www.sabblok.blogspot.com
ਸੋਨੀਪਤ—ਪੰਜਾਬ
ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪਾਇਲਟ ਗੱਡੀ ਵੀਰਵਾਰ ਸਵੇਰੇ ਸੋਨੀਪਤ ਦੇ
ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਮਲੂਕਾ ਦੇ 2 ਸੁਰੱਖਿਆ ਗਾਰਡ
ਹਰਬੰਸ ਸਿੰਘ ਅਤੇ ਗੁਰਮੀਤ ਸਿੰਘ ਦੀ ਮੌਤ ਹੋ ਗਈ ਹੈ, ਜਦੋਂ ਕਿ ਮਲੂਕਾ ਇਸ ਹਾਦਸੇ 'ਚ
ਵਾਲ-ਵਾਲ ਬਚ ਗਏ। ਦੱਸਿਆ ਜਾਂਦਾ ਹੈ ਕਿ ਤੇਜ਼ ਬਰਸਾਤ ਕਾਰਨ ਬਿਜਲੀ ਦੀਆਂ ਤਾਰਾਂ
ਚੰਡੀਗੜ੍ਹ-ਦਿੱਲੀ ਨੈਸ਼ਨਲ ਹਾਈਵੇ 'ਤੇ ਆ ਕੇ ਡਿਗ ਗਈਆਂ ਸਨ, ਜਿਸ ਕਾਰਨ ਪਾਇਲਟ ਗੱਡੀ
ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ 'ਚ ਮਾਰੇ ਗਏ ਦੋਹਾਂ ਸੁਰੱਖਿਆ ਗਾਰਡਾਂ ਦੀਆਂ ਲਾਸ਼ਾਂ
ਦਾ ਪੋਸਟ ਮਾਰਟਮ ਸੋਨੀਪਤ ਵਿਖੇ ਕੀਤਾ ਜਾ ਰਿਹਾ ਹੈ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ
ਸਮੇਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਿੱਲੀ ਵਿਖੇ ਇਕ ਮੀਟਿੰਗ 'ਚ ਹਿੱਸਾ ਲੈਣ
ਜਾ ਰਹੇ ਸਨ।
No comments:
Post a Comment