www.sabblok.blogspot.com
ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਤੇ ਲਾਈ ਰੋਕ ਵੀ ਕੀਤੀ ਖਤਮ
ਗਗਨਦੀਪ ਸੋਹਲ
ਚੰਡੀਗੜ੍ਹ, 13 ਜੂਨ : ਅੱਜ ਆਖਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਚਾਇਤੀ ਵਾਰਡਬੰਦੀ ਬਾਰੇ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਪੰਚਾਇਤੀ ਚੋਣਾਂ ਲਈ ਰਾਹ ਪੱਧਰਾ ਕਰ ਦਿਤਾ ਹੈ| ਇਸ ਦੇ ਨਾਲ ਹੀ ਹਾਈਕੋਰਟ ਵਲੋਂ ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਤੇ ਲਾਈ ਰੋਕ ਵੀ ਖਤਮ ਕਰ ਦਿਤੀ ਹੈ ਤੇ ਹੁਣ ਇਹ ਚੋਣਾਂ ਕਰਾਉਣ ਲਈ ਪੰਜਾਬ ਸਰਕਾਰ ਨੂੰ ਹਰੀ ਝੰਡੀ ਮਿਲ ਗਈ ਹੈ|
ਅੱਜ ਹਾਈਕੋਰਟ ਚ ਇਸ ਮਾਮਲੇ ਤੇ ਫੈਸਲਾ ਸੁਣਾਉਂਦਿਆਂ ਜੱਜ ਨੇ ਪ੍ਰਤਾਪ ਬਾਜਵਾ ਦੀ ਪਟੀਸ਼ਨ ਨੂੰ ਤਾਂ ਰੱਦ ਕਰ ਦਿਤਾ ਹੈ ਪਰ ਉਨ੍ਹਾਂ ਭਵਿਖ ਚ ਪੰਚਾਇਤੀ ਚੋਣਾਂ ਕਰਾਉਣ ਲਈ ਦਿਸ਼ਾ-ਨਿਰਦੇਸ਼ ਜਰੂਰ ਜਾਰੀ ਕੀਤੇ ਹਨ| ਹਾਈਕੋਰਟ ਵਲੋਂ ਪੰਚਾਇਤੀ ਚੋਣਾਂ ਬਾਰੇ ਨੋਟੀਫਿਕੇਸ਼ਨ ਤੇ ਲਾਈ ਰੋਕ ਕਾਰਨ ਸਰਪੰਚੀ ਦੀਆਂ ਚੋਣਾਂ ਲਟਕ ਗਈਆਂ ਸਨ ਪਰ ਹੁਣ ਇਹ ਰੋਕ ਹਟਾ ਲਏ ਜਾਣ ਕਾਰਨ ਅਗਲੇ ਦਿਨੀਂ ਪੰਜਾਬ ਸਰਕਾਰ ਵਲੋਂ ਇਹ ਪੰਚਾਇਤੀ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਜਾਵੇਗਾ|

No comments:
Post a Comment