਬਹੁਤ ਘੱਟ ਪੈਕਟ ਮਿਲੇ। ਗੋਲਡੀ ਨੇ ਦੱਸਿਆ ਕਿ
ਗੋਬਿੰਦਧਾਮ 'ਚ ਬਣੀ ਧਰਮਸ਼ਾਲਾ ਅਤੇ ਨਾਲ ਦੀਆਂ ਇਮਾਰਤਾਂ ਨਸ਼ਟ ਹੋ ਗਈਆਂ ਹਨ ਅਤੇ
ਹੇਮਕੁੰਟ ਸਾਹਿਬ ਦਾ ਗੁਰਦੁਆਰਾ ਹੀ ਉਥੋਂ ਦਿਖਾਈ ਦੇ ਰਿਹਾ ਸੀ। ਗੋਬਿੰਦਘਾਟ ਤੋਂ
ਗੋਬਿੰਦਧਾਮ ਦਾ ਮੁੱਖ ਰਸਤਾ ਟੁੱਟ ਜਾਣ ਕਾਰਨ ਜ਼ਿਆਦਾਤਰ ਲੋਕ ਨਵੇਂ ਰਸਤਿਆਂ ਤੋਂ ਅੱਜ
ਗੋਬਿੰਦਘਾਟ ਲਈ ਪਹੁੰਚੇ ਹਨ। ਉਸ ਨੇ ਦੱਸਿਆ ਕਿ ਹੈਲੀਕਾਪਟਰ ਰਾਹੀਂ 200 ਦੇ ਕਰੀਬ ਲੋਕਾਂ
ਨੂੰ ਗੋਬਿੰਦਧਾਮ ਤੋਂ ਰੋਜ਼ਾਨਾ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਇਹ
ਹੈਲੀਕਾਪਟਰ ਉਤਰਾਖੰਡ ਸਰਕਾਰ ਨੇ ਨਿੱਜੀ ਤੌਰ 'ਤੇ ਲਗਾਏ ਹਨ ਪਰ ਪੰਜਾਬ ਸਰਕਾਰ ਦਾ ਕੋਈ
ਵੀ ਹੈਲੀਕਾਪਟਰ ਸ਼ਰਧਾਲੂਆਂ ਨੂੰ ਵੇਖਣ 'ਚ ਨਹੀਂ ਮਿਲਿਆ ਹੈ, ਨਾ ਹੀ ਇਥੇ ਖਾਣ-ਪੀਣ ਦੀਆਂ
ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਗੋਬਿੰਦਘਾਟ 'ਚ ਦੁਕਾਨਾਂ ਵੀ
ਬੰਦ ਪਈਆਂ ਹਨ ਅਤੇ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ ਅਤੇ ਲੋਕਾਂ ਨੂੰ
ਖੁੱਲ੍ਹੇ ਅੰਬਰ ਹੇਠ ਦਿਨ ਗੁਜ਼ਾਰਨੇ ਪੈ ਰਹੇ ਹਨ। ਸ਼ਿਅਦ ਚੰਡੀਗੜ੍ਹ ਦੇ ਪ੍ਰਧਾਨ ਗੁਰਨਾਮ
ਸਿੰਘ ਸਿੱਧੂ ਨੇ ਉਤਰਾਖੰਡ 'ਚ ਫਸੇ ਸ਼ਰਧਾਲੂਆਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖੀ ਦੀ
ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਅਮਲੀ ਤੌਰ 'ਤੇ ਸ਼ਰਧਾਲੂਆਂ ਦੀ ਮਦਦ ਕਰਨੀ
ਚਾਹੀਦੀ।
No comments:
Post a Comment